ਲਿੰਫ਼ੋਈਡੀਮਾ: ਇੱਕ 'ਲੁਕਵਾਂ' ਕੈਂਸਰ ਜਿਸ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇਹ ਕਦੋਂ ਹੁੰਦਾ ਹੈ ਤੇ ਕਿਵੇਂ ਪਤਾ ਲੱਗਦਾ ਹੈ

ਲਿੰਫ਼ੋਡੀਮ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਸ ਦੇ ਬਾਵਜੂਦ ਇਸ 'ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿੰਫ਼ੋਡੀਮ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਸ ਦੇ ਬਾਵਜੂਦ ਇਸ 'ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ
  • ਲੇਖਕ, ਕੈਥਰੀਨ ਵੈਂਗ
  • ਰੋਲ,

ਕਈ ਵਾਰ ਕੈਂਸਰ ਨੂੰ ਹਰਾਉਣ ਵਾਲੇ ਮਰੀਜ਼ ਇੱਕ ਗੰਭੀਰ ਅਤੇ ਦਰਦਨਾਕ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਪੀੜਤ ਅਤੇ ਡਾਕਟਰ ਦੋਵੇਂ ਹੀ ਇਸ ਲਾਇਲਾਜ ਸਥਿਤੀ ਬਾਰੇ ਜਾਗਰੂਕਤਾ ਲਈ ਸੰਘਰਸ਼ ਕਰ ਰਹੇ ਹਨ।

ਆਪਣੇ ਕੈਂਸਰ ਦੇ ਇਲਾਜ ਬਾਰੇ ਗੱਲਬਾਤ ਲਈ ਮੇਰੇ ਮਰਹੂਮ ਚਾਚਾ ਜੀ ਨੇ ਆਪਣੀ ਲੱਤ ਵੱਲ ਇਸ਼ਾਰਾ ਕੀਤਾ। ਦੋਵੇਂ ਲੱਤਾਂ ਆਪਣੇ ਸਧਾਰਨ ਅਕਾਰ ਨਾਲੋਂ ਤਿੰਨ ਗੁਣਾਂ ਸੁੱਜ ਗਈਆਂ ਸਨ। ਉਹ ਬੇਹੱਦ ਸੋਜ ਕਾਰਨ ਹੋ ਰਹੇ ਦਰਦ ਅਤੇ ਥਕਾਵਟ ਕਰਕੇ ਤਰੁਨ-ਫਿਰਨ ਤੋਂ ਵੀ ਰਹਿ ਗਏ ਸਨ।

ਮੇਰੇ ਚਾਚੇ ਦੇ ਦਰਦ ਅਤੇ ਸਥਿਤੀ ਨੂੰ ਦਰਕਿਨਾਰ ਕਰਦੇ ਹੋਏ ਡਾਕਟਰ ਨੇ ਇੰਨਾ ਹੀ ਕਿਹਾ, "ਉਹ ...ਇਹ ਤਾਂ ਲਿੰਫ਼ੋਈਡੀਮਾ ਹੈ, ਮੈਂ ਤੁਹਾਨੂੰ ਇੰਨਾ ਹੀ ਕਹਿ ਸਕਦਾ ਹਾਂ ਕਿ, ਇਸ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ।"

ਮੈਂ ਆਪਣੇ ਚਾਚੇ ਦੇ ਦਰਦ ਅਤੇ ਗੰਭੀਰ ਸਥਿਤੀ ਨੂੰ ਡਾਕਟਰ ਵੱਲੋਂ ਇਸ ਤਰ੍ਹਾਂ ਅਣਗੌਲਿਆਂ ਕੀਤੇ ਜਾਣ ਤੋਂ ਹੈਰਾਨ ਸੀ।

ਲਿੰਫ਼ੋਈਡੀਮਾ ਦੀ ਸਥਿਤੀ ਅਕਸਰ ਕੈਂਸਰ ਦੇ ਮਰੀਜ਼ਾਂ ਜਾਂ ਕੈਂਸਰ ਦਾ ਇਲਾਜ ਕਰਵਾਉਣ ਵਾਲਿਆਂ ਵਿੱਚ ਪੈਦਾ ਹੋ ਸਕਦੀ ਹੈ। ਮੈਂ ਹੈਰਾਨ ਸੀ ਕਿ ਡਾਕਟਰ ਮੇਰੇ ਚਾਚੇ ਦੇ ਦਰਦ ਬਾਰੇ ਕੁਝ ਵੀ ਨਹੀਂ ਕਰ ਸਕਦਾ।

ਮੇਰੇ ਚਾਚਾ ਜੀ ਨਾਲ ਜੋ ਹੋਇਆ ਉਹ ਅਨੋਖਾ ਨਹੀਂ ਸੀ। ਲਿੰਫ਼ੋਈਡੀਮਾਇੱਕ ਬਹੁਤ ਆਮ ਸਥਿਤੀ ਹੈ। ਦੁਨੀਆਂ ਭਰ ਵਿੱਚ ਇਹ 250 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਬ੍ਰਿਟੇਨ ਵਿੱਚ ਸਾਢੇ ਚਾਰ ਲੱਖ ਲੋਕਾਂ ਨੂੰ ਇਹ ਸਥਿਤੀ ਹੈ, ਜਦਕਿ ਅਮਰੀਕਾ ਵਿੱਚ 10 ਲੱਖ ਲੋਕ ਇਸ ਤੋਂ ਪੀੜਤ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸਦੇ ਬਾਵਜੂਦ ਇਹ ਇੱਕ ਲੁਕਵੀਂ ਬੀਮਾਰੀ ਹੈ— ਜਿਸ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ— ਇਸ ਬਾਰੇ ਬਹੁਤ ਥੋੜ੍ਹੀ ਖੋਜ ਹੋਈ ਹੈ ਅਤੇ ਅਕਸਰ ਬਿਨਾਂ ਜਾਂਚ ਦੇ ਰਹਿ ਜਾਂਦੀ ਹੈ।

ਲਿੰਫ਼ੋਈਡੀਮਾ ਇੱਕ ਗੰਭੀਰ, ਲਾਇਲਾਜ ਸਥਿਤੀ ਹੈ ਜੋ ਸਰੀਰ ਦੀ ਲਿੰਫ਼ੈਟਿਕ ਪ੍ਰਣਾਲੀ ਨੂੰ ਨੁਕਸਾਨ ਪਹੁੰਚਣ ਕਾਰਨ ਬਹੁਤ ਜ਼ਿਆਦਾ ਸੋਜ ਦੀ ਵਜ੍ਹਾ ਬਣਦੀ ਹੈ।

ਲਿੰਫ਼ੈਟਿਕ ਪ੍ਰਣਾਲੀ ਸਰੀਰ ਦੇ ਤੰਤੂਆਂ ਵਿੱਚ ਤਰਲ ਦੀ ਮਾਤਰਾ ਨੂੰ ਸਹੀ ਰੱਖਣ ਲਈ ਜ਼ਿੰਮੇਵਾਰ ਹੈ। ਇਹ ਉਦੋਂ ਹੁੰਦੀ ਹੈ ਜਦੋਂ ਲਿੰਫ਼ੈਟਿਕ ਪ੍ਰਣਾਲੀ ਦੇ ਨੁਕਸਾਨੇ ਜਾਣ ਜਾਂ ਚੋਟਿਲ ਹੋ ਜਾਣ ਕਾਰਨ ਤੰਤੂਆਂ ਵਿੱਚੋਂ ਤਰਲ ਬਾਹਰ ਨਹੀਂ ਨਿਕਲਦਾ।

