ਸਮੱਗਰੀ 'ਤੇ ਜਾਓ

ਭਾਰਤ ਵਿੱਚ ਬਲਾਤਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਵਿੱਚ ਬਲਾਤਕਾਰ ਚੌਥਾ ਸਭ ਤੋਂ ਆਮ ਜੁਰਮ ਹੈ।[1][2] ਰਾਸ਼ਟਰੀ ਜੁਰਮ ਰਿਕਾਰਡ ਬਿਊਰੋ ਦੇ ਅਨੁਸਾਰ ਸਾਲ 2012 ਵਿੱਚ ਪੂਰੇ ਭਾਰਤ ਵਿੱਚ 24,923 ਬਲਾਤਕਾਰ ਦੇ ਕੇਸ ਦਰਜ ਹੋਏ।[2][3] ਇਹਨਾਂ ਵਿੱਚੋਂ 24,470 ਬਲਾਤਕਾਰੀ ਪੀੜਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਾਣਦੇ ਸਨ(98% ਕੇਸ)।[4]

ਪਰਿਭਾਸ਼ਾ

[ਸੋਧੋ]

3 ਫ਼ਰਵਰੀ 2013 ਤੋਂ ਪਹਿਲਾਂ ਭਾਰਤੀ ਦੰਡ ਵਿਧਾਨ ਦੇ ਅਨੁਸਾਰ ਬਲਾਤਕਾਰ ਦੀ ਪਰਿਭਾਸ਼ਾ ਹੇਠ ਅਨੁਸਾਰ ਸੀ:[5]

§375. ਬਲਾਤਕਾਰ. "ਬਲਾਤਕਾਰੀ" ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਹੇਠਲੇ ਕਿਸੇ ਹਾਲਾਤ ਵਿੱਚ ਕਿਸੇ ਵਿਅਕਤੀ ਨਾਲ ਸੰਭੋਗ ਕਰਦਾ ਹੈ:-

ਪਹਿਲਾ - ਉਸਦੀ ਮਰਜ਼ੀ ਦੇ ਖ਼ਿਲਾਫ।

ਦੂਜਾ - ਉਸਦੀ ਸਹਿਮਤੀ ਤੋਂ ਬਿਨਾਂ।

ਤੀਜਾ - ਉਸਨੂੰ ਮੌਤ ਜਾਂ ਕੋਈ ਹੋਰ ਧਮਕੀ ਦੇਕੇ ਉਸਨੂੰ ਮਜ਼ਬੂਰ ਕਰਨਾ।

ਚੌਥਾ - ਜਦ ਕਿਸੇ ਵਿਅਕਤੀ ਨੂੰ ਪਤਾ ਹੋਵੇ ਕਿ ਉਹ ਇਸ ਔਰਤ ਦਾ ਪਤੀ ਨਹੀਂ ਹੈ ਪਰ ਔਰਤ ਇਹ ਸਮਝ ਕੇ ਉਸ ਨਾਲ ਸੰਭੋਗ ਕਰਨ ਲਈ ਤਿਆਰ ਹੋ ਜਾਂਦੀ ਹੈ ਕਿ ਉਸ ਵਿਅਕਤੀ ਨੇ ਉਸ ਨਾਲ ਕਨੂੰਨੀ ਵਿਆਹ ਕਰਵਾਇਆ ਹੈ।

ਪੰਜਵਾਂ - ਉਸਦੀ ਮਰਜ਼ੀ ਨਾਲ ਪਰ ਉਹ ਮਰਜ਼ੀ ਉਸਨੇ ਸੁਰਤ ਵਿੱਚ ਨਹੀਂ ਦਿੱਤੀ ਸਗੋਂ ਉਸਨੂੰ ਵਿਅਕਤੀ ਖੁਦ ਜਾਂ ਕਿਸੇ ਦੁਆਰਾ ਕੋਈ ਨਸ਼ੀਲਾ ਪਦਾਰਥ ਖਵਾਇਆ ਜਾਂ ਪਿਲਾਇਆ ਗਿਆ ਹੋਵੇ।

ਛੇਵਾਂ - ਉਸਦੀ ਮਰਜ਼ੀ ਨਾਲ ਜਾਂ ਖ਼ਿਲਾਫ ਪਰ ਲੜਕੀ ਦੀ ਉਮਰ 16 ਸਾਲਾਂ ਤੋਂ ਘੱਟ ਹੋਵੇ।

ਵਿਆਖਿਆ - ਬਲਾਤਕਾਰ ਮੰਨੇ ਜਾਣ ਲਈ ਸੰਭੋਗ ਹੋਣਾ ਜ਼ਰੂਰੀ ਹੈ।

ਇਤਰਾਜ਼ - ਕਿਸੇ ਮਰਦ ਦੁਆਰਾ ਆਪਣੀ ਪਤਨੀ ਨਾਲ ਸੰਭੋਗ, ਪਤਨੀ ਦੀ ਉਮਰ 15 ਸਾਲ ਤੋਂ ਘੱਟ ਨਾ ਹੋਵੇ, ਬਲਾਤਕਾਰ ਨਹੀਂ ਹੈ।

ਹਵਾਲੇ

[ਸੋਧੋ]
  1. Kumar, Radha (1993). The History of Doing: An Account of Women's Rights and Feminism in India. Zubaan. p. 128. ISBN 978-8185107769.
  2. 2.0 2.1 NCRB, Crime against women Archived 2016-01-16 at the Wayback Machine., Chapter 5, Annual NRCB Report, Government of India (2013), page 81
  3. Note: India raised its age of consent, for the definition of rape, from 16 to 18 after 2012; the data before and after 2013 therefore shows a significant change between years and different sources.
  4. Vasundhara Sirnate (1 February 2014). "Good laws, bad implementation". Chennai, India: The Hindu. Retrieved 1 February 2014.
  5. High Court of Allahabad, The Indian Penal Code, 1860 Archived 2014-02-11 at the Wayback Machine. Section 375, Government of India (2011)