‘ਉੱਡਦੇ ਦਰਿਆ’ ਕੀ ਹੁੰਦੇ ਹਨ , ਇਨ੍ਹਾਂ ਨੇ ਸੰਸਾਰ ਲਈ ਕੀ ਨਵਾਂ ਖ਼ਤਰਾ ਖੜ੍ਹਾ ਕਰ ਦਿੱਤਾ ਹੈ

ਪਾਣੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਯੂਮੰਡਲ ਦੇ ਦਰਿਆ ਹਮੇਸ਼ਾ ਤੋਂ ਮੌਜੂਦ ਰਹੇ ਹਨ
  • ਲੇਖਕ, ਨਵੀਨ ਸਿੰਘ ਖੜਗੇ
  • ਰੋਲ, ਬੀਬੀਸੀ ਪੱਤਰਕਾਰ

ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਸਾਰ ਦੇ ਵੱਖ-ਵੱਖ ਹਿੱਸਿਆ, ਜਿਆਦਾਤਰ ਚੀਨ ਅਤੇ ਕੈਨੇਡਾ ਵਿੱਚ ਆਏ ਖਤਰਨਾਕ ਹੜ੍ਹ, ਅਤੇ ਹੁਣ ਬੀਤੇ ਸਮੇਂ ਦੇ ਮੁਕਾਬਲੇ ਵੱਧ ਨਮੀ ਦਾ ਹੋਣਾ ਤੇਜ਼ੀ ਨਾਲ ਗ਼ਰਮ ਹੋ ਰਹੇ ਵਾਯੂਮੰਡਲ ਦੀ ਯਾਦ ਦੁਆਉਂਦੇ ਹਨ

ਅਪ੍ਰੈਲ 2023 ਵਿੱਚ, ਇਰਾਕ, ਈਰਾਨ, ਕੁਵੈਤ ਅਤੇ ਜੌਰਡਨ, ਬੱਦਲਾਂ ਦੀ ਤੇਜ਼ ਗਰਜ, ਗ਼ੜੇਮਾਰੀ ਅਤੇ ਮੌਹਲੇਧਾਰ ਮੀਂਹ ਤੋਂ ਬਾਅਦ ਤਬਾਹੀ ਭਰੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ।

ਮੌਸਮ ਵਿਗਿਆਨੀਆਂ ਨੇ ਬਾਅਦ ਵਿੱਚ ਦੇਖਿਆ ਕਿ ਪੂਰੇ ਖੇਤਰ ਦੇ ਅਸਮਾਨ ਵਿੱਚ ਨਮੀ ਦੀ ਰਿਕਾਰਡ ਮਾਤਰਾ ਹੈ, ਜੋ 2005 ਵਿੱਚ ਵਾਪਰੀ ਇੱਕ ਇਹੋ-ਜਿਹੀ ਹੀ ਘਟਨਾ ਨੂੰ ਤੋਂ ਵੀ ਵੱਧ ਸੀ।

ਦੋ ਮਹੀਨਿਆਂ ਬਾਅਦ, ਚਿੱਲੀ ਵਿੱਚ ਸਿਰਫ਼ ਤਿੰਨ ਦਿਨਾਂ ਵਿੱਚ ਹੀ 500 ਮਿਲੀਮੀਟਰ ਮੀਂਹ ਪੈ ਗਿਆ।

ਅਸਮਾਨ ਤੋਂ ਇੰਨਾ ਪਾਣੀ ਬਰਸਿਆ ਕਿ ਐਂਡੀਜ਼ ਪਹਾੜ ਦੇ ਕੁਝ ਹਿੱਸਿਆਂ ਦੀ ਬਰਫ਼ ਵੀ ਪਿਘਲ ਗਈ, ਜਿਸ ਕਾਰਨ ਆਏ ਵੱਡੇ ਹੜ੍ਹਾਂ ਨੇ ਸੜਕਾਂ, ਪੁਲ਼ ਅਤੇ ਪਾਣੀ ਦੀ ਸਪਲਾਈ ਨੂੰ ਤਬਾਹ ਕਰ ਦਿੱਤਾ।

