ਸਮੱਗਰੀ 'ਤੇ ਜਾਓ

ਤਾਲਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਲਿਨ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਤਾਲਿਨ (ਇਸਤੋਨੀਆਈ ਉਚਾਰਨ: [ˈtɑlʲˑinˑ]) ਇਸਤੋਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਕੁੱਲ ਖੇਤਰਫਲ 159.2 ਵਰਗ ਕਿ.ਮੀ. ਅਤੇ ਅਬਾਦੀ 419,830 ਹੈ। ਇਹ ਦੇਸ਼ ਦੇ ਉੱਤਰ ਵਿੱਚ ਫ਼ਿਨਲੈਂਡ ਦੀ ਖਾੜੀ ਦੇ ਤਟ ਉੱਤੇ ਸਥਿਤ ਹੈ ਜੋ ਹੈਲਸਿੰਕੀ ਤੋਂ 50 ਕਿ.ਮੀ. ਦੱਖਣ, ਸਟਾਕਹੋਮ ਦੇ ਪੂਰਬ ਅਤੇ ਸੇਂਟ ਪੀਟਰਸਬਰਗ ਦੇ ਪੱਛਮ ਵੱਲ ਸਥਿਤ ਹੈ। ਇਸ ਦਾ ਪੁਰਾਣਾ ਨਗਰ ਯੁਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਲ ਹੈ। ਇਸਨੂੰ ਵਿਸ਼ਵੀ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਦੁਨੀਆ ਦੇ ਦਸ ਸਭ ਤੋਂ ਡਿਜੀਟਲ ਸ਼ਹਿਰਾਂ ਵਿੱਚੋਂ ਇੱਕ ਹੈ।[2] ਇਹ ਤੁਰਕੂ, ਫ਼ਿਨਲੈਂਡ ਸਮੇਤ 2011 ਦੀ ਯੂਰਪੀ ਸੱਭਿਆਚਾਰਕ ਰਾਜਧਾਨੀ ਸੀ।

ਇਹ ਉੱਤਰੀ ਯੂਰਪ ਦੀ ਸਭ ਤੋਂ ਪੁਰਾਣੀ ਰਾਜਧਾਨੀ ਹੈ।[3] 13ਵੀਂ ਸਦੀ ਤੋਂ ਲੈ ਕੇ 1917 ਤੱਕ ਇਸਨੂੰ ਰੇਵਾਲ ਕਿਹਾ ਜਾਂਦਾ ਸੀ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named registered_population
  2. "Tech capitals of the world". The Age. 15 May 2012. Retrieved 20 May 2012.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).