ਸਮੱਗਰੀ 'ਤੇ ਜਾਓ

ਹਾਲੀਵੁੱਡ, ਲਾਸ ਏਂਜਲਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਲੀਵੁੱਡ, ਲਾਸ ਏਂਜਲਸ
 • ਘਣਤਾ8,092/sq mi (3,124/km2)
ਸਮਾਂ ਖੇਤਰਯੂਟੀਸੀ-8
 • ਗਰਮੀਆਂ (ਡੀਐਸਟੀ)ਯੂਟੀਸੀ−7 (PDT)

ਹਾਲੀਵੁੱਡ (English-Hollywood) 'ਅਮਰੀਕਾ' ਦੇ ਫ਼ਿਲਮ ਉਦਯੋਗ ਦਾ ਨਾਂ ਹੈ। ਇਸਦਾ ਨਾਂ ਕੈਲੀਫੋਰਨੀਆ 'ਚ ਰੱਖਿਆ ਗਿਆ। 19ਵੀਂ ਸਦੀ 'ਚ ਥਾਮਸ ਏਲਵਾ ਐਡੀਸਨ ਨੇ 'ਕਾਈਨੇਟੋਸਕੋਪ' ਈਜ਼ਾਦ ਕੀਤਾ ਅਤੇ ਇਸਦੇ ਪੇਟੈਂਟ ਦੇ ਸਹਾਰੇ ਫ਼ਿਲਮ ਨਿਰਮਾਤਾਵਾਂ ਤੋਂ ਕਾਫ਼ੀ ਵੱਡੀ ਫ਼ੀਸ ਮੰਗੀ। ਇਸ ਤੋਂ ਬਚਣ ਦੇ ਲਈ ਕਈ ਫ਼ਿਲਮ ਕੰਪਨੀਆਂ ਕੈਲੀਫੋਰਨੀਆਂ ਤੋਂ ਹਾੱਲੀਵੁੱਡ ਜ਼ਿਲੇ ਵਿੱਚ ਆ ਕੇ ਸਥਾਪਿਤ ਹੋ ਗਈਆਂ। ਅੱਜ-ਕੱਲ੍ਹ ਜ਼ਿਆਦਾਤਰ ਫ਼ਿਲ ਉਦਯੋਗ 'ਬੁਰਬੈਕ' ਅਤੇ 'ਵੇਸਟਸਾਈਡ' ਵਿੱਚ ਚਲੇ ਗਏ ਹਨ, ਪਰ ਬਹੁਤ ਸਾਰੇ ਕੰਮ ਅਜੇ ਵੀ ਹਾੱਲੀਵੁੱਡ ਵਿੱਚ ਹੁੰਦੇ ਹਨ। ਹਾੱਲੀਵੁੱਡ 'ਲਾਸ ਏਂਜਲਸ' ਅਤੇ 'ਕੈਲੀਫੋਰਨੀਆ' ਦਾ ਕੇਂਦਰ ਹੈ। ਹਾੱਲੀਵੁੱਡ 1870 ਈ: ਵਿੱਚ ਇੱਕ ਛੋਟੀ ਬਰਾਦਰੀ ਸੀ।[4] ਹਾੱਲੀਵੁੱਡ 1910 ਈ: ਵਿੱਚ ਵਿਵਸਥਾ ਪੱਖੋਂ ਲਾਸ ਏਂਜਲਸ ਦਾ ਸ਼ਹਿਰ ਬਣਾਇਆ ਗਿਆ ਤੇ ਜਲਦੀ ਹੀ ਇਹ ਸੰਸਾਰ ਦਾ ਸਭ ਤੋਂ ਮਸ਼ਹੂਰ ਫ਼ਿਲਮ ਉਦਯੋਗ ਬਣ ਗਿਆ।[5][6] ਹਾੱਲੀਵੁੱਡ ਕਦੇ ਛੋਟਾ ਜਿਹਾ ਸ਼ਹਿਰ ਹੋਇਆ ਕਰਦਾ ਸੀ, ਉੱਥੇ ਸਿਨੇਮਾ ਹਾਲ ਅਤੇ ਸ਼ਰਾਬ ਉੱਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਤਾਂ ਇਹ ਫ਼ਿਲਮਾਂ ਦਾ ਮੱਕਾ ਮੰਨਿਆ ਜਾਂਦਾ ਹੈ ਅਤੇ ਦੁਨੀਆ ਭਰ ਦੇ ਕਰੋੜਾ ਲੋਕ ਹਰ ਸਾਲ ਉੱਥੇ ਪੁੱਜਦੇ ਹਨ। ਹਰ ਸਾਲ ਹਾੱਲੀਵੁੱਡ ਦੀਆਂ ਕੰਪਨੀਆਂ ਬਾਕਸ ਆਫ਼ਿਸ ਉੱਤੇ 35 ਅਰਬ ਡਾਲਰ ਦਾ ਕੰਮ-ਕਾਜ ਕਰਦੀ ਹਨ। ਉੱਥੇ ਦੇ ਫ਼ਿਲਮੀ ਸਿਤਾਰਿਆਂ ਦੇ ਘਰਾਂ ਅਤੇ ਹਾਲੀਵੁੱਡ ਦੇ ਸਟੂਡੀਓ ਦੇਖਣ ਸਾਲਾਨਾ ਚਾਰ ਕਰੋੜ ਪਰਯਟਨ ਆਉਂਦੇ ਹਨ। ਹਰ ਸਾਲ ਮਾਰਚ ਵਿੱਚ ਪੂਰੀ ਦੁਨੀਆ ਦੀਆਂ ਨਜ਼ਰਾਂ ਸਭ ਤੋਂ ਵੱਡੇ ਪੁਰਸਕਾਰ 'ਆਸਕਰ ਅਵਾਰਡ' ਉੱਤੇ ਟਿਕੀਆਂ ਹੁੰਦੀਆਂ ਹਨ, ਜੋ ਹਾੱਲੀਵੁੱਡ ਵਿੱਚ ਹੀ ਦਿੱਤਾ ਜਾਂਦਾ ਹੈ।[7]