ਲਿੰਫ਼ੈਟਿਕ ਪ੍ਰਣਾਲੀ ਗ੍ਰੰਥੀਆਂ ਅਤੇ ਨਾੜਾਂ ਦਾ ਇੱਕ ਨੈਟਵਰਕ ਹੈ ਜੋ ਕਿ ਸਾਡੀ ਲਹੂ ਗੇੜ ਪ੍ਰਣਾਲੀ ਦਾ ਹਿੱਸਾ ਹਨ। ਇਸ ਦੀ ਤੰਤੂਆਂ ਵਿੱਚੋਂ ਰਿਸਣ ਵਾਲੇ ਵਾਧੂ ਪ੍ਰੋਟੀਨਾਂ ਅਤੇ ਤਰਲਾਂ ਨੂੰ ਨਿਚੋੜਨ, ਸਾਫ਼ ਕਰਨ ਅਤੇ ਵਾਪਸ ਖੂਨ ਵਿੱਚ ਸ਼ਾਮਲ ਕਰਨ ਵਿੱਚ ਅਹਿਮ ਭੂਮਿਕਾ ਹੈ।

ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਣਾਲੀ, ਫਾਲਤੂ ਪਦਾਰਥ ਬਾਹਰ ਕੱਢਣ ਅਤੇ ਸਰੀਰ ਵਿੱਚ ਤਰਲ ਦੀ ਮਾਤਰਾ ਸਹੀ ਰੱਖਣ ਲਈ ਅਹਿਮ ਹੈ। ਇਹ ਬੀਮਾਰੀਆਂ ਦੇ ਖਿਲਾਫ਼ ਇੱਕ ਅਹਿਮ ਰੱਖਿਆ ਪੰਕਤੀ ਵੀ ਹੈ।

ਇਹ ਸਰੀਰ ਵਿੱਚ ਚਿੱਟੇ ਲਹੂ ਸੈੱਲਾਂ (ਲਿੰਫ਼ੋਸਾਈਟਸ) ਦੀ ਸਰੀਰ ਵਿੱਚ ਗਸ਼ਤ ਕਰਵਾਉਂਦੇ ਹਨ। ਚਿੱਟੇ ਲਹੂ ਸੈੱਲ— ਸਰੀਰ ਵਿੱਚੋਂ ਰੋਗਾਣੂਆਂ, ਜੀਵਾਣੂਆਂ, ਫੰਜੀ, ਅਤੇ ਪਰਜੀਵੀਆਂ ਨੂੰ ਨਸ਼ਟ ਕਰਦੇ ਹਨ।

ਲਿੰਫ਼ੈਟਿਕ ਪ੍ਰਣਾਲੀ ਦੀ ਖ਼ਰਾਬੀ ਨੂੰ ਕਈ ਗੰਭੀਰ ਬੀਮਾਰੀਆਂ ਜਿਵੇਂ— ਦਿਲ ਦੀ ਨਾਕਾਮੀ, ਅਲਜ਼ਾਈਮਜ਼ ਰੋਗ, ਇਨਫਲਾਮੇਟਰੀ ਬਾਊਲ ਰੋਗ ਅਤੇ ਕੈਂਸਰ ਤੱਕ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਦੇਖਿਆ ਗਿਆ ਹੈ

ਤਸਵੀਰ ਸਰੋਤ, Serenity Strull/ Getty Images

ਤਸਵੀਰ ਕੈਪਸ਼ਨ, ਲਿੰਫ਼ੈਟਿਕ ਪ੍ਰਣਾਲੀ ਦੀ ਖ਼ਰਾਬੀ ਨੂੰ ਕਈ ਗੰਭੀਰ ਬੀਮਾਰੀਆਂ ਜਿਵੇਂ— ਦਿਲ ਦੀ ਨਾਕਾਮੀ, ਅਲਜ਼ਾਈਮਜ਼ ਰੋਗ, ਇਨਫਲਾਮੇਟਰੀ ਬਾਊਲ ਰੋਗ ਅਤੇ ਕੈਂਸਰ ਤੱਕ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਦੇਖਿਆ ਗਿਆ ਹੈ

ਜੇ ਕਦੇ ਤੁਸੀਂ ਬੀਮਾਰ ਪਏ ਹੋ ਅਤੇ ਤੁਹਾਡੀ ਧੌਣ ਉੱਤੇ ਇੱਕ ਗੰਢ ਜਿਹੀ ਉੱਭਰ ਆਈ ਹੈ ਤਾਂ, ਪੂਰੀ ਸੰਭਾਵਨਾ ਹੈ ਕਿ ਸਰੀਰ ਦੀ ਲਿੰਫ਼ੈਟਿਕ ਪ੍ਰਣਾਲੀ ਤੁਹਾਨੂੰ ਤੰਦਰੁਸਤ ਕਰਨ ਵਿੱਚ ਲੱਗੀ ਹੋਈ ਹੈ।

ਜੌਹਨ ਹੌਪਕਿਨਸ ਯੂਨੀਵਰਸਿਟੀ, ਬਾਲਟੀਮੋਰ ਵਿੱਚ ਬਾਰਿਆਟਰਿਕ ਸਰਜਨ ਕਿੰਬਰਲੇ ਸਟੀਲ ਦੱਸਦੇ ਹਨ, "ਲਿੰਫ਼ੈਟਿਕ ਪ੍ਰਣਾਲੀ ਬਹੁਤ ਪੇਚੀਦਾ ਪ੍ਰਣਾਲੀ ਹੈ।"

ਉਹ ਅਮਰੀਕਾ ਦੀ ਸੰਘੀ ਸਰਕਾਰ ਦੀ ਸਿਹਤ ਏਜੰਸੀ ਏਆਰਪੀਏ-ਐੱਚ ਵਿੱਚ ਲਿੰਫ਼ੈਟਿਕ ਖੋਜ ਪ੍ਰੋਗਰਾਮ ਦੇ ਪ੍ਰਬੰਧਕ ਵੀ ਹਨ।

ਇਹ ਹਰ ਅੰਗ ਅਤੇ ਤੰਤੂ ਵਿੱਚ ਜਾਂਦੀ ਹੈ। ਅਸੀਂ ਇਸ ਨੂੰ ਨਹੀਂ ਦੇਖ ਸਕਦੇ ਕਿਉਂਕਿ ਲਿੰਫ਼ੈਟਿਕ ਨਾੜਾਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ। ਜਦੋਂ ਤੱਕ ਤੁਸੀਂ ਪ੍ਰਭਾਵਿਤ ਨਹੀਂ ਹੁੰਦੇ ਤੁਹਾਨੂੰ ਉਦੋਂ ਤੱਕ ਸਮਝ ਨਹੀਂ ਆਉਂਦਾ ਕਿ ਇਹ ਤੁਹਾਡੇ ਲਈ ਕੀ ਕਰਦੀਆਂ ਹਨ।

ਲਿੰਫ਼ੈਟਿਕ ਪ੍ਰਣਾਲੀ ਦੀ ਖ਼ਰਾਬੀ ਨੂੰ ਕਈ ਗੰਭੀਰ ਬੀਮਾਰੀਆਂ ਜਿਵੇਂ— ਦਿਲ ਦੀ ਨਾਕਾਮੀ, ਅਲਜ਼ਾਈਮਜ਼ ਰੋਗ, ਇਨਫਲਾਮੇਟਰੀ ਬਾਊਲ ਰੋਗ ਅਤੇ ਕੈਂਸਰ ਤੱਕ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਦੇਖਿਆ ਗਿਆ ਹੈ।

ਅਮਰੀਕਾ ਦੀ ਸੰਘੀ ਸਰਕਾਰ ਦੀ ਸਿਹਤ ਏਜੰਸੀ ਏਆਰਪੀਏ-ਐੱਚ ਵਿੱਚ ਲਿੰਫ਼ੈਟਿਕ ਖੋਜ ਪ੍ਰੋਗਰਾਮ ਦੇ ਪ੍ਰਬੰਧਕ ਵੀ ਹਨ

