ਖ਼ੋਕੰਦ
ਖ਼ੋਕੰਦ
Qo‘qon / Қўқон | |
---|---|
ਗੁਣਕ: 40°31′43″N 70°56′33″E / 40.52861°N 70.94250°E | |
ਦੇਸ਼ | ਉਜ਼ਬੇਕਿਸਤਾਨ |
ਖੇਤਰ | ਫ਼ਰਗਨਾ ਖੇਤਰ |
ਉੱਚਾਈ | 409 m (1,342 ft) |
ਆਬਾਦੀ (2006) | |
• ਕੁੱਲ | 1,87,226 |
ਵੈੱਬਸਾਈਟ | http://kokand.uz/ |
ਖ਼ੋਕੰਦ (ਉਜ਼ਬੇਕ: Qo‘qon, Қўқон, قوقان; Persian: خوقند, Xuqand; ਚਗਤਾਈ: خوقند, Xuqand; ਤਾਜਿਕ: [Хӯқанд] Error: {{Lang}}: text has italic markup (help), Xûqand/Xūqand) ਪੂਰਬੀ ਉਜ਼ਬੇਕਿਸਤਾਨ ਦੇ ਫ਼ਰਗਨਾ ਖੇਤਰ ਦਾ ਇੱਕ ਸ਼ਹਿਰ ਹੈ, ਜਿਹੜਾ ਫ਼ਰਗਨਾ ਵਾਦੀ ਦੇ ਦੱਖਣ-ਪੱਛਮੀ ਸਿਰੇ ਉੱਤੇ ਸਥਿਤ ਹੈ। 2014 ਦੀ ਜਨਗਣਨਾ ਦੇ ਮੁਤਾਬਿਕ ਖ਼ੋਕੰਦ ਦੀ ਅਬਾਦੀ ਲਗਭਗ 1871477 ਸੀ। ਇਹ ਸ਼ਹਿਰ ਤਾਸ਼ਕੰਤ ਤੋਂ 228 ਕਿ.ਮੀ. ਦੂਰ ਦੱਖਣ-ਪੱਛਮ ਵਿੱਚ, ਅੰਦੀਜਾਨ ਤੋਂ 115 ਕਿ.ਮੀ. ਦੂਰ ਪੱਛਮ ਵਿੱਚ ਅਤੇ ਫ਼ਰਗਨਾ ਤੋਂ 88 ਕਿ.ਮੀ. ਦੂਰ ਦੱਖਣ-ਪੂਰਬ ਵਿੱਚ ਹੈ। ਇਸਨੂੰ ਹਵਾਵਾਂ ਦਾ ਸ਼ਹਿਰ ਜਾਂ ਸੂਰ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਖ਼ੋਕੰਦ ਦਾ ਨਾਮ ਕੋਕਨ ਦਾ ਨਾਂ ਦੇ ਮਸ਼ਹੂਰ ਕਬੀਲੇ ਤੋਂ ਆਇਆ ਹੈ ਜਿਹੜੇ ਉਜ਼ਬੇਕਾਂ ਦੇ ਕੁੰਗਰਾਤ ਕਬੀਲੇ ਨਾਲ ਸਬੰਧ ਰੱਖਦੇ ਹਨ।[1]
ਖ਼ੋਕੰਦ ਫ਼ਰਗਨਾ ਵਾਦੀ ਵਿੱਚ ਪੈਂਦੇ ਦੋ ਪੁਰਾਣੇ ਵਪਾਰ ਰਸਤਿਆਂ ਦੇ ਚੁਰਸਤੇ ਵਿੱਚ ਪੈਂਦਾ ਹੈ, ਜਿਹਨਾਂ ਵਿੱਚੋਂ ਇੱਕ ਪਹਾੜੀਆਂ ਵਿੱਚੋਂ ਤਾਸ਼ਕੰਤ ਨੂੰ ਜਾਂਦਾ ਹੈ ਅਤੇ ਦੂਜਾ ਪੱਛਮ ਵਿੱਚ ਖੁਜੰਦ ਨੂੰ ਜਾਂਦਾ ਹੈ। ਜਿਸ ਕਰਕੇ ਖ਼ੋਕੰਦ ਫ਼ਰਗਨਾ ਵਾਦੀ ਦਾ ਮੁੱਖ ਆਵਾਜਾਈ ਕੇਂਦਰ ਹੈ।
