ਰੋਪੜ ਦੇ ਇਸ ਨੌਜਵਾਨ ਨੂੰ ਕਿਵੇਂ ਲੱਗੀ ਬੀਜਾਂ ਦੀਆਂ ਗੇਂਦਾਂ ਬਣਾ ਬੂਟੇ ਉਗਾਉਣ ਦੀ ਜਾਗ
ਰੋਪੜ ਦੇ ਇਸ ਨੌਜਵਾਨ ਨੂੰ ਕਿਵੇਂ ਲੱਗੀ ਬੀਜਾਂ ਦੀਆਂ ਗੇਂਦਾਂ ਬਣਾ ਬੂਟੇ ਉਗਾਉਣ ਦੀ ਜਾਗ
ਰਾਕੇਸ਼ ਸੋਹਲ ਨਾਮ ਦੇ ਨੌਜਵਾਨ ਵੱਲੋਂ ਗੋਲ ਆਕਾਰ ਵਿੱਚ ਮਿੱਟੀ ਦੀਆਂ ਬਾਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਮਿੱਟੀ ਦੀਆਂ ਬਾਲਾਂ ਤਿਆਰ ਕਰਨ ਵਾਲਾ ਇਹ ਨੌਜਵਾਨ ਨੁਰਪੁਰ ਬੇਦੀ ਦੇ ਪਿੰਡ ਸਾਉਪੁਰ ਦਾ ਰਾਕੇਸ਼ ਸੋਹਲ ਹੈ,ਜੋ ਜਲਵਾਯੂ ਦੀ ਵਿਗੜੀ ਸਥਿਤੀ ਵਿੱਚ ਸੁਧਾਰ ਲਿਆਉਣ ਦਾ ਇੱਕ ਉਪਰਾਲਾ ਕਰ ਰਿਹਾ ਹੈ।
ਰਾਕੇਸ਼ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਬਾਲਾਂ ਨੂੰ ਸੀਡ ਬਾਲ ਕਿਹਾ ਜਾਂਦਾ ਹੈ। ਇਨ੍ਹਾਂ ਮਿੱਟੀ ਦੀਆਂ ਬਾਲਾਂ ਨੂੰ ਚੀਕਣੀ
ਮਿੱਟੀ, ਲੱਕੜ ਦੀ ਸੁਆਹ ਅਤੇ ਰੂੜੀ ਨੂੰ ਮਿਲਾ ਕੇ ਬਣਾਇਆ ਜਾਂਦਾ ਅਤੇ ਇਸ ਵਿੱਚ ਵੱਖ-ਵੱਖ ਪੌਦਿਆਂ ਦੇ ਬੀਜ ਪਾਏ ਜਾਂਦੇ ਹਨ।
ਰਾਕੇਸ਼ ਦਾ ਕਹਿਣਾ ਹੈ ਕਿ ਸੁਚੱਜੇ ਵਾਤਾਵਰਨ ਲਈ ਰੁੱਖ ਵੰਡੇ ਜਾਂਦੇ ਰਹੇ ਹਨ ਪਰ ਉਨ੍ਹਾਂ ਦੀ ਸਾਂਭ-ਸੰਭਾਲ ਘੱਟ ਕੀਤੀ ਜਾਂਦੀ ਸੀ,ਇਸ ਬਾਅਦ ਉਨ੍ਹਾਂ ਨੇ ਸੀਡ ਬਾਲਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ।
ਰਿਪੋਰਟ - ਬਿਮਲ ਸੈਣੀ, ਐਡਿਟ - ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