ਤਸਵੀਰ ਸਰੋਤ, Serenity Strull/ Getty Images

ਤਸਵੀਰ ਕੈਪਸ਼ਨ, ਅਮਰੀਕਾ ਦੀ ਸੰਘੀ ਸਰਕਾਰ ਦੀ ਸਿਹਤ ਏਜੰਸੀ ਏਆਰਪੀਏ-ਐੱਚ ਵਿੱਚ ਲਿੰਫ਼ੈਟਿਕ ਖੋਜ ਪ੍ਰੋਗਰਾਮ ਦੇ ਪ੍ਰਬੰਧਕ ਵੀ ਹਨ

ਇੱਕ ਖਾਮੋਸ਼ ਮਹਾਮਾਰੀ

ਬ੍ਰਿਟੇਨ ਦੀ ਇੱਕ ਗੈਰ ਮੁਨਾਫ਼ਾ ਸੰਸਥਾ ਲਿੰਫ਼ੋਈਡੀਮਾ ਸਪਰੋਟ ਨੈਟਵਰਕ ਦੇ ਮੁੱਖੀ ਕੈਰਿਨ ਫਰੈਟ ਦੱਸਦੇ ਹਨ, "ਲਿੰਫ਼ੋਈਡੀਮਾ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਇਹ ਲਿੰਗ, ਉਮਰ, ਨਸਲ ਅਤੇ ਅਮੀਰ-ਗ਼ਰੀਬ ਦਾ ਭੇਦ ਨਹੀਂ ਕਰਦੀ।"

ਇਹ ਸਥਿਤੀ ਕੁਝ ਕੈਂਸਰਾਂ ਅਤੇ ਉਨ੍ਹਾਂ ਦੇ ਇਲਾਜਾਂ ਜਿਵੇਂ ਰੇਡੀਓਥੈਰਿਪੀ ਜਾਂ ਸਰਜਰੀ ਦਾ ਆਮ ਸਿੱਟਾ ਹੈ। ਇਸ ਦੌਰਾਨ ਲਿੰਫ਼ ਨੌਡਸ ਹਟ ਸਕਦੀਆਂ ਹਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਿਸਾਲ ਵਜੋਂ ਪੰਜ ਵਿੱਚੋਂ ਦੋ ਔਰਤਾਂ ਜਿਨ੍ਹਾਂ ਦੀ ਛਾਤੀ ਦੇ ਕੈਂਸਰ ਦਾ ਇਲਾਜ ਹੁੰਦਾ ਹੈ ਅਤੇ ਪ੍ਰੋਸਟੇਟ ਕੈਂਸਰ ਦਾ ਇਲਾਜ ਕਰਵਾਉਣ ਵਾਲਿਆਂ ਵਿੱਚੋਂ 2-29% ਨੂੰ ਇਹ ਸਥਿਤੀ ਹੋ ਜਾਂਦੀ ਹੈ। ਇਹ ਸਿਰ ਅਤੇ ਗਰਦਨ ਦੇ ਕੈਂਸਰ ਦੇ 90 ਫੀਸਦੀ ਮਾਮਲਿਆਂ ਵਿੱਚ ਸਾਹਮਣੇ ਆ ਸਕਦੀ ਹੈ।

ਲੇਕਿਨ ਕੈਂਸਰ ਹੀ ਇਕੱਲੀ ਵਜ੍ਹਾ ਨਹੀਂ ਹੈ। ਇਹ ਜੱਦੀ ਸਥਿਤੀ ਵੀ ਹੋ ਸਕਦੀ ਹੈ। ਇਹ ਕਿਸੇ ਸੱਟ, ਮੋਟਾਪੇ ਜਾਂ ਲਾਗ ਦੇ ਕਾਰਨ ਵੀ ਹੋ ਸਕਦੀ ਹੈ। ਜਨਮਜਾਤ ਲਿੰਫ਼ੋਈਡੀਮਾ ਨੂੰ ਪ੍ਰਾਇਮਰੀ ਅਤੇ ਬਾਅਦ ਵਾਲੇ ਨੂੰ ਸਕੈਂਡਰੀ ਕਿਹਾ ਜਾਂਦਾ ਹੈ।

ਮੈਟ ਹੈਜ਼ਲੇਡੀਨ ਜੋ ਕਿ ਲੇਖਕ ਅਤੇ ਲਿੰਫ਼ੋਈਡੀਮਾ ਯੂਨਾਈਟਿਡ ਦੇ ਮੋਢੀ ਵੀ ਹਨ। ਉਨ੍ਹਾਂ ਨੂੰ ਗੰਭੀਰ ਸੈਲਿਓਲਾਈਟਸ ਦੀ ਸ਼ਿਕਾਇਤ ਤੋਂ ਬਾਅਦ ਸਾਲ 2011 ਵਿੱਚ ਸਕੈਂਡਰੀ ਲਿੰਫ਼ੋਈਡੀਮਾ ਹੋ ਗਿਆ ਸੀ। ਸੈਲਿਓਲਾਈਟਿਸ ਬੈਕਟੀਰੀਆ ਤੋਂ ਹੋਣ ਵਾਲੀ ਇੱਕ ਲਾਗ ਹੈ ਜੋ ਜਾਨਲੇਵਾ ਵੀ ਹੋ ਸਕਦੀ ਹੈ।

ਉਹ ਦੱਸਦੇ ਹਨ,"ਇਨਫੈਕਸ਼ਨ ਅਚਾਨਕ ਹੋ ਗਈ ਅਤੇ ਇਹ ਬਹੁਤ ਦਰਦਨਾਕ ਅਨੁਭਵ ਸੀ। ਉਸ ਤੋਂ ਬਾਅਦ ਮੇਰੀ ਖੱਬੀ ਲੱਤ ਵਿੱਚ ਗੰਭੀਰ ਸੋਜ ਆ ਗਈ ਜਿਸ ਬਾਰੇ ਪਤਾ ਲੱਗਿਆ ਕਿ ਇਹ ਲਿੰਫ਼ੋਈਡੀਮਾ ਹੈ। ਚਾਲੀ ਸਾਲ ਦੀ ਉਮਰ ਵਿੱਚ ਇਹ ਜੀਵਨ ਬਦਲਣ ਵਾਲੀ ਸਥਿਤੀ ਸੀ।"

ਉਨ੍ਹਾਂ ਦੀ ਲੱਤ ਕਰੀਬ 60 ਫ਼ੀਸਦੀ ਵੱਡੀ ਅਤੇ ਇਸਦਾ ਅੱਠ ਕਿੱਲੋ ਵਾਧੂ ਭਾਰ ਵਧ ਗਿਆ ਸੀ।

ਇਹ ਵੀ ਪੜ੍ਹੋ:-
ਇਹ ਸਥਿਤੀ ਸਿਰਫ ਦਰਦਨਾਕ ਹੀ ਨਹੀਂ ਹੁੰਦੀ ਸਗੋਂ ਸਰੀਰ ਦੀ ਬਣਾਵਟ ਉੱਤੇ ਵੀ ਅਸਰ ਪਾਉਂਦੀ ਹੈ, ਅਤੇ ਤੁਰਨ-ਫਿਰਨ ਤੋਂ ਰੁਕਾਵਟ ਪੈਦਾ ਕਰਦੀ ਹੈ

ਤਸਵੀਰ ਸਰੋਤ, Serenity Strull/ Getty Images

ਤਸਵੀਰ ਕੈਪਸ਼ਨ, ਇਹ ਸਥਿਤੀ ਸਿਰਫ ਦਰਦਨਾਕ ਹੀ ਨਹੀਂ ਹੁੰਦੀ ਸਗੋਂ ਸਰੀਰ ਦੀ ਬਣਾਵਟ ਉੱਤੇ ਵੀ ਅਸਰ ਪਾਉਂਦੀ ਹੈ, ਅਤੇ ਤੁਰਨ-ਫਿਰਨ ਤੋਂ ਰੁਕਾਵਟ ਪੈਦਾ ਕਰਦੀ ਹੈ