ਇੱਕ ਸਾਲ ਪਹਿਲਾਂ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਆਏ ਇੱਕ ਤੂਫ਼ਾਨ ਵਿੱਚ 20 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਨੂੰ ਬਚਾਇਆ ਗਿਆ ਸੀ। ਉੱਥੋਂ ਦੇ ਸਿਆਸੀ ਆਗੂਆਂ ਨੇ ਇਸ ਨੂੰ ਇੱਕ ‘ਰੇਨ-ਬੰਬ’ ਆਖਿਆ ਸੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਘਟਨਾਵਾਂ ਵਾਯੂਮੰਡਲ ਦੇ ਦਰਿਆਵਾਂ ਦਾ ਨਤੀਜਾ ਸਨ, ਜੋ ਵਧੇਰੇ ਤੀਬਰ, ਲੰਬੀਆਂ, ਚੌੜੀਆਂ ਅਤੇ ਅਕਸਰ ਵਿਨਾਸ਼ਕਾਰੀ ਹੋ ਰਹੀਆਂ ਹਨ।

ਨਾਸਾ ਦਾ ਕਹਿਣਾ ਹੈ ਕਿ ਉਹ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਹੜ੍ਹਾਂ ਦੇ ਖ਼ਤਰੇ ਵਿੱਚ ਧੱਕ ਰਹੀਆਂ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਉੱਡਣ ਵਾਲੇ ਦਰਿਆ’

ਇਹ ‘ਆਕਾਸ਼ ਵਿੱਚ ਦਰਿਆ’ ਜਾਂ ‘ਉੱਡਣ ਵਾਲੇ ਦਰਿਆ’ ਪਾਣੀ ਦੇ ਭਾਫ਼ ਦੇ ਲੰਬੇ ਅਤੇ ਚੌੜੇ ਸਤੰਭ ਹਨ, ਜੋ ਆਮ ਤੌਰ 'ਤੇ ਗਰਮ ਤਟੀ ਖੇਤਰਾਂ ਵਿੱਚੋਂ ਨਿਕਲਦੇ ਹਨ ਅਤੇ ਧਰੁਵਾਂ ਵੱਲ ਵਧਦੇ ਹਨ।

ਧਰਤੀ ਦੇ ਮੱਧ ਲੈਟੀਟਿਊਟਡ (ਮੱਧ-ਅਕਸ਼ਾਂਸ਼) ਵਿੱਚ ਵਗਣ ਵਾਲੇ ਕੁੱਲ ਜਲ ਵਾਸ਼ਪ ਦਾ ਲਗਭਗ 90% ਹਿੱਸਾ ਲੈ ਜਾਂਦੇ ਹਨ।

ਇੱਕ ਔਸਤ ਵਾਯੂਮੰਡਲ ਦਰਿਆ ਲਗਭਗ 2000 ਕਿਲੋਮੀਟਰ ਲੰਬਾ, 500 ਕਿਲੋਮੀਟਰ ਚੌੜਾ ਅਤੇ ਲਗਭਗ ਤਿੰਨ ਕਿਲੋਮੀਟਰ ਡੂੰਘਾ ਹੁੰਦਾ ਹੈ।

ਹਾਲਾਂਕਿ ਇਹ ਹੁਣ ਹੋਰ ਚੌੜੇ ਅਤੇ ਲੰਬੇ ਹੁੰਦੇ ਜਾ ਰਹੇ ਹਨ, ਕੁਝ ਤਾਂ 5,000 ਕਿਲੋਮੀਟਰ ਤੋਂ ਵੱਧ ਲੰਬੇ ਹੋ ਗਏ ਹਨ।

ਫਿਰ ਵੀ ਬੱਦਲਾਂ ਤੋਂ ਉਲਟ ਉਹ ਮੁਨੱਖੀ ਅੱਖਾਂ ਲਈ ਅਦਿੱਖ ਹਨ ਯਾਨਿ ਨਜ਼ਰ ਨਹੀਂ ਆਉਂਦੇ।

ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਦੇ ਵਾਯੂਮੰਡਲ ਖੋਜਕਾਰ ਬ੍ਰਾਇਨ ਕਾਨ ਕਹਿੰਦੇ ਹਨ, “ਉਹ ਇਨਫਰਾਰੈੱਡ ਅਤੇ ਮਾਈਕ੍ਰੋਵੇਵ ਫ੍ਰੀਕੁਐਂਸੀ ਨਾਲ ਦੇਖੇ ਜਾ ਸਕਦੇ ਹਨ।”