ਇਤਿਹਾਸ

[ਸੋਧੋ]

ਪੂਰਵ ਇਤਿਹਾਸ ਤੇ ਵਿਕਾਸ

[ਸੋਧੋ]

1853 ਈ: ਵਿੱਚ ਇੱਕ ਨੋਪਾਲੇਰਾ(ਨੋਪਾਲ ਖੇਤਰ) ਵਿੱਚ 'ਅਡੋਬੇ ਹੱਟ ਸਟੁੱਡ', ਜੋ ਮੈਕਸੀਕਨ ਨੋਪਾਲ ਥੋਹਰ ਦਾ ਖ਼ੇਤਰ ਸੀ, ਨੂੰ ਰੇਖਾਕਿਰਤ ਕੀਤਾ। ਇਹ ਖ਼ੇਤਰ 'ਕਾਹਿਊਂਗਾ ਘਾਟੀ' ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਬਾਅਦ ਵਿੱਚ ਜਲਦੀ ਹੀ ਉੱਤਰੀ ਅਮਰੀਕਾ ਵਿੱਚ 'ਸੰਤਾ ਮੋਨਿਕਾ' ਪਹਾੜੀਆਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 'ਐੱਚ. ਜੇ. ਵਾਈਟਲੇ'ਦੀ ਡਾਇਰੀ ਅਨੁਸਾਰ, 'ਉਹ(ਐੱਚ. ਜੇ. ਵਾਈਟਲੇ) ਹਾੱਲੀਵੁੱਡ ਦਾ ਪਿਤਾਮਾ ਹੈ। ਉਸਨੇ ਆਪਣਾ ਹਨੀਮੂਨ 1886 ਈ: ਵਿੱਚ ਪਹਾੜ ਦੀ ਟੀਸੀ ਦੇ ਸਿਖ਼ਰ 'ਤੇ ਘਾਟੀ ਨੂੰ ਮਾਣਦੇ ਹੋਏ ਬਿਤਾਇਆ। ਇਸ ਦੌਰਾਨ ਉੱਥੇ ਇੱਕ ਚੀਨੀ ਆਦਮੀ ਰੋਂਦਾ ਹੋਇਆ ਆਇਆ। ਉਸ ਚੀਨੀ ਆਦਮੀ ਨੇ ਪੁੱਛਿਆ ਕਿ,"ਤੂੰ ਇੱਥੇ ਕੀ ਕਰ ਰਿਹਾ ਏਂ? ਤਾਂ ਉਸਨੇ ਕਿਹਾ ਕਿ "ਆਈ ਹਾਉਲਿੰਗਵੁੱਡ (i hauling wood) ਭਾਵ 'ਮੈਂ ਲੱਕੜ ਨੂੰ ਖਿੱਚ ਰਿਹਾ ਹਾਂ', ਤਾਂ ਫਿਰ ਐੱਚ. ਜੇ. ਵਾਈਟਲੇ ਨੇ ਸੋਚਿਆ ਕਿ ਸ਼ਹਿਰ ਦਾ ਨਾਂ 'ਹਾੱਲੀਵੁੱਡ' ਹੀ ਰੱਖਾਂਗਾ। ਹਾੱਲੀਵੁੱਡ ਵਿੱਚ 'ਹਾੱਲੀ' ਇੰਗਲੈਂਡ ਦੀ ਅਤੇ 'ਵੁੱਡ' ਸਕਾਟਲੈਂਡ ਦੇ ਹੈਰੀਟੇਜ ਦੀ ਪ੍ਤੀਨਿਧਤਾ ਕਰਦਾ ਹੈ। ਐੱਚ. ਜੇ. ਵਾਈਟਲੇ.ਨੇ ਪਹਿਲਾਂ ਹੀ 100 ਤੋਂ ਵਧੇਰੇ ਟਾਊਨ ਪੱਛਮੀ ਰਾਜਾਂ ਵਿੱਚ ਵਿਛਾਉਣੇ ਸ਼ੁਰੂ ਕਰ ਦਿੱਤੇ ਸਨ।[8][9] ਫਿਰ ਐੱਚ. ਜੇ. ਵਾਈਟਲੇ ਨੇ ਪੱਧਰੀ ਜ਼ਮੀਨ ਵਾਲੇ 500 ਕਿੱਲੇ ਦਾ 'ਈਸੀਹਰਡ ਰੈਂਚ' ਨਾਲ ਮਿਲ ਕੇ ਪ੍ਰਬੰਧ ਕੀਤਾ। ਇਸ ਤਰ੍ਹਾਂ ਹਾੱਲੀਵੁੱਡ ਸ਼ਹਿਰ ਦੀ ਨੀਂਹ ਰੱਖੀ ਗਈ। 1900 ਈ: ਵਿੱਚ ਇਸ ਖ਼ੇਤਰ ਵਿੱਚ ਡਾਕਘਰ, ਹੋਟਲ, ਅਖ਼ਵਾਰ ਸੇਵਾ ਤੇ ਬਜ਼ਾਰ ਉਪਲੱਬਧ ਹੋ ਗਏ ਸੀ। 14 ਨਵੰਬਰ, 1903 ਈ: ਨੂੰ ਮਿਉਂਸੀਪਲ ਦੀਆਂ ਚੋਣਾਂ ਹੋਈਆਂ ਜਿਸ ਵਿੱਚ 88 ਵਿੱਚੋਂ 77 ਵਿਰੁੱਧ ਸਨ। 30 ਜਨਵਰੀ 1904 ਈ: ਨੂੰ ਫ਼ਿਰ ਚੋਣਾਂ ਹੋਈਆਂ, ਜਿਸ ਵਿੱਚੋ 113 'ਚੋਂ 96 ਵੋਟਾਂ ਮਿਲੀਆਂ। ਹਾੱਲੀਵੁੱਡ ਵਿੱਚ ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚ ਖਾਣੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਸ਼ਰਾਬ ਪੀਣ ਤੇ ਪਾਬੰਦੀ ਸੀ।[10] 1910 ਈ: ਵਿੱਚ ਇਸ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਪ੍ਰਣਾਲੀ ਦਾ ਪ੍ਰਬੰਧ ਕੀਤਾ ਤੇ ਸਾਰੀਆਂ ਗ਼ਲੀਆਂ ਦੇ ਨੰਬਰ ਬਦਲ ਦਿੱਤੇ।[11]