ਲਿੰਫ਼ੋਈਡੀਮਾ ਦੇ ਮਰੀਜ਼ਾਂ ਨੂੰ ਬਹਤ ਸਾਰੇ ਸਰੀਰਕ, ਮਾਨਸਿਕ ਅਤੇ ਸਮਾਜਿਕ-ਆਰਥਿਕ ਸਿੱਟਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਸਥਿਤੀ ਸਿਰਫ ਦਰਦਨਾਕ ਹੀ ਨਹੀਂ ਹੁੰਦੀ ਸਗੋਂ ਸਰੀਰ ਦੀ ਬਣਾਵਟ ਉੱਤੇ ਵੀ ਅਸਰ ਪਾਉਂਦੀ ਹੈ, ਅਤੇ ਤੁਰਨ-ਫਿਰਨ ਤੋਂ ਰੁਕਾਵਟ ਪੈਦਾ ਕਰਦੀ ਹੈ। ਵਿਅਕਤੀ ਦੀ ਸੁਤੰਤਰਤਾ ਨੂੰ ਘਟਾਉਂਦੀ ਹੈ ਅਤੇ ਉਤਪਾਦਕਤਾ ਵਿੱਚ ਕਮੀ ਦੇ ਨਾਲ ਤਣਾਅ ਦੀ ਵਜ੍ਹਾ ਵੀ ਬਣਦੀ ਹੈ।

ਇਸ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਰੋਜ਼ਾਨਾ ਸਾਂਭ-ਸੰਭਾਲ ਦੀ ਲੋੜ ਪੈਂਦੀ ਹੈ। ਜੋ ਕਿ ਬਹੁਤ ਦੁਰਲਭ ਹੀ ਕੀਤੀ ਜਾਂਦੀ ਹੈ। (ਕਿਉਂਕਿ) ਇਸ ਬਾਰੇ ਸੇਵਾਵਾਂ ਅਤੇ ਮਹਾਰਤ ਦੀ ਕਮੀ ਹੈ। ਅਮਰੀਕਾ ਵਿੱਚ ਸਿਹਤ ਬੀਮੇ ਦੀਆਂ ਕੰਪਨੀਆਂ ਇਸਦੇ ਬਹੁਤ ਥੋੜ੍ਹੇ ਇਲਾਜਾਂ (ਉਹ ਵੀ ਜੇ ਮਿਲਣ) ਨੂੰ ਕਵਰ ਕਰਦੀਆਂ ਹਨ।

ਫਰੈਟ ਦੱਸਦੇ ਹਨ, "ਬਹੁਤ ਸਾਰੇ ਲੋਕਾਂ ਲਈ ਬੁਨਿਆਦੀ ਕਿਸਮ ਦੀ ਸੰਭਾਲ ਤੱਕ ਪਹੁੰਚ ਕਰਨਾ ਵੀ ਅਸੰਭਵ ਹੈ। ਬ੍ਰਿਟੇਨ ਵਿੱਚ ਲਿੰਫ਼ੋਈਡੀਮਾ ਸੇਵਾਵਾਂ ਬਹੁਤ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜ਼ਰੂਰੀ ਮਦਦ ਨਾ ਮਿਲਣ ਕਰਕੇ ਮਰੀਜ਼ਾਂ ਦੀ ਅਣਦੇਖੀ ਕੀਤੀ ਜਾਂਦੀ ਹੈ, ਅਤੇ ਉਨ੍ਹਾਂ ਦੀ ਸਥਿਤੀ ਦਿਨ-ਬਾ-ਦਿਨ ਖ਼ਰਾਬ ਹੁੰਦੀ ਚਲੀ ਜਾਂਦੀ ਹੈ।"

ਹੈਜ਼ਲੇਡੀਨ ਇਸ ਸਥਿਤੀ ਨਾਲ ਆਪਣੇ ਸ਼ੁਰੂਆਤੀ ਸਾਲਾਂ ਬਾਰੇ ਦੱਸਦੇ ਹਨ, "ਇਹ ਸੰਘਣੀ ਧੁੰਧ ਵਿੱਚ ਚੱਲਣ ਵਰਗਾ ਸੀ।" ਉਹ ਕਹਿੰਦੇ ਹਨ ਕਿ ਕੈਂਸਰ ਦੇ ਕੁਝ ਠੀਕ ਹੋ ਚੁੱਕੇ ਮਰੀਜ਼ਾਂ ਨੇ ਉਨ੍ਹਾਂ ਨੂੰ ਦੱਸਿਆ, "ਕਾਸ਼ ਕੈਂਸਰ ਉਨ੍ਹਾਂ ਨੂੰ ਲੈ ਜਾਂਦਾ ਕਿਉਂਕਿ ਹੁਣ ਉਹ ਹਰ ਸਵੇਰ ਆਪਣੇ ਕੈਂਸਰ ਦੇ ਸਫ਼ਰ ਦੀ ਯਾਦ ਨਾਲ ਉੱਠਦੇ ਹਨ ਕਿਉਂਕਿ ਲਿਫ਼ੋਈਡੀਮਾ ਉਨ੍ਹਾਂ ਦੀ ਮੂੰਹ ਚਿੜ੍ਹਾ ਰਿਹਾ ਹੈ।"

ਉਹ ਅੱਗੇ ਦੱਸਦੇ ਹਨ,"ਉਹ ਲਿੰਫ਼ੋਈਡੀਮਾ ਨੂੰ ਕੈਂਸਰ ਨਾਲੋਂ ਵੀ ਵੱਡੀ ਚੁਣੌਤੀ ਸਮਝਦੇ ਹਨ।"

 ਸੈਲਿਓਲਾਈਟਿਸ ਬੈਕਟੀਰੀਆ ਤੋਂ ਹੋਣ ਵਾਲੀ ਇੱਕ ਲਾਗ ਹੈ ਜੋ ਜਾਨਲੇਵਾ ਵੀ ਹੋ ਸਕਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਲਿਓਲਾਈਟਿਸ ਬੈਕਟੀਰੀਆ ਤੋਂ ਹੋਣ ਵਾਲੀ ਇੱਕ ਲਾਗ ਹੈ ਜੋ ਜਾਨਲੇਵਾ ਵੀ ਹੋ ਸਕਦੀ ਹੈ

ਜਿੱਡੀ ਵੱਡੀ ਜਨਤਕ ਸਿਹਤ ਦੀ ਸਮੱਸਿਆ ਲਿੰਫ਼ੋਈਡੀਮਾ ਵਿਸ਼ਵ ਵਿਆਪੀ ਪੱਧਰ ਉੱਤੇ ਹੈ ਉਸ ਮੁਤਾਬਕ ਕੁਝ ਕਲੀਨਿਕਾਂ ਵਾਲ਼ੇ ਤਾਂ ਲਿੰਫ਼ੋਈਡੀਮਾ ਨੂੰ ਇੱਕ ਅਣਗੌਲੀ ਮਹਾਮਾਰੀ ਦੱਸਦੇ ਹਨ।

ਉਸ ਹਿਸਾਬ ਨਾਲ ਇਸ ਦੀ ਸੰਭਾਲ ਕਰ ਸਕਣ ਵਾਲ਼ੇ ਬਹੁਤ ਥੋੜ੍ਹੇ ਮਾਹਰ ਹਨ। ਇਹ ਸਿਹਤ ਸਹੂਲਤਾਂ ਉੱਤੇ ਬਹੁਤ ਜ਼ਿਆਦਾ ਦਬਾਅ ਪਾ ਰਹੀ ਹੈ। ਜ਼ਿਆਦਾਤਰ ਮਰੀਜ਼ਾਂ ਲਈ ਇਸਦੀ ਦੇਖ-ਰੇਖ ਕਰਨਾ ਲਗਭਗ ਅਸੰਭਵ ਹੈ।