ਇਤਿਹਾਸ
[ਸੋਧੋ]ਖ਼ੋਕੰਦ 10ਵੀਂ ਸ਼ਤਾਬਦੀ ਤੋਂ ਹੋਂਦ ਵਿੱਚ ਹੈ, ਇਸਦਾ ਪਹਿਲਾਂ ਨਾਮ ਖ਼ਵਾਕੰਦ ਸੀ, ਅਤੇ ਭਾਰਤ ਤੋਂ ਚੀਨ ਜਾਣ ਵਾਲੇ ਰਸਤੇ ਵਿੱਚ ਇਸਦਾ ਜ਼ਿਕਰ ਆਉਂਦਾ ਹੈ। ਚੀਨ ਦੇ ਹਾਨ ਸਾਮਰਾਜ ਪਹਿਲੀ ਸ਼ਤਾਬਦੀ ਪੂਰਵ ਈਸਾ ਨੂੰ ਸ਼ਹਿਰ ਤੇ ਕਬਜ਼ਾ ਕੀਤਾ ਸੀ। ਪਿੱਛੋਂ ਅਰਬਾਂ ਨੇ ਖੇਤਰ ਉੱਪਰ ਤੰਗ ਸਾਮਰਾਜ ਨੂੰ ਹਰਾ ਕੇ ਆਪਣਾ ਕਬਜ਼ਾ ਮੁੜ ਬਹਾਲ ਕਰ ਲਿਆ ਸੀ। ਮੰਗੋਲ ਸਾਮਰਾਜ ਨੇ 13ਵੀਂ ਸਦੀ ਵਿੱਚ ਖੋਕੰਦ ਨੂੰ ਤਬਾਹ ਕਰ ਦਿੱਤਾ ਸੀ।
ਅੱਜਕੱਲ੍ਹ ਦਾ ਸ਼ਹਿਰ 1732 ਵਿੱਚ ਕਿਲ੍ਹੇ ਤੇ ਤੌਰ 'ਤੇ ਬਣਨਾ ਸ਼ੁਰੂ ਹੋਇਆ ਸੀ ਜਿੱਥੇ ਕਿ ਏਸਕੀ-ਕੁਰਗਨ ਨਾਂ ਦੀ ਪੁਰਾਣੀ ਹਵੇਲੀ ਹੁੰਦੀ ਸੀ। 1740 ਵਿੱਚ, ਇਸਨੂੰ ਉਜ਼ਬੇਕ ਸਾਮਰਾਜ (ਖਨਾਨ ਕੋਕੰਦ) ਦੀ ਰਾਜਧਾਨੀ ਬਣਾ ਦਿੱਤਾ ਗਿਆ. ਜਿਸਦੀ ਹੱਦ ਪੱਛਮ ਵਿੱਚ ਕਿਜ਼ਿਲੋਰਦਾ ਤੱਕ ਅਤੇ ਉੱਤਰ-ਪੂਰਬ ਵਿੱਚ ਬਿਸ਼ਕੇਕ ਤੱਕ ਹੁੰਦੀ ਸੀ। ਖ਼ੋਕੰਦ ਫ਼ਰਗਨਾ ਵਾਦੀ ਦਾ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਵੀ ਸੀ, ਜਿਸ ਵਿੱਚ 300 ਦੇ ਕਰੀਬ ਮਸਜਿਦਾਂ ਵੀ ਸਨ।
ਮਿਖਾਇਲ ਸਕੋਬੇਲੇਵ ਦੇ ਹੇਠਾਂ ਰੂਸ ਦੀਆਂ ਸ਼ਾਹੀ ਫ਼ੌਜਾਂ ਨੇ 1883 ਵਿੱਚ ਸ਼ਹਿਰ ਤੇ ਕਬਜ਼ਾ ਕਰ ਲਿਆ ਗਿਆ ਸੀ ਜਿਹੜਾ ਕਿ ਉਸ ਸਮੇਂ ਰੂਸੀ ਤੁਰਕੀਸਤਾਨ ਦਾ ਹਿੱਸਾ ਸੀ। ਇਹ ਸ਼ਹਿਰ ਬਸਮਾਚੀ ਵਿਦਰੋਹ ਦੌਰਾਨ ਬਹੁਤ ਥੋੜ੍ਹੇ ਸਮੇਂ ਲਈ ਸੁਤੰਤਰ ਤੁਰਕੀਸਤਾਨ ਦੀ ਰਾਜਧਾਨੀ ਵੀ ਰਿਹਾ ਹੈ।