ਮੋਸ਼ਨ ਪਿਕਚਰ ਇੰਡਸਟਰੀ

[ਸੋਧੋ]

1912 ਈ: ਈ: 'ਚ ਮੋਸ਼ਨ ਪਿਕਚਰ ਕੰਪਨੀਆਂ ਨਿਰਮਾਣ ਲਈ ਲਾਸ ਏਂਜਲਸ 'ਚ ਸਥਾਪਿਤ ਹੋਈਆਂ।[12] ਪਹਿਲਾਂ 1900 ਈ: ਵਿੱਚ ਮੋਸ਼ਨ ਪਿਕਚਰ ਪੇਟੈਂਟ ਕੰਪਨੀ ਦਾ ਪੇਟੈਂਟ 'ਥਾਮਸ ਐਡੀਸਨ' ਨੇ ਆਪਣੇ ਨਾਂ ਕੀਤਾ। ਜਿਸ ਕਾਰਨ ਅਕਸਰ ਫ਼ਿਲਮਕਾਰਾਂ ਦੇ ਨਿਰਮਾਣ ਕਾਰਜ 'ਚ ਉਹ ਅੜਿੱਕਾ ਬਣਦਾ ਰਹਿੰਦਾ ਸੀ, ਜਿਸ ਕਾਰਨ ਉਹ ਪੱਛਮ ਵੱਲ ਚਲੇ ਗਏ, ਜਿੱਥੇ ਐਡੀਸਨ ਦੇ ਪੇਟੈਂਟਾਂ ਦਾ ਉਹਨਾਂ 'ਤੇ ਪ੍ਭਾਵ ਨਹੀਂ ਪੈਣਾ ਸੀ।[13] ਪਹਿਲਾਂ ਹੀ ਹਾੱਲੀਵੁੱਡ ਦਾ ਮਾਹੌਲ ਇਸ ਨਿਰਮਾਣ ਕਾਰਜ ਲਈ ਢੁੱਕਵਾਂ ਸੀ, ਜਿਸ ਕਰਕੇ ਉਹ ਉਥੇ ਛੇਤੀ ਵੱਸ ਗਏ ਅਤੇ ਲਾਸ ਏਂਜਲਸ ਫ਼ਿਲਮ ਨਿਰਮਾਣ ਦਾ ਕੇਂਦਰ ਬਣ ਗਿਆ।[14] 'ਡਾ. ਡਬਲਯੂ ਗ੍ਰਿਫ਼ਤ' ਮੋਸ਼ਨ ਪਿਕਚਰ ਦਾ ਪਹਿਲਾਂ ਨਿਰਦੇਸ਼ਕ ਸੀ। ਉਸਦੀ 17 ਮਿੰਟ ਦੀ ਸ਼ਾਰਟ ਫ਼ਿਲਮ "ਇਨ ਓਲਡ ਕੈਲੀਫੋ਼ਰਨੀਆ" (1910 ਈ:) ਬਾਇਓਗ੍ਰਾਫ਼ ਕੰਪਨੀ ਲਈ ਫ਼ਿਲਮਾਈ।[15][16][17] ਪਹਿਲੀ ਫ਼ਿਲਮ ਦੀ ਸੂਟਿੰਗ ਅਕਤੂਬਰ, 1911 ਈ: ਨੂੰ 'ਨੈਸਟਰ ਮੋਸ਼ਨ ਕੰਪਨੀ' ਦੁਆਰਾ ਕੀਤੀ ਗਈ। ਜਿਸ 'ਚ ਐੱਚ. ਜੇ. ਵਾਈਟਲੇ ਦੇ ਘਰ ਨੂੰ ਫ਼ਿਲਮ ਦੇ ਸੈੱਟ ਦੇ ਤੌਰ ਤੇ ਵਰਤਿਆ ਗਿਆ। ਇਹ ਬੇਨਾਮ ਫ਼ਿਲਮ ਉਸ ਦੇ ਘਰ ਦੇ ਮੱਧ 'ਚ ਫ਼ਿਲਮਾਈ ਗਈ।[18]