ਦੁਨੀਆਂ ਦੀਆਂ ਜ਼ਿਆਦਾਤਰ ਸਿਹਤ ਪ੍ਰਣਾਲੀਆਂ ਵਿੱਚ ਲਿੰਫ਼ੋਈਡੀਮਾ ਦਾ ਨਿਦਾਨ ਵੀ ਘੱਟ ਹੈ, ਇਸ ਉੱਪਰ ਖੋਜ ਵੀ ਥੋੜ੍ਹੀ ਹੈ ਅਤੇ ਇਸ ਉੱਪਰ ਪੈਸਾ ਵੀ ਥੋੜ੍ਹਾ ਖ਼ਰਚਿਆ ਜਾ ਰਿਹਾ ਹੈ।

32 ਸਾਲ ਇੱਧਰ-ਉੱਧਰ ਧੱਕੇ ਖਾਣ ਤੋਂ ਬਾਅਦ ਰਿਵੇਰਾ ਨੂੰ ਇੱਕ ਮਾਹਰ ਮਿਲਿਆ ਜਿਸ ਨੇ ਉਨ੍ਹਾਂ ਦੀ ਸਥਿਤੀ ਦੀ ਜਾਂਚ ਕੀਤੀ। ਉਸ ਸਮੇਂ ਤੱਕ ਲਿੰਫ਼ੋਈਡੀਮਾ ਦੇ ਲੱਛਣ ਇੰਨੇ ਵਿਗੜ ਚੁੱਕੇ ਸਨ ਕਿ ਰਿਵੇਰਾ ਨੂੰ ਆਪਣੀ ਪੜ੍ਹਾਈ ਅਤੇ ਰੋਜ਼ਾਨਾ ਜੀਵਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਰਿਵੇਰਾ ਕਹਿੰਦੇ ਹਨ ਕਿ ਉਨ੍ਹਾਂ ਦੇ ਆਪਣੇ ਦਰਦਾਂ ਅਤੇ ਲੱਛਣਾਂ ਨੂੰ ਵੀ ਕਈ ਵਾਰ ਡਾਕਟਰਾਂ ਵੱਲੋਂ ਕਈ ਸਾਲਾਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਜਿਸ ਕਾਰਨ ਹੋਰ ਵੀ ਜ਼ਿਆਦਾ ਨੁਕਸਾਨ ਹੋਇਆ। ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਨੂੰ ਜੋ ਦਵਾਈ ਦਿੱਤੀ ਉਸ ਨਾਲ ਉਨ੍ਹਾਂ ਦੀ ਬਚਪਨ ਵਿੱਚ ਕੀ ਗੁਰਦੇ ਨਾਕਾਮ ਹੋ ਗਏ।

ਉਹ ਕਹਿੰਦੇ ਹਨ, "ਇੱਕ ਡਾਕਟਰ ਦੇ ਭੜਕਾਵੇ ਵਿੱਚ ਆ ਗਈ। ਜਿਸ ਨੇ ਮੈਨੂੰ ਕਿਹਾ ਕਿ 35 ਸਾਲ ਦੀ ਉਮਰ ਤੱਕ ਤੂੰ ਵੀਲ੍ਹਚੇਅਰ ਵਿੱਚ ਹੋਵੇਂਗੀ ਇਸ ਲਈ ਤੈਨੂੰ ਜੋ ਇਲਾਜ ਮਿਲ ਰਿਹਾ ਹੈ, ਉਹ ਕਰਵਾ ਅਤੇ ਆਪਣੀ ਜ਼ਿੰਦਗੀ ਜਿਹੋ-ਜਿਹੀ ਇਹ ਹੈ ਉਸਦਾ ਅਨੰਦ ਲੈ। ਇਹ ਸਿਰਫ਼ ਸੋਜ ਹੈ ਅਤੇ ਇਸ ਬਾਰੇ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ।"

ਰਿਵੇਰਾ ਹਰ ਰੋਜ਼ ਛੇ ਤੋਂ ਸੱਤ ਘੰਟੇ ਆਪਣੀ ਸਥਿਤੀ ਦੀ ਦੇਖ-ਭਾਲ ਵਿੱਚ ਲਾਉਂਦੇ ਸਨ।

ਫਰੈਟ ਕਹਿੰਦੇ ਹਨ, "ਲਿੰਫ਼ੋਈਡੀਮਾ ਸਿਰਫ਼ ਸੋਜ ਨਹੀਂ ਹੈ। ਇਹ ਦਰਦਨਾਕ ਹੈ। ਇਹ ਕਮਜ਼ੋਰ ਕਰਦੀ ਹੈ। ਉਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਅਸਰ ਪਾਉਂਦੀ ਹੈ।"

ਇੱਕ ਜਾਨਲੇਵਾ ਪੇਚੀਦਗੀ

ਲਿੰਫ਼ੋਈਡੀਮਾ ਦੇ ਮਰੀਜ਼ਾਂ ਨੂੰ ਵਾਰ-ਵਾਰ ਹੋਣ ਵਾਲੇ ਸੈਲਿਓਲਾਈਟਸ ਹੋਣ ਦਾ ਵੀ ਜ਼ਿਆਦਾ ਖ਼ਤਰਾ ਹੁੰਦਾ ਹੈ।

ਸੈਲਿਓਲਾਈਟਸ ਚਮੜੀ ਦੀਆਂ ਤਹਿਆਂ ਵਿੱਚ ਹੋਣ ਵਾਲੀ ਇੱਕ ਇਨਫੈਕਸ਼ਨ ਹੈ। ਇਹ ਅਪਾਤਕਾਲ ਵਿੱਚ ਹਸਪਤਾਲ ਜਾਣ ਦਾ ਵੱਡਾ ਕਾਰਨ ਹੈ, ਅਤੇ ਮਰੀਜ਼ ਨੂੰ ਲੰਬੇ ਸਮੇਂ ਲਈ ਉੱਥੇ ਰਹਿਣਾ ਵੀ ਪੈ ਸਕਦਾ ਹੈ।

ਅਕਸਰ ਮਰੀਜ਼ਾਂ ਦੀ ਸਹੀ ਜਾਂਚ ਨਹੀਂ ਹੁੰਦੀ। ਜਿਸ ਕਾਰਨ ਨਿਰਾਸ਼ਾ ਅਤੇ ਇਲਾਜ ਵਿੱਚ ਦੇਰੀ ਹੁੰਦੀ ਹੈ, ਜਿਸ ਕਾਰਨ ਹਾਲਤ ਵਿਗੜ ਸਕਦੀ ਹੈ।

ਸਾਲ 2024 ਦੇ ਪੈਰਿਸ ਓਲੰਪਿਕ ਦੇ ਕਾਂਸੇ ਦੀ ਮੈਡਲ ਜੇਤੂ ਡੀਡੀ ਓਕੋਹ ਦੱਸਦੇ ਹਨ। "ਮੈਂ ਦੁਖ ਵਿੱਚ ਰੋ ਰਹੀ ਸੀ। ਬੇਹੋਸ਼ ਨਾ ਹੋ ਜਾਵਾਂ ਇਸਦੀ ਵੀ ਪੂਰੀ ਕੋਸ਼ਿਸ਼ ਕਰ ਰਹੀ ਸੀ ਮੈਂ ਜਾਣਦੀ ਸੀ ਕਿ ਜਦੋਂ ਮੈਨੂੰ 104 ਡਿਗਰੀ ਬੁਖ਼ਾਰ ਹੈ ਤਾਂ ਇਸ ਨਾਲ ਕੁਝ ਭਲਾ ਨਹੀਂ ਹੋਣ ਵਾਲਾ। ਉਨ੍ਹਾਂ ਨੂੰ ਪ੍ਰਾਇਮਰੀ ਲਿੰਫ਼ੋਈਡੀਮਾ ਹੈ।

