Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saah. 1. ਬਾਦਸ਼ਾਹ। 2. ਸਵਾਸ। 3. ਸ਼ਾਹ, ਸ਼ਾਹੂਕਾਰ। 4. ਮਾਲਕ। 5. ਸ਼ਾਹ ਭਾਵ ਗੁਰੂ। 6. ਪ੍ਰਭੂ (ਭਾਵ) । 1. king, monarch, sovereign. 2. breath; breathing; life. 3. bankers. 4. lord, master, owner. 5. banker viz., Guru. 6. banker viz., The Lord, God. ਉਦਾਹਰਨਾ: 1. ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ Japujee, Guru Nanak Dev, 23:3 (P: 5). ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ Raga Aaasaa 1, Patee, 6:1 (P: 432). 2. ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥ Raga Sireeraag 1, 3, 1:3 (P: 15). ਨਾਵੈ ਧਉਲੇ ਉਭੇ ਸਾਹ ॥ Raga Maajh 1, Vaar 1, Salok, 1, 2:9 (P: 137). ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥ (ਭਾਵ ਜੀਵਨ, ਜ਼ਿੰਦਗੀ). Raga Malaar 1, Vaar 23:8 (P: 1288). 3. ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾਚੇ ॥ Raga Gaurhee 4, 55, 4:1 (P: 169). ਸਾਹ ਮਰਹਿ ਸੰਚਹਿ ਮਾਇਆ ਦਾਮ ॥ Raga Gaurhee 1, Asatpadee 14, 4:2 (P: 227). 4. ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥ Raga Sorath 1, Asatpadee 3, 6:3 (P: 636). 5. ਸਾਹ ਵਪਾਰੀ ਦੁਆਰੇ ਆਏ ॥ Raga Aaasaa 5, 6, 1:1 (P: 372). 6. ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ Raga Maaroo 1, 7, 1:1 (P: 991). ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥ (ਹਰਿ). Raga Saarang 4, Vaar 3, Salok, 2, 1:1 (P: 1238).
|
SGGS Gurmukhi-English Dictionary |
1. breath; breathing; life. 2. king, monarch. 3. banker. 4. i.e., Guru, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. same as ਸ੍ਵਾਸ, breath, respite, rest, relaxation.
|
Mahan Kosh Encyclopedia |
ਨਾਮ/n. ਸ੍ਵਾਸ. ਦਮ. “ਲੇਖੈ ਸਾਹ ਲਵਾਈਅਹਿ.” (ਸ੍ਰੀ ਮਃ ੧) 2. ਫ਼ਾ. [شاہ] ਸ਼ਾਹ. ਬਾਦਸ਼ਾਹ. “ਸਭਿ ਤੁਝਹਿ ਧਿਆਵਹਿ, ਮੇਰੇ ਸਾਹ!” (ਧਨਾ ਮਃ ੪) 3. ਸ਼ਾਹੂਕਾਰ. “ਸਾਹ ਚਲੇ ਵਣਜਾਰਿਆ.” (ਮਃ ੨ ਵਾਰ ਸਾਰ) 4. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖਖ਼ਾਨਦਾਨ ਨੂੰ ਪਦਵੀ. ਦੇਖੋ- ਸੋਮਾ ੨। 5. ਸ੍ਵਾਮੀ. ਪਤਿ। 6. ਸੰ. साह. ਵਿ. ਪ੍ਰਬਲ. ਜੋਰਾਵਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|