ਚਾਰ ਵੱਡੀਆਂ ਫ਼ਿਲਮ ਕੰਪਨੀਆਂ

[ਸੋਧੋ]
  1. ਪੈਰਾਮਾਊਂਟ
  2. ਵਾਰਨਰ ਬ੍ਰਦਰਜ਼
  3. ਆਰ. ਕੇ. ਓ.
  4. ਕੋਲੰਬੀਆ

ਵਿਕਾਸ

[ਸੋਧੋ]

1923 ਈ: ਵਿੱਚ "HOLLYWOOD"(ਹਾੱਲੀਵੁੱਡ) ਸ਼ਬਦ ਦਾ ਚਿੰਨੵ ਹਾੱਲੀਵੁੱਡ ਦੀਆਂ ਪਹਾੜੀਆਂ ਵਿੱਚੋਂ 'ਮਾਉਂਟ ਲੀ' ਪਹਾੜੀ 'ਤੇ ਸਥਾਪਿਤ ਕੀਤਾ ਗਿਆ। ਉਦੋਂ ਇਹ ਸ਼ਬਦ "HOLLYWOODLAND"(ਹਾੱਲੀਵੁੱਡਲੈਂਡ) ਸੀ। ਇਸਦਾ ਮਕ਼ਸਦ ਹਾੱਲੀਵੁੱਡ ਦੀ ਮਸ਼ਹੂਰੀ ਕਰਨਾ ਸੀ। ਜਿਸ ਨਾਲ ਇਸਦਾ ਵਿਕਾਸ ਹੋ ਸਕੇ। 1949 ਈ: 'ਚ ਹਾੱਲੀਵੁੱਡ ਚੈਂਬਰ ਦੇ 'ਕਮਰਸ ਵਿਭਾਗ' ਨੇ ਲਾਸ ਏਂਜਲਸ ਨਾਲ਼ ਕੰਟ੍ਰੈਕਟ ਸਾਈਨ ਕਰਕੇ ਇਸ 'ਹਾੱਲੀਵੁੱਡ ਲੈਂਡ' ਚਿੰਨ੍ਹ ਦਾ ਮੁੜ ਨਿਰਮਾਣ ਕੀਤਾ ਅਤੇ "LAND"(ਲੈਂਡ) ਸ਼ਬਦ ਹਟਾ ਦਿਤਾ ਅਤੇ ਇਕੱਲਾ "HOLLYWOOD"(ਹਾੱਲੀਵੁੱਡ) ਸ਼ਬਦ ਰਹਿ ਗਿਆ, ਜੋ ਫ਼ਿਲਮ ਉਦਯੋਗ ਨੂੰ ਨਹੀਂ, ਬਲਕਿ ਪੂਰੇ ਜ਼ਿਲੇ ਦੀ ਪ੍ਰਤੀਨਿਧਤਾ ਕਰਦਾ ਸੀ।[19] ਉੱਤਰੀ ਅਮਰੀਕਾ ਦੇ 'ਹਾੱਲੀਵੁੱਡ ਬੁਲੇਵਰਡ' ਵਿੱਚ 'ਕੈਪੀਟਲ ਰਿਕਾਰਡ ਬਿਲਡਿੰਗਜ਼ ਵਾਈਟਸਟ੍ਰੀਟ' 'ਤੇ 1956 ਈ: 'ਚ ਬਣੀ 'ਹਾੱਲੀਵੁੱਡ ਵਾਕ ਆਫ਼ ਫ਼ੇਮ' ਹਾੱਲੀਵੁੱਡ ਦੀ ਕੇਂਦਰੀ ਥਾਂ ਹੈ, ਜਿੱਥੇ ਅਦਾਕਾਰਾਂ ਦੇ ਨਾਂ ਵਾਲੇ ਸਟਾਰ(ਤਾਰੇ) ਸੜਕ 'ਤੇ ਬਣਾਏ ਹਨ, ਜੋ ਉੱਥੇ ਫ਼ਿਲਮੀ ਜੀਵਨ ਦੇ ਸਿਖ਼ਰ ਵੇਲੇ ਪੈਦਲ ਚੱਲੇ। ਇਹ ਸੜਕ 1958 ਈ: ਵਿੱਚ ਫ਼ਿਲਮ ਉਦਯੋਗ ਦੇ ਵਧੀਆ ਕਲਾਕਾਰਾਂ ਅਤੇ ਹੋਰ ਰਚਨਾਕਾਰਾਂ ਦੁਆਰਾ ਬਣਾਈ ਗਈ। ਇਹ ਸੜਕ ਵਿਵਸਥਈ ਤੌਰ ਤੇ 8 ਫ਼ਰਵਰੀ,1960 ਈ: ਨੂੰ ਖੋਲ੍ਹੀ ਗਈ।'ਹਾੱਲੀਵੁੱਡ ਬੁਲੇਵਰਡ' ਅਮਰੀਕਾ ਦੇ ਇਤਿਹਾਸਕ ਥਾਵਾਂ ਦੇ ਰਾਸ਼ਟਰੀ ਰਜਿਸਟਰ ਦੀ ਸੂਚੀ ਵਿੱਚ 1985 ਈ: ਵਿੱਚ ਸ਼ਾਮਿਲ ਕੀਤਾ ਗਿਆ। ਜੂਨ 1999 ਈ: ਵਿੱਚ 'ਮੈਟਰੋ ਰੇਲ ਲਾਈਨ' ਲਾਸ ਏਂਜਲਸ ਦੀ 'ਡਾਊਨ ਟਾਊਨ' ਤੋਂ 'ਸੈਨਫ਼ਰਨੰਦੋ ਘਾਟੀ' ਨਾਲ ਜੋੜੀ ਗਈ, ਜੋ ਹਾੱਲੀਵੁੱਡ ਦੇ ਵੈਸਟਰਨ ਐਵਿਨਿਊ ਸਟੇਸ਼ਨ, ਵਾਈਨ ਸਟਰੀਟ ਅਤੇ ਹਾਈਲੈਂਡ ਐਵਿਨਿਊ ਸਟੇਸ਼ਨ ਤੇ ਰੁਕਦੀ ਸੀ। 'ਡੋਲਬੀ ਥਿਏਟਰ'(Dolby theatre) 2001 ਵਿੱਚ 'ਕੋਡਕ ਥਿਏਟਰ' ਦੇ ਨਾਲ "ਹਾਈਲੈਂਡ ਸੈਂਟਰ" ਮਾਲ ਵਿੱਚ ਖੋਲਿਆ ਗਿਆ, ਜੋ 'ਆਸਕਰ ਪੁਰਸਕਾਰ' ਦਾ ਘਰ ਹੈ ਭਾਵ ਇੱਥੇ 'ਆਸਕਰ ਪੁਰਸਕਾਰ' ਦਿੱਤਾ ਜਾਂਦਾ ਹੈ। ਇਹ ਸੈਂਟਰ ਮਾਲ ਉੱਥੇ ਸਥਿਤ ਹੈ ਜਿੱਥੇ ਇਤਿਹਾਸਕ 'ਹਾੱਲੀਵੁੱਡ ਹੋਟਲ' ਮੌਜੂਦ ਹੈ।