ref>The Politics of Muslim Cultural Reform, Jadidism in Central Asia by Adeeb Khalid, Oxford University Press, 2000</ref> ਉਹਨਾਂ ਨੇ ਅਤਾਮਨ ਦੁਤੋਵ ਅਤੇ ਅਲਾਸ਼ ਉਰਦਾ ਦਾ ਸਮਰਥਨ ਵੀ ਚਾਹਿਆ ਸੀ। ਹਾਲਾਂਕਿ ਬੁਖਾਰੇ ਦੇ ਮੁਹੰਮਦ ਅਲੀਮ ਖ਼ਾਨ ਤੋਂ ਉਹਨਾਂ ਦੇ ਦੂਤ ਨੂੰ ਬਹੁਤ ਘੱਟ ਸਫਲਤਾ ਮਿਲੀ।
ਮੁੱਖ ਥਾਵਾਂ
[ਸੋਧੋ]- ਖ਼ੁਦਾਯਾਰ ਖ਼ਾਨ ਦੀ ਹਵੇਲੀ ਜਿਹੜੀ 1863 ਤੋਂ 1874 ਦੇ ਵਿੱਚ ਬਣੀ ਸੀ। ਪੂਰੇ ਹੋਣ ਤੇ, ਇਹ ਮੱਧ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਅਤੇ ਮਾਲਦਾਰ ਹਵੇਲੀਆਂ ਵਿੱਚੋਂ ਇੱਕ ਸੀ। ਇਸ ਦੇ 113 ਕਮਰਿਆਂ ਵਿੱਚੋਂ 19 ਕਮਰੇ ਅਜੇ ਵੀ ਮੌਜੂਦ ਹਨ ਅਤੇ ਇੱਕ ਅਜਾਇਬ ਘਰ ਦਾ ਹਿੱਸਾ ਹਨ।
- ਜੁੰਮੀ ਮਸਜਿਦ (ਸੱਜੇ ਪਾਸੇ), ਇੱਕ ਜਾਮਾ ਮਸਜਿਦ ਹੈ, ਜਿਹੜੀ ਕਿ 1800 ਤੋਂ 1812 ਵਿੱਚ ਬਣਾਈ ਗਈ ਸੀ। ਇਸਨੂੰ 1989 ਵਿੱਚ ਦੋਬਾਰਾ ਖੋਲ੍ਹਿਆ ਗਿਆ। ਇਸ ਵਿੱਚ 10000 ਲੋਕ ਇਕੱਠੇ ਨਮਾਜ਼ ਪੜ੍ਹ ਸਕਦੇ ਹਨ।
- ਅਮੀਨ ਬੇਗ ਮਦਰੱਸਾ, ਜਿਹੜਾ ਕਿ 1813 ਵਿੱਚ ਬਣਵਾਇਆ ਗਿਆ ਸੀ।
- ਦਖ਼ਮਾ-ਏ-ਸ਼ੋਖ਼ੋਨ, ਖ਼ੋਕੰਦ ਦੇ ਖਾਨਾਂ ਦਾ ਇੱਕ ਕਬਰਿਸਤਾਨ ਜਿਹੜਾ ਕਿ 1830 ਵਿੱਚ ਬਣਿਆ ਸੀ।
- ਖ਼ਮਜ਼ਾ ਅਜਾਇਬ ਘਰ, ਜਿਹੜਾ ਖ਼ੋਕੰਦ ਦੇ ਸੋਵੀਅਤ ਹੀਰੋ ਹਮਜ਼ਾ ਹਾਕਿਮਜ਼ਾਦੇ ਨਿਆਜ਼ੀ ਨੂੰ ਸਮਰਪਿਤ ਹੈ।
ਸਿੱਖਿਆ ਅਤੇ ਸੱਭਿਆਚਾਰ
