ਸਮੱਗਰੀ 'ਤੇ ਜਾਓ

ਮੁਹੰਮਦ ਰਫ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਹੰਮਦ ਰਫ਼ੀ
ਜਾਣਕਾਰੀ
ਜਨਮ ਦਾ ਨਾਮਮੁਹੰਮਦ ਹਾਜੀ ਅਲੀ ਮੁਹੰਮਦ ਰਫ਼ੀ
ਜਨਮ24 ਦਸੰਬਰ 1924
ਕੋਟਲਾ ਸੁਲਤਾਨ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ
ਮੌਤ31 ਜੁਲਾਈ 1980 (ਉਮਰ 55)
ਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਫ਼ਿਲਮੀ, ਕਲਾਸੀਕਲ, ਗ਼ਜ਼ਲ, ਕੱਵਾਲੀ, ਠੁਮਰੀ
ਕਿੱਤਾਪਿੱਠਵਰਤੀ ਗਾਇਕ
ਸਾਲ ਸਰਗਰਮ1944–1980

ਮੁਹੰਮਦ ਰਫ਼ੀ (24 ਦਸੰਬਰ 1924 - 31 ਜੁਲਾਈ 1980) ਇੱਕ ਭਾਰਤੀ ਪਿੱਠਵਰਤੀ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦਾ ਪ੍ਰਸਿੱਧ ਗਾਇਕ ਸੀ।[1] ਰਫ਼ੀ ਆਪਣੇ ਅਲੱਗ-ਅਲੱਗ ਦੇ ਗਾਣਿਆਂ ਦੇ ਅੰਦਾਜ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।[2] 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ।[2] ਉਹਨਾਂ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ ਸੀ। 1967 ਵਿੱਚ, ਉਸ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[3]

ਮੁਹੰਮਦ ਰਫ਼ੀ ਆਮ ਤੌਰ 'ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਸ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ।

ਮੁਢਲੀ ਜ਼ਿੰਦਗੀ

[ਸੋਧੋ]

ਮੁਹੰਮਦ ਰਫੀ ਛੇ ਭਰਾਵਾਂ ਵਿੱਚੋਂ ਦੂਸਰੇ ਨੰਬਰ 'ਤੇ ਸੀ ਤੇ ਇਹਨਾਂ ਦਾ ਜਨਮ ਹਾਜੀ ਅਲੀ ਮੁਹਮੰਦ ਦੇ ਘਰ ਹੋਇਆ ਸੀ। ਪਰਿਵਾਰ ਅਸਲ ਵਿੱਚ ਕੋਟਲਾ ਸੁਲਤਾਨ ਸਿੰਘ, ਜੋ ਅੰਮ੍ਰਿਤਸਰ, ਪੰਜਾਬ (ਭਾਰਤ) ਦੇ ਨੇੜੇ ਇੱਕ ਪਿੰਡ ਹੈ, ਵਿਖੇ ਰਹਿੰਦਾ ਸੀ। ਰਫ਼ੀ, ਜਿਸਦਾ ਦਾ ਕੱਚਾ-ਨਾਂਅ "ਫੀਕੋ" (Pheeko) ਸੀ, ਨੇ ਆਪਣੇ ਜੱਦੀ ਪਿੰਡ ਕੋਟਲਾ ਸੁਲਤਾਨ ਸਿੰਘ, ਦੇ ਇੱਕ ਫਕੀਰ ਦੇ ਪਾਠ ਦੀ ਨਕਲ ਕਰ ਕੇ ਗਲ਼ੀਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਰਫ਼ੀ ਦੇ ਪਿਤਾ 1935 ਵਿੱਚ ਲਾਹੌਰ ਚਲੇ ਗਏ, ਜਿੱਥੇ ਉਹਨਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦਾ ਸੈਲੂਨ ਸ਼ੁਰੂ ਕਰ ਦਿਤਾ।[4] ਰਫ਼ੀ ਦੇ ਵੱਡੇ ਭਰਾ (ਮੁਹੰਮਦ ਦੀਨ) ਦੇ ਇੱਕ ਦੋਸਤ ਅਬਦੁਲ ਹਮੀਦ (ਬਾਅਦ ਵਿੱਚ ਰਫ਼ੀ ਦਾ ਸਾਲਾ) ਨੇ ਲਾਹੌਰ ਵਿੱਚ ਰਫ਼ੀ ਵਿੱਚ ਪ੍ਰਤਿਭਾ ਨੂੰ ਪਛਾਣ ਅਤੇ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ ਸੀ। ਅਬਦੁਲ ਹਮੀਦ ਨੇ ਹੀ ਬਾਅਦ ਵਿੱਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ ਸੀ।