"ਇਸੇ ਲਈ ਸੈਟੇਲਾਈਟ ਨਿਰੀਖਣ ਸੰਸਾਰ ਭਰ ਵਿੱਚ ਜਲ ਵਾਸ਼ਪ ਅਤੇ ਵਾਯੂਮੰਡਲ ਦਰਿਆਵਾਂ ਨੂੰ ਦੇਖਣ ਲਈ ਬਹੁਤ ਉਪਯੋਗੀ ਹੋ ਸਕਦੇ ਹਨ।"

ਵੱਡੇ ਅਤੇ ਮਜ਼ਬੂਤ ਵਾਯੂਮੰਡਲ ਦਰਿਆ, ਉੱਤਰੀ ਅਮਰੀਕਾ ਦੀ ਸਭ ਤੋਂ ਲੰਬੀ ਨਦੀ ਮਿਸੀਸਿਪੀ ਦੀ ਵਹਾਅ ਦਰ ਤੋਂ 15 ਗੁਣਾ ਵੱਧ ਨਮੀ ਨੂੰ ਲੈ ਕੇ ਜਾ ਸਕਦੇ ਹਨ।

ਔਸਤਨ, ਉਨ੍ਹਾਂ ਕੋਲ ਪਾਣੀ ਦੇ ਵਹਾਅ ਦੀ ਮਾਤਰਾ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਨਦੀ ਐਮਾਜ਼ਨ ਦੇ ਨਿਯਮਤ ਵਹਾਅ ਤੋਂ ਲਗਭਗ ਦੁੱਗਣਾ ਹੈ।

ਹਾਲਾਂਕਿ ਵਾਯੂਮੰਡਲ ਦੇ ਦਰਿਆ ਹਮੇਸ਼ਾ ਤੋਂ ਮੌਜੂਦ ਰਹੇ ਹਨ।

ਇਰਾਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਰਾਕ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚੋਂ ਇੱਕ ਸੀ ਜਿੱਥੇ ਪਿਛਲੇ ਸਾਲ ਭਾਰੀ ਬਰਸਾਤ ਹੋਈ ਸੀ
ਇਹ ਵੀ ਪੜ੍ਹੋ-

ਵਿਗਿਆਨੀਆਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਵਧੇਰੇ ਪਾਣੀ ਦੀ ਵਾਸ਼ਪ ਪੈਦਾ ਕਰ ਰਹੀ ਹੈ, ਜੋ ਉਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਜ਼ਮੀਨ ਉੱਤੇ ਵੱਡੀ ਮਾਤਰਾ ਵਿੱਚ ਪਾਣੀ ਸੁੱਟਣ ਦੇ ਸਮਰੱਥ ਬਣਾਉਂਦੀ ਹੈ, ਜਿਸ ਨਾਲ ਇਹ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਕਾਰਨ ਬਣਦਾ ਹੈ।

ਅਧਿਐਨ ਦਰਸਾਉਂਦੇ ਹਨ ਕਿ 1960 ਦੇ ਦਹਾਕੇ ਤੋਂ ਵਿਸ਼ਵ ਪੱਧਰ 'ਤੇ ਵਾਯੂਮੰਡਲ ਵਿੱਚ ਜਲ ਵਾਸ਼ਪ ਵਿੱਚ 20% ਤੱਕ ਦਾ ਵਾਧਾ ਹੋਇਆ ਹੈ ਅਤੇ ਇਹ ਤਾਪਮਾਨ ਵਿੱਚ ਵਾਧੇ ਦੇ ਨਾਲ ਲਗਾਤਾਰ ਵਧਦਾ ਜਾ ਰਿਹਾ ਹੈ।

ਜਰਮਨੀ ਵਿੱਚ ਪੋਟਸਡੈਮ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਜੀਓਸਾਇੰਸਜ਼ ਵੱਲੋਂ ਕੀਤੇ ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਗਰਮ ਦੇਸ਼ ਦੱਖਣੀ ਅਮਰੀਕਾ, ਉੱਤਰੀ ਅਫਰੀਕਾ, ਮੱਧ-ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵਾਯੂਮੰਡਲ ਦੇ ਦਰਿਆ ਦੀ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਬਰਸਾਤ ਦੀ ਮਾਤਰਾ ਵੱਧ ਸਕਦੀ ਹੈ, ਜਿਸ ਕਾਰਨ ਜ਼ਮੀਨ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਸੰਯੁਕਤ ਅਰਬ ਅਮੀਰਾਤ ਵਿੱਚ ਖ਼ਲੀਫ਼ੇ ਯੂਨੀਵਰਸਿਟੀ ਦੇ ਇੱਕ ਹੋਰ ਅਧਿਐਨ ਮੁਤਾਬਕ, ਅਪ੍ਰੈਲ 2023 ਵਿੱਚ ਮੱਧ ਪੂਰਬ ਵਿੱਚ ਅਜਿਹਾ ਹੀ ਹੋਇਆ ਸੀ।

