WhatsApp ਸਟੇਟਸ 'ਤੇ ਆਪਣੇ ਲੋਕਾਂ ਨਾਲ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਅਤੇ ਟੈਕਸਟ ਸਾਂਝੇ ਕਰੋ। ਸਟਿੱਕਰ, GIF ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਕਰ ਕੇ ਉਨ੍ਹਾਂ ਨੂੰ ਨਿੱਜੀ ਬਣਾਓ। ਉਹ 24 ਘੰਟਿਆਂ ਬਾਅਦ ਵਿਊ ਤੋਂ ਗਾਇਬ ਹੋ ਜਾਣਗੇ।
ਸਟਿੱਕਰ, ਅਵਤਾਰ, GIF ਅਤੇ ਓਵਰਲੇ ਟੈਕਸਟ ਨਾਲ, ਤੁਹਾਡੇ ਕੋਲ ਆਪਣੇ ਆਪ ਨੂੰ ਦਰਸਾਉਣ, ਕ੍ਰੀਏਟਿਵ ਬਣਨ ਅਤੇ ਆਪਣੀ ਵਾਸਤਵਿਕ ਸਖਸ਼ੀਅਤ ਨੂੰ ਸਾਂਝਾ ਕਰਨ ਲਈ ਸਾਰੇ ਵਿਕਲਪ ਆਸਾਨੀ ਨਾਲ ਉਪਲਬਧ ਹੁੰਦੇ ਹਨ।
ਹਰ ਉਸ ਵਿਅਕਤੀ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਨੂੰ ਲੂਪ ਵਿੱਚ ਰੱਖੋ ਅਤੇ ਉਨ੍ਹਾਂ ਨੂੰ ਉਸ ਸਮੇਂ ਆਪਣੇ ਸਟੇਟਸ ਵਿੱਚ ਮੈਂਸ਼ਨ ਕਰੋ ਜਦੋਂ ਤੁਹਾਡੇ ਕੋਲ ਕੁਝ ਅਜਿਹਾ ਹੁੰਦਾ ਹੈ, ਜਿਹੜਾ ਤੁਸੀਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹੋ। ਉਹ ਇਸਨੂੰ ਲਾਈਕ ਕਰ ਸਕਦੇ ਹਨ ਅਤੇ ਗੱਲਬਾਤ ਸ਼ੁਰੂ ਕਰਨ ਲਈ ਇਸ 'ਤੇ ਜਵਾਬ ਦੇ ਸਕਦੇ ਹਨ।
ਤੁਹਾਡਾ ਸਟੇਟਸ ਤੁਹਾਡੇ ਜਜ਼ਬਾਤ ਸਾਂਝੇ ਕਰਨ ਲਈ ਹੈ। ਜਦੋਂ ਤੁਸੀਂ ਪੋਸਟ ਕਰਦੇ ਹੋ, ਤਾਂ ਤੁਸੀਂ ਫ਼ੈਸਲਾ ਕਰਦੇ ਹੋ ਕਿ ਇਸ ਨੂੰ ਕੌਣ ਦੇਖ ਸਕਦਾ ਹੈ, ਇਸ ਲਈ ਤੁਸੀਂ ਪਰਦੇ ਦੇ ਪਿੱਛੇ ਦੇ ਦ੍ਰਿਸ਼ਾਂ ਨੂੰ ਸਕੂਨ ਨਾਲ ਸਾਂਝਾ ਕਰ ਸਕਦੇ ਹੋ।