ਰਫ਼ੀ ਨੇ ਸੰਗੀਤ ਉਸਤਾਦ ਅਬਦੁਲ ਖਾਨ, ਪੰਡਿਤ ਜੀਵਨ ਲਾਲ ਮਟੋ ਅਤੇ ਫ਼ਿਰੋਜ਼ ਨਿਜ਼ਾਮੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ।[5] ਉਹਨਾਂ ਦਾ ਪਹਿਲਾ ਜਨਤਕ ਪ੍ਰਦਰਸ਼ਨ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿੱਚ ਹੋਇਆ। 1941 ਵਿੱਚ ਰਫ਼ੀ ਨੇ ਸ਼ਿਆਮ ਸੁੰਦਰ ਦੇ ਅਧੀਨ ਜੋੜੀ ਵਿੱਚ ਗਾਣਾ ਗਾਇਆ। ਇਹ ਗਾਣਾ ਸੀ “ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜੀਨਤ ਬੇਗਮ ਨਾਲ ਲਾਹੌਰ 'ਚ ਪੰਜਾਬੀ ਫਿਲਮ ਗੁਲ ਬਲੋਚ (1944 ਵਿੱਚ ਜਾਰੀ) ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਦੀ ਗਾਇਕ ਦੇ ਤੌਰ 'ਤੇ ਸ਼ੁਰੂਆਤ ਹੋ ਗਈ।[6] ਉਸੇ ਸਾਲ ਵਿੱਚ, ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ ਗਿਆ।[7]

ਮੁੰਬਈ ਵਿੱਚ

[ਸੋਧੋ]

1944 ਵਿੱਚ, ਰਫ਼ੀ ਮੁੰਬਈ ਚਲੇ ਗਏ। ਉਹਨਾਂ ਨੇ ਹਮੀਦ ਸਾਹਿਬ ਸਹਿਤ ਭੀੜ-ਭਰੇ ਭਿੰਡੀ ਬਾਜ਼ਾਰ ਖੇਤਰ ਵਿੱਚ ਇੱਕ ਕਮਰਾ ਕਿਰਾਏ 'ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫਿਲਮ ਉਤਪਾਦਕ (ਪ੍ਰੋਡੀਊਸਰ) ਅਬਦੁਰ ਰਸ਼ੀਦ ਕਾਰਦਾਰ ਮਹਿਬੂਬ ਖਾਨ ਅਤੇ ਅਭਿਨੇਤਾ–ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਨਾਲ ਮਿਲਵਾਇਆ ਸੀ।[4]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Mohammed Rafi". AllMusic.com. Retrieved 9 July 2016. {{cite web}}: External link in |publisher= (help)
  2. 2.0 2.1 Students' Britannica India, Volumes 1–5. Encyclopaedia Britannica (India). p. 238. ISBN 0-85229-760-2. Retrieved 9 July 2016.
  3. "Padma Shri Awardees". india.gov.in. Retrieved 9 July 2016.
  4. 4.0 4.1 Varinder Walia (16 June 2003). "Striking the right chord". The Tribune: Amritsar Plus. Retrieved 9 July 2016.
  5. Syed Abid Ali (16 June 2003). "The Way It Was: Tryst With Bollywood". Daily Times, Pakistan. Retrieved 9 July 2016.
  6. Amit Puri. "When Rafi sang for Kishore Kumar". The Tribune. Retrieved 9 July 2016.
  7. M.L. Dhawan (25 July 2004). "His voice made him immortal". Spectrum (The Tribune). Retrieved 9 July 2016.