ਅਧਿਐਨ ਦਰਸਾਉਂਦਾ ਹੈ, “ਸਾਡੇ ਉੱਚ-ਰੈਜ਼ੋਲੂਸ਼ਨ ਸਿਮੂਲੇਸ਼ਜ਼ ਨੇ ਵਾਯੂਮੰਡਲ ਦੇ ਦਰਿਆਵਾਂ ਦੀ ਮੌਜੂਦਗੀ ਦਾ ਖ਼ੁਲਾਸਾ ਕੀਤਾ, ਜੋ ਉੱਤਰ-ਪੂਰਬੀ ਅਫ਼ਰੀਕਾ ਤੋਂ ਪੱਛਮੀ ਇਰਾਨ ਵੱਲ ਤੇਜ਼ੀ ਨਾਲ ਵਧਣ ’ਤੇ ਭਾਰੀ ਵਰਖਾ ਪੈਦਾ ਕਰਦੇ ਹਨ।”

ਚਿਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਿਲੀ ਵਿੱਚ 2023 ਵਿੱਚ ਵੱਡੇ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਅਤੇ ਪਾਣੀ ਦੀ ਸਪਲਾਈ ਨੂੰ ਵੱਡੀ ਤਬਾਹੀ ਹੋਈ

ਵਧੇਰੇ ਜ਼ਮੀਨ ਦਾ ਖਿਸਕਣਾ ਅਤੇ ਅਚਾਨਕ ਹੜ੍ਹ

ਪੋਟਸਡੈਮ ਯੂਨੀਵਰਸਿਟੀ ਦੇ ਅਧਿਐਨ 'ਤੇ ਕੰਮ ਕਰਨ ਵਾਲੀ ਸਾਰਾ ਐੱਮ ਵੈਲੇਜੋ-ਬਰਨਲ ਮੁਤਾਬਕ, ਹੋਰ ਕਿਤੇ ਵੀ ਵਾਯੂਮੰਡਲ ਵਿੱਚ ਦਰਿਆ ਦੀਆਂ ਘਟਨਾਵਾਂ ਦੀ ਪ੍ਰਤੀ ਮਿੰਟ ਗਤੀ ਵੱਧ ਰਹੀ ਹੈ।

ਉਨ੍ਹਾਂ ਮੁਤਾਬਕ, "ਪੂਰਬੀ ਏਸ਼ੀਆ ਵਿੱਚ 1940 ਤੋਂ ਬਾਅਦ ਪ੍ਰਤੀ ਮਿੰਟ ਗਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਉਹ ਉਦੋਂ ਤੋਂ ਮੈਡਾਗਾਸਕਰ, ਆਸਟ੍ਰੇਲੀਆ ਅਤੇ ਜਾਪਾਨ ਨਾਲੋਂ ਵਧੇਰੇ ਤੀਬਰ ਹੋ ਗਏ ਹਨ।"

ਜਰਨਲ ਆਫ਼ ਜੀਓਫਿਜ਼ੀਕਲ ਰਿਸਰਚ ਵਿੱਚ ਇੱਕ 2021 ਦੇ ਅਧਿਐਨ ਵਿੱਚ ਦੇਖਿਆ ਗਿਆ ਕਿ ਪੂਰਬੀ ਚੀਨ, ਕੋਰੀਆ ਅਤੇ ਪੱਛਮੀ ਜਾਪਾਨ ਵਿੱਚ ਮਾਨਸੂਨ ਦੇ ਸ਼ੁਰੂਆਤੀ ਮੌਸਮ (ਮਾਰਚ ਅਤੇ ਅਪ੍ਰੈਲ) ਦੌਰਾਨ 80% ਤੱਕ ਭਾਰੀ ਬਰਸਾਤ ਦੀਆਂ ਘਟਨਾਵਾਂ ਵਾਯੂਮੰਡਲ ਦੇ ਦਰਿਆਵਾਂ ਨਾਲ ਜੁੜੀਆਂ ਹੋਈਆਂ ਹਨ।

