ਸਮੱਗਰੀ 'ਤੇ ਜਾਓ

ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/8

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਕ ਪਰਤਵੀਂ ਨਜ਼ਰ

ਦੇ ਪਿਛੇ ਅਭਿਮਾਨ ਦਾ ਖਿਆਲ ਨਹੀਂ ਹੈ। ਭਾਵੇਂ ਅਜਕਲ ਕੁਝ ਅਭਿਮਾਨ ਹੋ ਗਿਆ ਹੈ ਅਤੇ ਕੁਝ ਕੁੜਤਨ ਵੀ ਪੈਦਾ ਕੀਤੀ ਗਈ ਹੈ, ਫਿਰ ਵੀ ਉਥੇ ਉਨ੍ਹਾਂ ਵਿਚ ਅਭਿਮਾਨ ਦੀ ਉਹ ਬਿਰਤੀ ਨਹੀਂ ਜਿਹੜੀ ਯੂਰਪ ਦੇ ਦੇਸ਼ਾਂ ਵਿਚ ਹੁੰਦੀ ਹੈ। ਫਰਾਂਸ ਅਤੇ ਜਰਮਨੀ ਦੇ ਦੇਸ਼ਾਂ ਵਿਚਾਲੇ ਕਈ ਅਜਿਹਾ ਪਹਾੜ ਨਹੀਂ ਹੈ, ਜਿਹੜਾ ਕਿ ਦੋਵਾਂ ਨੂੰ ਵਖ ਵਖ ਕਰੇ। ਪਰੰਤੂ ਉਨਾਂ ਨੂੰ ਅਜਿਹੇ ਪਹਾੜ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਉਹ ਦੋਵੇਂ ਦੇਸ਼ ਬਿਲਕੁਲ ਨੇੜੇ ਨੇੜੇ ਰਹਿਣ ਵਾਲੇ ਹਨ। ਉਨ੍ਹਾਂ ਦੀ ਲਿਪੀ ਇਕ ਹੈ, ਧਰਮ ਇਕ ਹੈ, ਭਾਸ਼ਾਵਾਂ ਵੀ ਕਾਫੀ ਮਿਲਦੀਆਂ ਜੁਲਦੀਆਂ ਹਨ। ਉਨ੍ਹਾਂ ਵਿਚਾਲੇ ਵਿਆਹ ਸ਼ਾਦੀਆਂ ਵੀ ਹੋ ਸਕਦੀਆਂ ਹਨ। ਪਰੰਤੂ ਫਰਾਂਸ ਦੇ ਲੋਕਾਂ ਨੇ ਤਹਿ ਕੀਤਾ ਕਿ ਸਾਡਾ ਇਕ ਛੋਟਾ ਜਿਹਾ ਵਖਰਾ ਦੇਸ਼ ਹੈ ਅਤੇ ਜਰਮਨੀ ਦੇ ਲੋਕਾਂ ਨੇ ਤਹਿ ਕੀਤਾ ਕਿ ਸਾਡਾ ਇੱਕ ਛੋਟਾ ਜਿਹਾ ਦੇਸ਼ ਵਖਰਾ ਹੈ। ਫਰਾਂਸ ਜਰਮਨੀ ਅਤੇ ਇੰਗਲੈਂਡ ਦੇ ਵਿਚਕਾਰ ਜਿਹੜੀਆਂ ਲੜਾਈਆਂ ਹੋਈਆਂ, ਉਹ ਰਾਸ਼ਟ੍ਰੀਯ ਲੜਾਈਆਂ ਹੋਈਆਂ। ਉਹ ਲੜਾਈਆਂ ਰਾਸ਼ਟਰੀ ਮੰਨੀਆਂ ਜਾਂਦੀਆਂ ਹਨ, 'ਸਿਵਲ ਵਾਰ’ ਜਾਂ ਆਪਸ ਦੀਆਂ ਲੜਾਈਆਂ ਨਹੀਂ। ਪਰ ਹਿੰਦੁਸਤਾਨ ਵਿਚ ਜਿਹੜੀਆਂ ਲੜਾਈਆਂ ਹੋਈਆਂ, ਮਰਾਠਿਆਂ ਦੀ ਉੜੀਸਾ ਵਾਲਿਆਂ ਦੇ ਨਾਲ ਜਾਂ ਰਾਜਪੂਤਾਂ ਦੇ ਨਾਲ, ਇਹ 'ਸਿਵਲ ਵਾਰਜ਼' (ਅੰਤਰਗਤ ਲੜਾਈਆਂ) ਮੰਨੀਆਂ ਜਾਂਦੀਆਂ ਹਨ। ਅਜਿਹੀ ਹੀ ਸਾਡੀ ਲੜਾਈ ਹੈ। ਇਹ ਕੁਝ ਫਖਰ ਦੀ ਗਲ ਹੈ ਕਿ ਏਥੇ ਜਿਹੜੀਆਂ ਲੜਾਈਆਂ ਹੋਈਆਂ, ਇਹ ਆਪਸ ਦੀਆਂ ਲੜਾਈਆਂ ਮੰਨੀਆਂ ਗਈਆਂ। ਬਾਹਰ ਦੇ ਲੋਕਾਂ ਨੇ ਵੀ ਅਜਿਹਾ ਹੀ ਮੰਨਿਆਂ ਕਿ ਉਹ ਆਪਸ ਦੀਆਂ ਲੜਾਈਆਂ ਸਨ। ਰੂਸ ਨੂੰ ਛੱਡ ਕੇ ਸਾਰੇ ਯੂਰਪ ਜਿਡਾ ਹੀ ਭਾਰਤ ਦੇਸ਼ ਹੈ। ਯੂਰਪ ਤੋਂ ਘਟ ਭਿੰਨਤਾ ਏਥੇ ਨਹੀਂ। ਏਥੇ ਕਈ ਜ਼ਬਾਨਾਂ ਹਨ, ਜਿਸ ਤਰਾਂ ਯੂਰਪ ਵਿਚ ਹਨ। ਉਥੇ ਤਾਂ ਇਕ ਹੀ ਲਿਪੀ ਹੈ ਪਰ ਏਥੇ ਅਨੇਕ ਲਿਖੀਆਂ ਹਨ। ਉਥੇ ਇਕ ਹੀ ਧਰਮ ਹੈ,