ਸੈਸ਼ਨ ਗਤੀਵਿਧੀ

[ਸੋਧੋ]

ਹਾੱਲੀਵੁੱਡ ਦੇ ਵੋਟਰਾਂ ਨੇ 2002 ਵਿੱਚ ਇਸਦੀ ਜ਼ਮੀਨ ਅਤੇ ਹੋਰ ਕਈ ਮਸਲਿਆਂ ਸੰਬੰਧੀ ਲਾਸ ਏਂਜਲਸ ਬੋਰਡ ਦੀ ਮਿਉਸੀਪਲ ਦੇ ਮੁੱਖ ਸੰਚਾਲਕ ਨੂੰ ਵੋਟਾਂ ਦਿੱਤੀਆਂ ਤਾਂ ਜੋ 'ਹਾੱਲੀਵੁੱਡ' ਅਤੇ 'ਸੈਨਫ਼ਰਨੰਦੋ' ਘਾਟੀ ਇੱਕ ਬੈਲਟ ਵਿੱਚ ਸ਼ਾਮਲ ਹੋ ਸਕਣ। ਇਸ ਲਈ ਇਸ ਕਾਰਜ ਵਾਸਤੇ ਨਵੀਂ ਮਿਉਂਸੀਪਲ ਵਿਵਸਥਾ ਦੀ ਜ਼ਰੂਰਤ ਸੀ, ਜਿਵੇਂ 'ਲਾਸ ਏਂਜਲਸ' ਸ਼ਹਿਰ ਵਿੱਚ ਸੀ ਪਰ 'ਨਵੰਬਰ' ਦੀਆਂ ਚੋਣਾਂ ਵਿੱਚ ਦੋਨੋਂ ਮਕ਼ਸਦਾਂ ਲਈ ਦਿੱਤੀਆਂ ਵੋਟਾਂ ਵਾਲੇ ਵੋਟਰ ਹਾਰ ਗਏ।[20]

ਭੂਗੋਲ

[ਸੋਧੋ]