"ਇਹ ਸੱਚੀਂ ਜੀਵਨ-ਮੌਤ ਵਰਗੀ ਸਥਿਤੀ ਸੀ। ਮੈਨੂੰ ਦੋ ਵਾਰ ਬਿਨਾਂ ਕਿਸੇ ਇਲਾਜ ਦੇ ਛੱਡ ਦਿੱਤਾ ਗਿਆ, ਮੇਰੇ ਵਿੱਚ ਸੈਲਿਓਲਾਈਟਸ ਦੇ ਪੂਰੇ ਲੱਛਣ ਹੋਣ ਦੇ ਬਾਵਜੂਦ ਇੱਕ ਵਾਰ ਤਿੰਨ ਘੰਟਿਆਂ ਲਈ ਅਤੇ ਇੱਕ ਵਾਰ ਸੱਤ ਘੰਟਿਆਂ ਲਈ। ਮੈਂ ਡਾਕਟਰਾਂ ਨੂੰ ਕਹਿ ਰਹੀ ਸੀ ਕਿ ਇਸ ਤੋਂ ਪਹਿਲਾਂ ਕਿ ਮੈਂ ਸੈਪਸਿਸ ਵਿੱਚ ਚਲੀ ਜਾਵਾਂ ਮੈਨੂੰ ਐਂਟੀਬਾਇਓਟਿਕ ਦਵਾਈਆਂ ਦੇ ਦਿਓ।"

"ਸੈਲਿਓਲਾਈਟਸ ਦੇ ਹਰ ਗੇੜ ਨਾਲ ਮੇਰੀ ਲੱਤ ਨੂੰ ਦੇ ਤੰਤੂਆਂ ਨੂੰ ਨਾ ਠੀਕ ਕੀਤਾ ਜਾ ਸਕਣ ਵਾਲਾ ਨੁਕਸਾਨ ਪਹੁੰਚਿਆ। ਇਸਦਾ ਆਕਾਰ ਪਹਿਲਾਂ ਨਾਲੋਂ ਵੱਡਾ ਹੋ ਜਾਂਦਾ ਸੀ ਅਤੇ ਮੈਥੋਂ ਇਹ ਪਿਛਲੇ ਆਕਾਰ ਉੱਤੇ ਵਾਪਸ ਨਹੀਂ ਜਾਂਦੀ ਸੀ।"

ਫਰੈਟ ਮੁਤਾਬਕ, "ਜੇ ਅਸੀਂ ਲਿੰਫ਼ੋਈਡੀਮਾ ਦਾ ਸਹੀ ਤਰ੍ਹਾਂ ਇਲਾਜ ਕਰੀਏ ਤਾਂ ਅਸੀਂ ਸੈਲਿਓਲਾਈਟਸ ਦੀ ਲਾਗ ਦੇ ਮਾਮਲੇ ਘਟਾ ਸਕਦੇ ਹਾਂ। ਸੈਲਿਓਲਾਈਟਸ ਐਮਰਜੈਂਸੀ ਵਿੱਚ ਹਸਪਤਾਲ ਭਰਤੀ ਹੋਣ ਦੇ ਸਭ ਤੋਂ ਆਮ ਕਾਰਨ ਹੈ।"

ਮਿਸਾਲ ਵਜੋਂ ਇੰਗਲੈਂਡ ਵਿੱਚ ਐੱਨਐੱਚਐੱਸ ਲਿੰਫ਼ੋਈਡੀਮਾ ਪੇਚੀਦਗੀਆਂ ਕਾਰਨ ਹੋਣ ਵਾਲੀਆਂ ਹਸਪਤਾਲ ਭਰਤੀਆਂ ਉੱਤੇ ਕਰੀਬ 225 ਮਿਲੀਅਨ ਡਾਲਰ ਖ਼ਰਚ ਕਰਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਿਓਲਾਈਟਸ ਦੀ ਲਾਗ ਕਾਰਨ ਹੁੰਦੀਆਂ ਹਨ। ਅਮਰੀਕਾ ਵਿੱਚ ਇਹੀ ਖ਼ਰਚਾ 270 ਮਿਲੀਅਨ ਡਾਲਰ ਹੈ।

ਲਿੰਫ਼ੋਈਡੀਮਾ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਇਹ ਲਿੰਗ, ਉਮਰ, ਨਸਲ ਅਤੇ ਅਮੀਰ-ਗ਼ਰੀਬ ਦਾ ਭੇਦ ਨਹੀਂ ਕਰਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿੰਫ਼ੋਈਡੀਮਾ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਇਹ ਲਿੰਗ, ਉਮਰ, ਨਸਲ ਅਤੇ ਅਮੀਰ-ਗ਼ਰੀਬ ਦਾ ਭੇਦ ਨਹੀਂ ਕਰਦੀ

ਇਸ ਸਥਿਤੀ ਨੂੰ ਬਿਹਤਰ ਮਾਨਤਾ ਮਿਲਣ ਦੇ ਵਕਾਲਤੀਆਂ ਦਾ ਦਾਅਵਾ ਹੈ ਕਿ ਜੇ ਮਰੀਜ਼ਾਂ ਨੂੰ ਢੁਕਵਾਂ ਇਲਾਜ ਮਿਲੇ ਤਾਂ ਇਹ ਖ਼ਰਚੇ ਟਾਲੇ ਜਾ ਸਕਦੇ ਹਨ।

ਬ੍ਰਿਟੇਨ ਦੇ ਨੈਸ਼ਨਲ ਲਿੰਫ਼ੋਈਡੀਮਾ ਪਾਰਟਨਰਸ਼ਿਪ ਵੱਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਸਹੀ ਇਲਾਜ ਨਾਲ ਪੇਚੀਦਗੀਆਂ ਵਿੱਚ 94 ਫ਼ੀਸਦੀ ਦੀ ਅਤੇ ਹਸਪਤਾਲ ਭਰਤੀਆਂ ਵਿੱਚ 87 ਫ਼ੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ।

ਸਾਡੇ ਸਰੀਰ ਵਿਚ ਇੰਨੀ ਅਹਿਮ ਭੂਮਿਕਾ ਨਿਭਾਉਣ ਦੇ ਬਾਵਜੂਦ ਦੁਨੀਆਂ ਦੀਆਂ ਲਗਭਗ ਸਾਰੀਆਂ ਮੈਡੀਕਲ ਸਿੱਖਿਆ ਪ੍ਰਣਾਲੀਆਂ ਵਿੱਚ ਲਿੰਫ਼ੋਈਡੀਮਾ ਦੀ ਅਣਦੇਖੀ ਕੀਤੀ ਜਾਂਦੀ ਹੈ।

ਅਮਰੀਕਾ ਵਿੱਚ ਹੋਏ ਇੱਕ ਅਧਿਐਨ ਮੁਤਾਬਕ ਪੂਰੀ ਡਾਕਟਰੀ ਡਿਗਰੀ ਵਿੱਚ ਬਾਮੁਸ਼ਕਿਲ 25 ਮਿੰਟ ਹੀ ਲਿੰਫ਼ੋਈਡੀਮਾ ਨੂੰ ਦਿੱਤੇ ਗਏ ਸਨ।

ਖੋਜ ਅਤੇ ਪੈਸੇ ਦੀ ਕਮੀ ਨਾਲ ਮਿਲ ਕੇ ਇਸ ਦਾ ਮਤਲਬ ਹੈ ਕਿ ਲਿੰਫ਼ੋਈਡੀਮਾ ਦੇ ਲੱਖਾਂ ਮਰੀਜ਼ਾਂ ਉੱਤੇ ਪੈਣ ਵਾਲੇ ਅਸਰ ਦੀ ਅਣਦੇਖੀ ਹੋਈ ਹੈ।

ਕ੍ਰਿਸਟੀਨਾ ਗੌਰਡਨ ਮੁਤਾਬਕ ਅਸੀਂ ਲਿੰਫ਼ੋਈਡੀਮਾ ਦੀ ਖੋਜ ਵਿੱਚ ਘੱਟੋ-ਘੱਟ ਸੌ ਸਾਲ ਪਿੱਛੇ ਹਾਂ। ਉਹ ਸੈਂਟ ਜੌਰਜ ਯੂਨੀਵਰਸਿਟੀ ਹਸਪਤਾਲ ਲੰਡਨ ਵਿੱਚ ਸਲਾਹਕਾਰ ਫਿਜ਼ੀਸ਼ੀਅਨ ਅਤੇ ਐਸੋਸੀਏਟ ਪ੍ਰੋਫੈਸਰ ਹਨ।