[ਸੋਧੋ]ਖ਼ੋਕੰਦ ਦੇ ਸੱਭਿਆਚਾਰਕ ਜੀਵਨ ਵਿੱਚ ਇਸਲਾਮ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਸ ਸ਼ਹਿਰ ਵਿੱਚ ਬਹੁਤ ਸਾਰੇ ਮਦਰੱਸੇ ਹਨ। ਇਹ ਬਹੁਤ ਸਾਰੇ ਹਨਾਫ਼ੀ ਵਿਦਵਾਨਾਂ ਦਾ ਘਰ ਵੀ ਹੈ, ਜਿਹਨਾਂ ਵਿੱਚ ਅਬਦੁਲਹਫ਼ੀਜ਼ ਅਲ-ਕੁਕੋਨੀ ਅਤੇ ਯੋਰਕਿੰਜਿਨ ਕੋਰੀ ਅਲ-ਕੋਕੋਨੀ ਵੀ ਸ਼ਾਮਿਲ ਹਨ।
ਇਸ ਸ਼ਹਿਰ ਵਿੱਚ 2 ਇੰਸਟੀਟਿਊਟ, 9 ਕਾਲਜ ਅਤੇ ਲਿਉਸੀਅਮ, 40 ਸੈਕੰਡਰੀ ਸਕੂਲ, 5 ਸੰਗੀਤ ਸਕੂਲ, ਇੱਕ ਥਿਏਟਰ ਅਤੇ 20 ਲਾਇਬਰੇਰੀਆਂ ਹਨ। ਇਸ ਤੋਂ ਇਲਾਵਾ ਖ਼ੋਕੰਦ ਵਿੱਚ 7 ਇਤਿਹਾਸਕ ਅਜਾਇਬ ਘਰ ਵੀ ਹਨ।[2]
ਇਸ ਸ਼ਹਿਰ ਵਿੱਚ ਅੰਗਰੇਜ਼ੀ ਭਾਸ਼ਾ ਵੀ ਵਧ-ਫੁੱਲ ਰਹੀ ਹੈ ਜਿਸਦੇ ਕਿ ਇੱਕ ਅਦਾਰੇ ਵੱਲੋਂ ਸ਼ਹਿਰ ਵਿੱਚ ਬਹੁਤ ਸਾਰੇ ਸਕੂਲ ਖੋਲ੍ਹੇ ਗਏ ਹਨ।[3]
ਅਰਥਚਾਰਾ
[ਸੋਧੋ]ਕਾਲਾ ਧਨ ਸ਼ਹਿਰ ਦੀਆਂ ਹੱਦਾਂ ਵਿੱਚ ਪੈਦਾ ਹੋਏ ਆਮਦਨ ਵਿੱਚ ਲਗਭਗ 75% ਹਿੱਸਾ ਪਾਉਂਦਾ ਹੈ।[ਹਵਾਲਾ ਲੋੜੀਂਦਾ] ਇਸ ਵਿੱਚ ਫੁਟਕਲ ਵਿਕਰੀ, ਕਰਿਆਨੇ ਦਾ ਸਮਾਨ, ਰੋਜ਼ਗਾਰ, ਪੈਸੇ ਬਦਲਣਾ, ਖੇਤੀਬਾੜੀ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਅਬਾਦੀ ਦਾ ਬਹੁਤ ਸਾਰਾ ਹਿੱਸਾ ਛੋਟੇ-ਛੋਟੇ ਕਾਰੋਬਾਰ ਕਰਦਾ ਹੈ।
ਖੋਕੰਦ ਖਾਦ, ਰਸਾਇਣ, ਮਸ਼ੀਨਰੀ, ਕਪਾਹ ਅਤੇ ਖਾਣ ਦੀਆਂ ਵਸਤਾਂ ਦੇ ਨਿਰਮਾਣ ਦਾ ਕੇਂਦਰ ਹੈ। ਪਿਛਲੇ ਦੋ ਦਹਾਕਿਆਂ ਤੋਂ, ਸ਼ਹਿਰ ਵਿੱਚ ਜਨਤਕ ਇਮਾਰਤਾਂ ਅਤੇ ਨਵੇਂ ਜ਼ਿਲ੍ਹਿਆਂ ਬਣਾਏ ਹਨ, ਜਿਹਨਾਂ ਵਿੱਚ ਬਹੁਤ ਸਾਰੇ ਘਰ, ਦੁਕਾਨਾਂ, ਕੈਫ਼ੇ, ਰੈਸਤਰਾਂ ਅਤੇ ਹੋਰ ਛੋਟੇ ਧੰਦੇ ਹਨ। ਖ਼ੋਕੰਦ ਇੱਕ ਇਂਸਟੀਟਿਊਟ, 9 ਕਾਲਜਾਂ ਅਤੇ ਬਹੁਤ ਸਾਰੇ ਅਜਾਇਬ ਘਰਾਂ ਦਾ ਸਿੱਖਿਆ ਕੇਂਦਰ ਹੈ।
ਪ੍ਰਸਿੱਧ ਲੋਕ