'ਲਾਸ ਏਂਜਲਸ' ਦੇ ਨਕਸ਼ੇ ਅਨੁਸਾਰ 'ਹਾੱਲੀਵੁੱਡ' ਹਾੱਲੀਵੁੱਡ ਪਹਾੜੀਆਂ ਦੇ ਕ਼ਰੀਬ ਵਸਿਆ ਹੈ। ਹਾੱਲੀਵੁੱਡ ਦੇ ਉੱਤਰ ਵਿੱਚ 'ਹਾੱਲੀਵੁੱਡ ਹਿਲਜ਼', ਉੱਤਰ-ਪੂਰਬ ਵਿੱਚ 'ਲਾਸ ਫਿਲੀਜ਼', ਪੂਰਬ ਵਿੱਚ 'ਪੂਰਬੀ ਹਾੱਲੀਵੁੱਡ' ਤੇ 'ਲਾਰਕ ਮਾਊਂਟ', ਦੱਖਣ ਵੱਲ 'ਹੈਨਕੌਕ ਪਾਰਕ', ਦੱਖਣ-ਪੱਛਮ ਵੱਲ 'ਫੇਅਰਫੈਕਸ', ਪੱਛਮ ਵੱਲ 'ਪੱਛਮੀ ਹਾੱਲੀਵੁੱਡ' ਅਤੇ ਉੱਤਰ-ਪੱਛਮ ਵੱਲ 'ਪੱਛਮੀ ਹਾੱਲੀਵੁੱਡ ਹਿਲਜ਼' ਹਨ। 'ਹਾੱਲੀਵੁੱਡ' ਦੀਆਂ ਸੁੰਦਰ ਚੌੜੀਆਂ ਗਲੀਆਂ ਵੱਖ-ਵੱਖ ਦਿਸ਼ਾਵਾਂ ਵੱਲ ਜਾਂਦੀਆਂ ਹਨ। ਕੇਂਦਰੀ ਸਥਾਨ ਤੋਂ ਉੱਤਰ ਵੱਲ 'ਹਾੱਲੀਵੁੱਡ ਬੁਲੇਵਰਡ' ਤੋਂ 'ਲਾ ਬਰਿਆ ਐਵੈਨਿਊ' ਕੋਲੋਂ ਦੀ 'ਵੈਟਲਸ ਗਾਰਡਨ' ਦੀ ਪੂਰਬੀ ਸਰਹੱਦ ਤੱਕ ਅਤੇ 'ਫਰੈਂਕਲਿਨ ਐਵੇਨਿਊ' ਵਿਚਕਾਰ ਦੀ 'ਬੋਨੀਟਾ' ਅਤੇ 'ਵੈਸਟਰਨ ਐਵੇਨਿਊ' ਤੱਕ ਇੱਕ ਗ਼ਲੀ ਜਾਂਦੀ ਹੈ। ਪੂਰਬ ਵੱਲ 'ਵੈਸਟਰਨ ਐਵੇਨਿਊ' ਵੱਲ, ਦੱਖਣ ਵੱਲ 'ਮੈਲਰੋਜ ਐਵੇਨਿਊ' ਵੱਲ ਅਤੇ ਦੱਖਣ ਵੱਲ 'ਲਾ ਬਰਿਆ ਐਵੇਨਿਊ' ਗਲੀਆਂ ਜਾਂਦੀਆਂ ਹਨ। ਹਾੱਲੀਵੁੱਡ 'ਚ ਇਸੇ ਦਿਸ਼ਾ 'ਚ 'ਸਿਟੀ ਲਾਈਨ' ਗਲੀ ਹੈ।[21][22] 1918 ਈ: 'ਚ ਐੱਚ. ਜੇ. ਵਾਈਟਲੇ ਦੇ ਕਮਿਸ਼ਨ ਆਰਕੀਟੈਕਚਰ 'ਏ. ਐਸ. ਬਾਰਨਸ' ਨੇ ਵਾਈਟਲੇਅ ਹਾਈਟਸ ਦਾ ਨਕਸ਼ਾ ਤਿਆਰ ਕੀਤਾ। ਇਹ ਨਕਸ਼ਾ ਪਿੰਡ ਦਾ ਸੀ, ਜੋ ਮੱਧਕਾਲੀ ਸ਼ੈਲੀ ਦਾ ਸੀ ਤੇ ਹਾੱਲੀਵੁੱਡ ਬੁਲੇਵਰਡ ਉੱਪਰ ਵਸਾਇਆ ਗਿਆ ਸੀ। ਇਹ ਪਹਿਲਾ ਸੈਲੀਬਰਿਟੀ ਕਮਿਉਨਟੀ ਕੇਂਦਰ ਬਣਿਆ।[23][24][25] ਹਾੱਲੀਵੁੱਡ ਦੇ ਹੋਰ ਖੇਤਰਾਂ 'ਚ ਫਰੈਕਲਿਨ ਪਿੰਡ, ਛੋਟਾ ਅਮਰੀਕਾ(Little America), ਸਪਲੈਡਿਗ ਸਕੁਏਅਰ, ਥਾਈ ਟਾਊਨ, ਯੂਕਾ ਕਾਰੀਡੋਰ ਹਨ।[26][27]

ਨਜ਼ਦੀਕੀ ਆਂਢ- ਗੁਆਂਢ

[ਸੋਧੋ]

ਹਾਲੀਵੁੱਡ ਦਾ ਸੰਬੰਧ ਕਾਫ਼ੀ ਸਾਰੀਆਂ ਕਮਿਉਨੀਟੀਆਂ ਨਾਲ ਹੈ। ਮਸ਼ਹੂਰ 'HOLLYWOOD' ਚਿੰਨ੍ਹ ਵਾਲੀ ਥਾਂ, ਜੋ 'ਮਾਊਟ ਲੀ' ਪਹਾੜੀ ਉੱਤੇ ਹੈ, ਅਸਲ 'ਚ ਹਾੱਲੀਵੁੱਡ ਨਹੀਂ ਹੈ, ਪਰ ਫ਼ਿਰ ਵੀ ਹਾੱਲੀਵੁੱਡ ਦੇ ਆਸ-ਪਾਸ ਦਾ ਪਹਾੜੀ ਇਲਾਕਾ ਇਸ ਨਾਲ ਜੁੜਿਆ ਹੈ ਅਤੇ ਹਾਲੀਵੁੱਡ ਕਰਕੇ ਹੀ ਜਾਣਿਆ ਜਾਂਦਾ ਹੈ।[21]

ਗੁਆਂਢੀ ਸ਼ਹਿਰ

[ਸੋਧੋ]

