ਸਮੱਗਰੀ 'ਤੇ ਜਾਓ

ਹੈਬਰੀਡੀਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਦਰਲੇ ਅਤੇ ਬਾਹਰਲੇ ਹੈਬਰੀਡੀਜ਼

ਹੈਬਰੀਡੀਜ਼ (/ˈhɛbrdz//ˈhɛbr[invalid input: 'ɨ']dz/; Scottish Gaelic: Innse Gall; Old Norse: Suðreyjar) ਉੱਤਰੀ ਸਕਾਟਲੈਂਡ ਦੀ ਪੱਛਮੀ ਨੁੱਕਰ ਤੋਂ ਅੱਗੇ ਅੰਧ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ ਸਮੂਹ ਹੈ। ਇਸਦੇ ਦੋ ਮੁੱਖ ਭਾਗ ਹਨ: ਅੰਦਰਲੇ ਹੈਬਰੀਡੀਜ਼ (Inner Hebrides, ਜਿਸਦੇ ਟਾਪੂ ਸਕਾਟਲੈਂਡ ਦੀ ਮੁੱਖਭੂਮੀ ਦੇ ਕੰਢੇ ਕੋਲ ਹਨ) ਅਤੇ ਬਾਹਰਲੇ ਹੈਬਰੀਡੀਜ਼ (Outer Hebrides, ਜੋ ਮੁੱਖਭੂਮੀ ਦੇ ਕੰਢੇ ਤੋਂ ਜਿਆਦਾ ਦੂਰ ਹਨ)। ਹੈਬਰੀਡੀਜ਼ ਦੇ ਟਾਪੂਆਂ ਉੱਤੇ ਇਸ ਖੇਤਰ ਵਿੱਚ ਵਧੀਆਂ-ਫ਼ੁੱਲੀਆਂ ਕਈ ਇਤਿਹਾਸਿਕ ਸੰਸਕ੍ਰਿਤੀਆਂ ਦੇ ਨਿਸ਼ਾਨ ਮਿਲਦੇ ਹਨ, ਜਿਸ ਕਰਕੇ ਇੱਥੇ ਦੇ ਲੋਕਾਂ ਅਤੇ ਮਕਾਮੀ ਨਾਮਾਂ ਵਿੱਚ ਕੈਲਟੀ, ਨੌਰਸ ਅਤੇ ਅੰਗਰੇਜ਼ੀ ਦੇ ਪ੍ਰਭਾਵ ਮਿਲੇ-ਜੁਲੇ ਰੂਪ ਵਿੱਚ ਦਿਖਦੇ ਹਨ।