ਬ੍ਰਿਟੇਨ ਵਿੱਚ ਇਹੀ ਇੱਕਲੌਤਾ ਮੈਡੀਕਲ ਕਾਲਜ ਹੈ ਜਿਸ ਦੇ ਅੰਡਰ-ਗਰੈਜੂਏਟ ਕੋਰਸਾਂ ਵਿੱਚ ਲਿੰਫ਼ੋਈਡੀਮਾ ਪੜ੍ਹਾਇਆ ਜਾਂਦਾ ਹੈ।

ਗੌਰਡਨ ਕਹਿੰਦੇ ਹਨ, "ਭਾਵੇਂ ਜੇ ਵਿਦਿਆਰਥੀਆਂ ਦੀ ਲਿੰਫ਼ੋਈਡੀਮਾ ਵਿੱਚ ਦਿਲਚਸਪੀ ਨਾ ਵੀ ਹੋਵੇ ਤਾਂ ਘੱਟੋ-ਘੱਟ ਉਨ੍ਹਾਂ ਨੇ ਇਸਦਾ ਨਾਮ ਤਾਂ ਸੁਣਿਆ ਹੋਵੇਗਾ ਅਤੇ ਜਾਣਦੇ ਹੋਣਗੇ ਕਿ ਮਰੀਜ਼ਾਂ ਨੂੰ ਕਿੱਥੇ ਭੇਜਣਾ ਹੈ।"

ਵਧਦੀਆਂ ਕੀਮਤਾਂ

ਬ੍ਰਿਟੇਨ ਵਿੱਚ ਗੌਰਡਨ ਮੁਤਾਬਕ ਦੋ ਸੈਂਟਰਾਂ ਵਿੱਚ ਸਿਰਫ਼ ਪੰਜ ਫਿਜ਼ੀਸ਼ੀਅਨ ਹਨ। ਮਾਹਰ ਫਿਜ਼ੀਸ਼ੀਅਨਾਂ ਦੀ ਕਮੀ ਕਾਰਨ ਮਰੀਜ਼ਾਂ ਨੂੰ ਕਈ ਵਾਰ ਬਹੁਤ ਦੂਰ-ਦੂਰ ਸਫ਼ਰ ਕਰਕੇ ਜਾਣਾ ਪੈਂਦਾ ਹੈ।

ਮਦਦ ਅਤੇ ਇਲਾਜ ਦੀ ਕਮੀ ਕਾਰਨ ਇਸਦੀਆਂ ਕੀਮਤਾਂ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਦੋਵਾਂ ਲਈ ਵਧ ਰਹੀਆਂ ਹਨ।

ਕੁਝ ਅਧਿਐਨ ਦਰਸਾਉਂਦੇ ਹਨ ਕਿ ਕਰੀਬ 70 ਫ਼ੀਸਦੀ ਲਿੰਫ਼ੋਈਡੀਮਾ ਮਰੀਜ਼ਾਂ ਨੂੰ ਜਰੂਰੀ ਇਲਾਜ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਵਿੱਚ ਪੇਚੀਦਗੀਆਂ ਪੈਦਾ ਹੋ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਲਾਗਤ ਹੋਰ ਵੱਧ ਜਾਂਦੀ ਹੈ।

ਲਿੰਫ਼ੋਈਡੀਮਾ ਦੇ ਮਰੀਜ਼ਾਂ ਨੂੰ ਵਾਰ-ਵਾਰ ਹੋਣ ਵਾਲੇ ਸੈਲਿਓਲਾਈਟਸ ਹੋਣ ਦਾ ਵੀ ਜ਼ਿਆਦਾ ਖ਼ਤਰਾ ਹੁੰਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿੰਫ਼ੋਈਡੀਮਾ ਦੇ ਮਰੀਜ਼ਾਂ ਨੂੰ ਵਾਰ-ਵਾਰ ਹੋਣ ਵਾਲੇ ਸੈਲਿਓਲਾਈਟਸ ਹੋਣ ਦਾ ਵੀ ਜ਼ਿਆਦਾ ਖ਼ਤਰਾ ਹੁੰਦਾ ਹੈ

ਇੱਕ ਗਲੋਬਲ ਰਿਵਿਊ ਮੁਤਾਬਕ ਛਾਤੀ ਦੇ ਕੈਂਸਰ ਦੇ ਮਰੀਜ਼ ਜਿਨ੍ਹਾਂ ਵਿੱਚ ਲਿੰਫ਼ੋਈਡੀਮਾ ਵਿਕਸਿਤ ਹੋ ਜਾਂਦਾ ਹੈ, ਉਹ ਹਰ ਸਾਲ ਲਗਭਗ 8,116 ਡਾਲਰ ਇਸਦੇ ਇਲਾਜ ਉੱਤੇ ਖ਼ਰਚ ਕਰਦੇ ਹਨ।

ਕੈਂਸਰ ਤੋਂ ਠੀਕ ਹੋਣ ਵਾਲੇ ਲੋਕ ਜਿਨ੍ਹਾਂ ਨੂੰ ਬਾਅਦ ਵਿੱਚ ਲਿੰਫ਼ੋਈਡੀਮਾ ਹੋ ਜਾਂਦਾ ਹੈ, ਉਨ੍ਹਾਂ ਕੋਲ ਖਾਸ ਕਰ ਅਮਰੀਕਾ ਵਿੱਚ ਇਲਾਜ ਲਈ ਪੈਸੇ ਨਹੀਂ ਬਚਦੇ। ਉਨ੍ਹਾਂ ਦਾ ਖ਼ਰਚਾ ਲਿੰਫ਼ੋਈਡੀਮਾ ਤੋਂ ਬਿਨਾਂ ਵਾਲੇ ਮਰੀਜ਼ਾਂ ਦੇ ਮੁਕਾਬਲੇ 112 ਫ਼ੀਸਦੀ ਜ਼ਿਆਦਾ ਹੁੰਦਾ ਹੈ। ਇਸ ਨਾਲ ਉਨ੍ਹਾਂ ਦੀ ਬਚਤ ਉੱਤੇ ਹੀ ਨਹੀਂ ਸਗੋਂ ਉਤਪਾਦਕਤਾ ਉੱਤੇ ਵੀ ਅਸਰ ਪੈਂਦਾ ਹੈ।

ਛਾਤੀ ਦੇ ਕੈਂਸਰ ਦੇ ਲਿੰਫ਼ੋਈਡੀਮਾ ਤੋਂ ਪੀੜਤ ਮਰੀਜ਼ ਹਰ ਸਾਲ 2,574 ਡਾਲਰ ਸਿੱਧੇ ਅਤੇ 5,545 ਡਾਲਰ ਅਸਿੱਧੇ ਰੂਪ ਵਿੱਚ ਇਲਾਜ ਉੱਤੇ ਖ਼ਰਚ ਕਰਦੇ ਹਨ। ਸਮਾਜਿਕ-ਆਰਥਿਕ ਦਰਜੇ ਵਿੱਚ ਨੀਵੇਂ ਪਾਇਦਾਨ ਦੇ ਲੋਕਾਂ ਉੱਪਰ ਇਸਦਾ ਸਭ ਤੋਂ ਬੁਰਾ ਅਸਰ ਪੈਂਦਾ ਹੈ।

ਇਸਦੇ ਬਾਵਜੂਦ ਲਿੰਫ਼ੋਈਡੀਮਾ ਦੇ ਇਲਾਜ ਦੀਆਂ ਸੇਵਾਵਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਅਤੇ ਉਹ ਫੰਡਿੰਗ ਦੀ ਕਮੀ ਨਾਲ ਜੂਝਦੀਆਂ ਹਨ।