ਇਸ ਦੌਰਾਨ, ਭਾਰਤ ਵਿੱਚ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿੰਦ ਮਹਾਸਾਗਰ ਦੀ ਗਰਮੀ ‘ਉੱਡਣ ਵਾਲੇ ਦਰਿਆ’ ਬਣਾ ਰਹੀ ਹੈ ਅਤੇ ਇਸ ਖੇਤਰ ਵਿੱਚ ਜੂਨ ਅਤੇ ਸਤੰਬਰ ਦੇ ਵਿਚਕਾਰ ਮੌਨਸੂਨ ਦੀ ਬਰਸਾਤ ਨੂੰ ਪ੍ਰਭਾਵਿਤ ਕਰ ਰਹੇ ਹਨ।

ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੀਟਿਓਰੋਲੋਜੀ ਦੇ ਵਾਯੂਮੰਡਲ ਵਿਗਿਆਨੀ ਡਾ. ਰੌਕਸੀ ਮੈਥਿਊ ਕੋਲ ਕਹਿੰਦੇ ਹਨ, “ਨਤੀਜੇ ਵਜੋਂ, ਕੁਝ ਸਮੇਂ ਲਈ ਗਰਮ ਸਮੁੰਦਰ ਤੋਂ ਆਉਣ ਵਾਲੀ ਸਾਰੀ ਨਮੀ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਵਿੱਚ ਵਾਯੂਮੰਡਲੀ ਦਰਿਆਵਾਂ ਵੱਲੋਂ ਵਹਾਅ ਦਿੱਤੀ ਜਾਂਦੀ ਹੈ।

“ਇਸ ਨਾਲ ਹੀ ਪੂਰੇ ਦੇਸ ਵਿੱਚ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਵਾਲੀਆਂ ਘਟਨਾਵਾਂ ਵਧ ਗਈਆਂ ਹਨ।”

ਪੰਜਾਬ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਯੂਮੰਡਲ ਦੇ ਦਰਿਆ ਭਾਰਤਦੀ ਮੌਸਮ ਪ੍ਰਣਾਲੀ ਨੂੰ ਵੀ ਪ੍ਰਭਾਵਤ ਕਰ ਰਹੇ ਹਨ

‘ਕੀ ਸਾਰੇ ਉੱਡਦੇ ਦਰਿਆ ਖ਼ਤਰਨਾਕ ਹੁੰਦੇ ਹਨ’

ਹਾਲਾਂਕਿ ਸਾਰੇ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਪਿੱਛੇ ਵਾਯੂਮੰਡਲ ਦਰਿਆ ਹੀ ਨਹੀਂ ਹੁੰਦੇ। ਇਸ ਦੇ ਹੋਰ ਕਾਰਕ ਵੀ ਹਨ ਜਿਵੇਂ ਚੱਕਰਵਾਤ, ਮੌਸਮੀ ਤੂਫ਼ਾਨ ਆਦਿ।

ਵਾਯੂਮੰਡਲ ਦੇ ਦਰਿਆ ਨਵੀਆਂ ਥਾਵਾਂ ’ਤੇ ਵੀ ਪਹੁੰਚ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਇੱਕ ਕਾਰਨ ਬਦਲਦੇ ਮੌਸਮ ਵਿੱਚ ਹਵਾ ਦੇ ਬਦਲਦੇ ਪੈਟਰਨ ਅਤੇ ਜੈੱਟ ਸਟ੍ਰੀਮ (ਪੱਛਮ ਤੋਂ ਪੂਰਬ ਵੱਲ ਵਹਿਣ ਵਾਲੀ ਹਵਾ ਦਾ ਇੱਕ ਤੇਜ਼, ਵੇਗ) ਹੈ।

ਯੂਨੀਵਰਸਿਟੀ ਆਫ ਵਲਪਾਰਾਇਸੋ, ਚਿਲੀ ਦੇ ਮੌਸਮ ਵਿਗਿਆਨੀ ਡੇਨੀਜ਼ ਬੋਜ਼ਕੁਰਟ ਦਾ ਕਹਿਣਾ ਹੈ, "ਹਵਾਵਾਂ ਅਤੇ ਜੈੱਟ ਸਟ੍ਰੀਮਾਂ ਵਿੱਚ ਵਧੀਆਂ ਹੋਈ ਲਹਿਰਾਂ ਦਾ ਅਰਥ ਹੈ, ਉਨ੍ਹਾਂ ਦੇ ਖ਼ਾਸ ਮਾਰਗਾਂ ਤੋਂ ਵੱਡੇ ਚੱਕਰ ਅਤੇ ਭਟਕਣਾ।"