ਲਾਸ ਏਂਜਲਸ 'ਚ ਹਾੱਲੀਵੁੱਡ ਦੇ ਦਸ ਗੁਆਂਢੀ ਸ਼ਹਿਰ ਹਨ। ਜਿਵੇਂ,

  1. ਕੋਰੀਆ ਟਾਊਨ, ਲਾਸ ਏਂਜਲਸ-42,61
  2. ਵੈਸਟਲੇਕ(ਪੱਛਮੀ ਝੀਲ), ਲਾਸ ਏਂਜਲਸ-38,214
  3. ਈਸਟ ਹਾੱਲੀਵੁੱਡ(ਪੂਰਵੀ ਹਾੱਲੀਵੁੱਡ), ਲਾਸ ਏਂਜਲਸ-31,095
  4. ਪੀਕੋ ਯੂਨੀਅਨ, ਲਾਸ ਏਂਜਲਸ-25,352
  5. ਮੇੇਅਵੁੱਡ, ਕੈਲੀਫੋਰਨੀਆ-23,638
  6. ਹਾਰਵਰਡ ਹਾਈਟਸ, ਲਾਸ ਏਂਜਲਸ-23,473
  7. ਵਾਲਨਟ ਪਾਰਕ, ਕੈਲੀਫੋਰਨੀਆ-22,028
  8. ਹਾਲੀਵੁੱਡ, ਲਾਸ ਏਂਜਲਸ-22,193
  9. ਪਾਮਜ਼, ਲਾਸ ਏਂਜਲਸ-22,870
  10. ਐਡਮਨ ਨੋਰਮਨਡਾਈ, ਲਾਸ ਏਂਜਲਸ-21,848
  11. ਹਾਲੀਵੁੱਡ, ਲਾਸ ਏਂਜਲਸ-22,193
  12. ਪਾਮਜ਼, ਲਾਸ ਏਂਜਲਸ-22,870
  13. ਐਡਮਨ ਨੋਰਮਨਡਾਈ, ਲਾਸ ਏਂਜਲਸ-21,848

ਜਨਅੰਕੜੇ

[ਸੋਧੋ]

ਅਮਰੀਕਾ ਦੀ 2000 ਈ: ਦੀ ਮਰਦਮਸ਼ਮਾਰੀ ਅਨੁਸਾਰ ਉਥੇ 3.51 ਸੁਕੁਏਅਰ ਮੀਲ(9.1 ਕਿ.ਮੀ.) 'ਚ 77,818 ਨਾਗਰਿਕ ਰਹਿ ਰਹੇ ਹਨ। 2008 ਤੱਕ ਸ਼ਹਿਰ ਦੀ ਜਨਸੰਖਿਆ ਵੱਧ ਕੇ ਅੰਦਾਜ਼ਨ 85,489 ਹੋ ਗਈ।[21] 2000 ਤੱਕ ਉੱਥੇ 'ਲੈਟਿਨ' ਜਾਂ 'ਹਿਸਪੈਨਿਕ' 42.2%, ਗੈਰ- ਹਿਸਪੈਨਿਕ ਗੋਰੇ 41%, ਏਸ਼ੀਅਨ 7.1% ਅਤੇ ਕਾਲੇ ਵਿਅਕਤੀ 5.2 % ਅਤੇ ਹੋਰ 4.5% ਸਨ।[21] ਪ੍ਰਤੀ ਵਿਅਕਤੀ ਆਮਦਨ 33,6945 ਡਾਲਰ ਸਲਾਨਾ ਹੈ। ਹਾੱਲੀਵੁੱਡ 'ਚ 92.4% ਆਮਦਨ ਘਰਾਂ ਦੇ ਕਿਰਾਏ ਤੋਂ ਹੁੰਦੀ ਹੈ। ਜਿਸ 'ਚ ਘਰ, ਅਪਾਰਟਮੈਂਟ ਆਦਿ ਅਰਾਮ ਲਈ ਦਿੱਤੇ ਜਾਂਦੇ ਹਨ।[21] 2000 ਤੱਕ 2,828 ਫੌਜੀ ਸਾਧਨ ਪੂਰੇ ਸ਼ਹਿਰ 'ਚ ਸਨ।[21]

ਹਾਲੀਵੁੱਡ ਦਾ ਰੇਡੀਓ ਅਤੇ ਟੈਲੀਵਿਜ਼ਨ

[ਸੋਧੋ]