ਹਾਲਾਂਕਿ ਅਧਿਐਨ ਦਰਸਾਉਂਦੇ ਹਨ ਕਿ ਜਿਹੜੇ ਮਰੀਜ਼ਾਂ ਨੂੰ ਢੁਕਵਾਂ ਇਲਾਜ ਮਿਲ ਜਾਂਦਾ ਹੈ, ਉਹ ਠੀਕ ਪ੍ਰਦਰਸ਼ਨ ਕਰਦੇ ਹਨ।

ਹੈਜ਼ਲੇਡੀਨ ਮੁਤਾਬਕ, "ਬਹੁਤ ਸਾਰੇ ਲੋਕ ਲਿੰਫ਼ੋਈਡੀਮਾ ਦੇ ਨਾਲ ਵੀ ਚੰਗਾ ਜੀਵਨ ਗੁਜ਼ਾਰ ਸਕਦੇ ਹਨ। ਜੇ ਉਨ੍ਹਾਂ ਨੂੰ ਸ਼ੁਰੂ ਵਿੱਚ ਹੀ ਸਹੀ ਇਲਾਜ ਯੋਜਨਾ ਮਿਲ ਜਾਵੇ, ਸਹੀ ਸਹਾਰ ਮਿਲ ਜਾਵੇ ਤਾਂ ਉਹ ਆਪਣਾ-ਧਿਆਨ ਆਪ ਰੱਖ ਸਕਦੇ ਹਨ।"

ਹੈਜ਼ਲੇਡੀਨ ਕਹਿੰਦੇ ਹਨ ਕਿ ਜਦੋਂ ਸਾਲ 2011 ਵਿੱਚ ਉਨ੍ਹਾਂ ਦੀ ਜਾਂਚ ਹੋਈ ਤਾਂ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਸੀ ਕਿ ਉਹ ਕਿੱਥੇ ਜਾਣ।

"ਜਦੋਂ ਮੈਂ ਆਪਣੇ ਡਾਕਟਰ ਕੋਲ ਗਿਆ ਤਾਂ ਉਨ੍ਹਾਂ ਨੂੰ ਲਿੰਫ਼ੋਈਡੀਮਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਉਸ ਸਮੇਂ ਨਹੀਂ ਜਾਣਦੇ ਸਨ ਕਿ ਮੈਨੂੰ ਕਿੱਥੇ ਰੈਫਰ ਕਰਨ। ਬਦਕਿਸਮਤੀ ਨਾਲ, ਸਾਲ 2024 ਤੱਕ ਵੀ ਉਹੀ ਕਹਾਣੀ ਹੈ। ਡਾਕਟਕ ਅਜੇ ਵੀ ਲਿੰਫ਼ੋਈਡੀਮਾ ਬਾਰੇ ਜ਼ਿਆਦਾ ਨਹੀਂ ਜਾਣਦੇ।"

ਕੈਂਸਰ ਤੋਂ ਠੀਕ ਹੋਣ ਵਾਲੇ ਲੋਕ ਜਿਨ੍ਹਾਂ ਨੂੰ ਬਾਅਦ ਵਿੱਚ ਲਿੰਫ਼ੋਈਡੀਮਾ ਹੋ ਜਾਂਦਾ ਹੈ, ਉਨ੍ਹਾਂ ਕੋਲ ਖਾਸ ਕਰ ਅਮਰੀਕਾ ਵਿੱਚ ਇਲਾਜ ਲਈ ਪੈਸੇ ਨਹੀਂ ਬਚਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਂਸਰ ਤੋਂ ਠੀਕ ਹੋਣ ਵਾਲੇ ਲੋਕ ਜਿਨ੍ਹਾਂ ਨੂੰ ਬਾਅਦ ਵਿੱਚ ਲਿੰਫ਼ੋਈਡੀਮਾ ਹੋ ਜਾਂਦਾ ਹੈ, ਉਨ੍ਹਾਂ ਕੋਲ ਖਾਸ ਕਰ ਅਮਰੀਕਾ ਵਿੱਚ ਇਲਾਜ ਲਈ ਪੈਸੇ ਨਹੀਂ ਬਚਦੇ

ਅੱਜ ਓਕੋਹ, ਹੈਜ਼ਲੇਡੀਨ ਅਤੇ ਰਿਵੇਰਾ ਲਿੰਫ਼ੋਈਡੀਮਾ ਦੇ ਨਾਲ ਰਹਿੰਦੇ ਹੋਏ ਆਪਣਾ ਧਿਆਨ ਖ਼ੁਦ ਰੱਖ ਰਹੇ ਹਨ ਅਤੇ ਜ਼ਿੰਦਗੀ ਵਿੱਚ ਤਰੱਕੀ ਕਰ ਰਹੇ ਹਨ। ਲੇਕਿਨ ਇਸ ਸਥਿਤੀ ਵਿੱਚ ਪਹੁੰਚਣ ਲਈ ਉਨ੍ਹਾਂ ਨੂੰ ਕਈ ਸਾਲ ਲੱਗ ਗਏ।

ਉਹ ਨਹੀਂ ਚਾਹੁੰਦੇ ਕਿ ਹੋਰਾਂ ਨੂੰ ਵੀ ਉਸੇ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਵੇ, ਜਿਸ ਵਿੱਚੋਂ ਉਹ ਕਈ ਦਹਾਕੇ ਪਹਿਲਾਂ ਗੁਜ਼ਰੇ। ਹੈਜ਼ਲੇਡੀਨ ਅਤੇ ਰਿਵੇਰਾ ਦੋਵਾਂ ਨੇ ਲਿੰਫ਼ੋਈਡੀਮਾ ਦੇ ਮਰੀਜ਼ਾਂ ਦੀ ਮਦਦ ਲਈ ਆਪੋ-ਆਪਣੀਆਂ ਸੰਸਥਾਵਾਂ ਸ਼ੁਰੂ ਕੀਤੀਆਂ ਹਨ।

"ਮੈਂ ਇਸ ਦੀ ਸਾਂਭ-ਸੰਭਾਲ ਲਈ ਸਹੀ ਰਣਨੀਤੀ ਤੱਕ ਪਹੁੰਚਣ ਵਾਲੇ ਸਫ਼ਰ ਨੂੰ ਛੋਟਾ ਕਰਨਾ ਚਾਹੁੰਦਾ ਹੈ। ਤੁਸੀਂ ਇਕੱਲੇ ਨਹੀਂ ਹੋ, ਤੁਸੀਂ ਲਿੰਫ਼ੋਈਡੀਮਾ ਦੇ ਨਾਲ ਵੀ ਜਿਉਂ ਸਕਦੇ ਹੋ।"

ਕੈਥਰੀਨ ਵੈਂਗ ਯੂਨੀਵਰਸਿਟੀ ਕਾਲਜ ਲੰਡਨ, ਬ੍ਰਿਟੇਨ ਵਿੱਚ ਇੱਕ ਖੋਜਾਰਥੀ ਹਨ। ਉਨ੍ਹਾਂ ਦੇ ਕੰਮ ਦੇ ਕੇਂਦਰ ਵਿੱਚ ਲਿੰਫ਼ੋਈਡੀਮਾ ਦੇ ਦਰਦ ਅਤੇ ਸੋਜ ਨੂੰ ਦੂਰ ਕਰਨ ਲਈ ਧਾਰਨ ਕਰਨਯੋਗ ਉਪਕਰਨ ਤਿਆਰ ਕਰਨਾ ਹੈ। ਇਸ ਨਾਲ ਲਿੰਫ਼ੋਈਡੀਮਾ ਦੇ ਮਰੀਜ਼ਾਂ ਨੂੰ ਆਪਣਾ ਧਿਆਨ ਖ਼ੁਦ ਰੱਖਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੂੰ ਇਸ ਕੰਮ ਲਈ ਆਪਣੇ ਚਾਚਾ ਜੀ ਦੀ ਸਥਿਤੀ ਤੋਂ ਪ੍ਰੇਰਣਾ ਮਿਲੀ।

ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)