"ਇਹ ਵਾਯੂ ਮੰਡਲ ਦੇ ਦਰਿਆਵਾਂ ਨੂੰ ਵਧੇਰੇ ਗੁੰਝਲਦਾਰ ਰੂਟਾਂ ’ਤੇ ਪੈਣ ਦਾ ਕਾਰਨ ਬਣ ਸਕਦਾ ਹੈ, ਸੰਭਾਵਿਤ ਤੌਰ 'ਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਮਿਆਦ ਅਤੇ ਪ੍ਰਭਾਵ ਨੂੰ ਵਧਾ ਸਕਦਾ ਹੈ।"

ਦੁਨੀਆਂ ਭਰ ਵਿੱਚ ਵਿਨਾਸ਼ਕਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਵਾਯੂਮੰਡਲ ਦੇ ਦਰਿਆਵਾਂ ਨੂੰ ਉਨ੍ਹਾਂ ਦੇ ਆਕਾਰ ਅਤੇ ਤਾਕਤ ਦੇ ਅਧਾਰ 'ਤੇ ਪੰਜ ਕਿਸਮਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਠੀਕ ਓਵੇਂ ਹੀ ਜਿਵੇਂ ਤੂਫ਼ਾਨਾਂ ਨੂੰ ਕੀਤਾ ਜਾਂਦਾ ਹੈ।

ਭਾਵੇਂ ਕਿ ਸਾਰੇ ਵਾਯੂਮੰਡਲ ਦਰਿਆ ਨੁਕਸਾਨਦੇਹ ਨਹੀਂ ਹੁੰਦੇ ਹਨ, ਖ਼ਾਸ ਕਰਕੇ ਜੇ ਉਹ ਘੱਟ ਤੀਬਰਤਾ ਵਾਲੇ ਹੋਣ। ਕੁਝ ਲਾਹੇਵੰਦ ਹੋ ਸਕਦੇ ਹਨ ਜੇਕਰ ਉਹ ਉਨ੍ਹਾਂ ਥਾਵਾਂ 'ਤੇ ਵਰਸ ਜਾਣ ਜੋ ਲੰਬੇ ਸੋਕੇ ਤੋਂ ਪੀੜਤ ਹਨ।

ਪਰ ਮਾਹਰਾਂ ਦਾ ਕਹਿਣਾ ਹੈ ਕਿ ਵਾਯੂਮੰਡਲ ਦੇ ਦਰਿਆਵਾਂ ਦੀ ਨਿਗਰਾਨੀ ਅਤੇ ਉਨ੍ਹਾਂ ਦੀ ਭਵਿੱਖਬਾਣੀ ਜ਼ਿਆਦਾਤਰ ਅਮਰੀਕਾ ਦੇ ਪੱਛਮੀ ਤੱਟ ਤੱਕ ਹੀ ਸੀਮਤ ਰਿਹਾ ਹੈ, ਜਿੱਥੇ ਕਈ ਦਹਾਕਿਆਂ ਤੋਂ ਪ੍ਰਭਾਵ ਚੰਗੀ ਤਰ੍ਹਾਂ ਦੇਖਿਆ ਜਾ ਰਿਹਾ ਹੈ।

ਵੈਲਪਰਾਈਸੋ ਯੂਨੀਵਰਸਿਟੀ ਦੇ ਨਾਲ ਬੋਜ਼ਕੁਰਟ ਕਹਿੰਦੇ ਹਨ, "ਖੇਤਰੀ ਮੌਸਮ ਸਬੰਧੀ ਪੂਰਵ ਅਨੁਮਾਨਾਂ ਵਿੱਚ ਵਾਯੂਮੰਡਲ ਦੇ ਦਰਿਆਵਾਂ ਦੇ ਸੰਕਲਪਾਂ ਬਾਰੇ ਜਾਗਰੂਕਤਾ ਅਤੇ ਸਮਾਵੇਸ਼ ਸੀਮਤ ਹਨ।”

"ਮੁੱਖ ਚੁਣੌਤੀ ਡੇਟਾ ਦੀ ਕਮੀ ਹੈ, ਖ਼ਾਸ ਕਰਕੇ ਗੁੰਝਲਦਾਰ ਖੇਤਰਾਂ ਵਿੱਚ ਵਾਯੂਮੰਡਲ ਦੇ ਦਰਿਆਵਾਂ ਬਾਰੇ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)