[ਸੋਧੋ]- ਇਦਾ ਮੇਰੀਨ, ਜਿਸਦਾ ਜਨਮ 1997 ਵਿੱਚ ਖ਼ੋਕੰਦ ਵਿੱਚ ਹੋਇਆ ਸੀ ਅਤੇ ਜਿਹੜੀ ਇਜ਼ਰਾਇਲੀ ਉਲੰਪਿਕ ਰਵਾਨਗੀ ਜਿਸਨਾਸਟ ਹੈ।
- ਅਬਦੁੱਲਾ ਕਾਹੋਰ, ਉਜ਼ਬੇਕ ਲੇਖਕ
ਬਾਹਰਲੇ ਲਿੰਕ
[ਸੋਧੋ]- Official city portal of Kokand Archived 2016-01-11 at the Wayback Machine.
ਹਵਾਲੇ
[ਸੋਧੋ]- ↑ Географические названия мира: Топонимический словарь. — М: АСТ. Поспелов Е.М. 2001.
- ↑ "More on Kokand". Archived from the original on 2016-01-11. Retrieved 2021-10-12.
{{cite web}}
: Unknown parameter|dead-url=
ignored (|url-status=
suggested) (help) - ↑ "EDU maktabi". EDU. Archived from the original on 2017-06-07. Retrieved 2017-06-17.
{{cite web}}
: Unknown parameter|dead-url=
ignored (|url-status=
suggested) (help)
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- CS1 errors: unsupported parameter
- Articles containing Uzbek-language text
- Articles containing Persian-language text
- Pages using Lang-xx templates
- Lang and lang-xx template errors
- Articles with unsourced statements from February 2015
- ਉਜ਼ਬੇਕਿਸਤਾਨ
- ਉਜ਼ਬੇਕਿਸਤਾਨ ਦੇ ਖੇਤਰ
- ਫ਼ਰਗਨਾ ਖੇਤਰ