2005 ਵਿੱਚ "KNX"(ਕੇ.ਐੱਨ.ਐਕਸ) ਅਖ਼ੀਰਲਾ ਰੇਡੀਓ ਸਟੇਸ਼ਨ ਸੀ ਜਿੱਥੋਂ 'ਸੀ. ਬੀ .ਐੱਸ. ਕੋਲੰਬੀਆ ਸਕੁਏਅਰ' ਨੇ 'ਮੀਰਾਈਕਲ ਮਾਈਲ ਸਟੂਡੀਓ' ਛੱਡਣ ਤੋਂ ਪਹਿਲਾਂ 'ਹਾੱਲੀਵੁੱਡ' ਲਈ ਬਰਾਡ ਕਾਸਟ(ਸੰਚਾਰਿਤ) ਕੀਤਾ।[28] 22 ਜਨਵਰੀ, 1947 ਈ: ਨੂੰ "KTLA" (ਕੇ .ਟੀ .ਐੱਲ .ਏ.) ਪਹਿਲਾ ਟੈਲੀਵਿਜ਼ਨ ਸਟੇਸ਼ਨ ਸੀ, ਜੋ 'ਮਿਸੀਸਿਪੀ ਨਦੀ' ਕੋਲ ਹੈ, ਜਿਸਨੇ 'ਹਾੱਲੀਵੁੱਡ' ਲਈ ਟੈਲੀਵਿਜ਼ਨ ਸੇਵਾ ਮੁਹੱਈਆ ਕਰਵਾਈ। ਇਸ ਹੀ ਸਾਲ ਦੇ 'ਦਸੰਬਰ' ਵਿੱਚ 'ਦਿ ਪਬਲਿਕ ਪ੍ਰੋਕਿਊਟਰ' ਪਹਿਲੀ ਟੈਲੀਵਿਜ਼ਨ ਸੀਰੀਜ਼ ਸੀ, ਜੋ "ਹਾੱਲੀਵੁੱਡ" ਵਿੱਚ ਫ਼ਿਲਮਾਈ ਗਈ। ਟੈਲੀਵਿਜ਼ਨ ਸਟੇਸ਼ਨ 'ਕੇ. ਟੀ. ਐੱਲ .ਏ.' ਅਤੇ 'ਕੇ. ਸੀ. ਈ. ਟੀ.' ਦੋਨੋਂ 'ਸਨਸੈੱਟ ਬੁਲੇਵਰਡ' ਉੱਤੇ ਸਥਿਤ ਹਨ, ਜਿੱਥੋਂ ਅਖ਼ੀਰਲੀ ਵਾਰ ਟੀ. ਵੀ. ਅਤੇ ਰੇਡੀਓ ਦੋਨਾਂ ਲਈ 'ਹਾੱਲੀਵੁੱਡ' ਦੇ ਪਤੇ ਨਾਲ਼ ਬਰਾਡ ਕਾਸਟਿੰਗ ਹੋਈ, ਪਰ 'ਕੇ. ਸੀ. ਈ. ਟੀ.' ਦਾ ਸਟੂਡੀਓ ਉੱਥੇ ਹੀ 'ਸਨਸੈੱਟ ਬੁਲੇਵਰਡ' ਉੱਤੇ ਹੈ ਅਤੇ ਉਸਨੂੰ ਕਿਤੇ ਹੋਰ ਲਿਜਾਣ ਦੀ ਯੋਜਨਾ ਹੈ। 'ਕੇ. ਐੱਨ. ਬੀ. ਸੀ' 1962 ਈ: ਵਿੱਚ 'ਸਨਸੈੱਟ ਬੁਲੇਵਰਡ' ਦੇ ਉੱਤਰੀ ਕੋਨੇ ਵਿੱਚ ਸਥਿਤ 'ਐੱਨ. ਬੀ. ਸੀ. ਰੇਡੀਓ ਸਿਟੀ ਸਟੂਡੀਓ' ਵਿੱਚ ਚਲਾ ਗਿਆ ਜੋ "ਨਿਊਯਾਰਕ" ਨਾਲ ਲੱਗਦਾ ਹੈ। ਇੱਥੇ ਹੋਰ ਕਈ ਸਟੂਡੀਓ ਹਨ, ਜਿਵੇਂ:-

  1. ਹੈਨਾ-ਬਾਰਬੈਰਾ
  2. ਕੇ.ਟੀ.ਟੀ.ਵੀ.(K.T.T.V.)
  3. ਕੇ.ਸੀ.ਓ.ਪੀ.(K.C.O.P.)
  4. ਮੈਟਰੋ-ਗੋਲਡਵਿਨ-ਮੇਅਰ
  5. ਕੇ.ਸੀ.ਬੀ.ਐੱਸ.-ਟੀ. ਵੀ(K.C.B.S.-Television)
  6. ਕੇ.ਸੀ.ਏ.ਐੱਲ.-ਟੀ. ਵੀ.(K.C.A.L.-Television)
  7. ਮਾਰਵਲ ਸਟੂਡੀਓ

ਸਰਕਾਰ

[ਸੋਧੋ]

'ਲਾਸ ਏਂਜਲਸ ਦਾ ਸ਼ਹਿਰ' ਹੋਣ ਕਰਕੇ 'ਹਾੱਲੀਵੁੱਡ' ਦੀ ਆਪਣੀ ਮਿਉਂਸੀਪਲੀ ਸਰਕਾਰ ਨਹੀਂ ਹੈ। 'ਹਾੱਲੀਵੁੱਡ ਚੈਂਬਰ' ਦਾ 'ਅਰਥਚਾਰਾ ਵਿਭਾਗ' ਇਸਦਾ ਸੰਚਾਲਨ ਕਰਦਾ ਹੈ। ਉਸਦਾ ਮੁਖੀ ਹੀ ਹਾੱਲੀਵੁੱਡ ਦਾ ਮੇਅਰ ਹੈ। ਪਿਛਲਾ ਸਾਬਕਾ ਮੇਅਰ 'ਜੋਨੀ ਗਰਾਂਟ 'ਸੀ ਜੋ 2008 ਵਿੱਚ ਸਵਰਗਵਾਸੀ ਹੋਇਆ। 'ਜੋਨੀ ਗਰਾਂਟ' ਨੇ 1980 ਈ: ਤੋਂ 9 ਜਨਵਰੀ, 2008 ਤੱਕ ਇਸ ਮੇਅਰ ਦੇ ਅਹੁਦੇ ਤੇ ਸੇਵਾ ਨਿਭਾਈ।[29]

ਅਪਾਤਕਾਲੀਨ ਸੇਵਾ

[ਸੋਧੋ]

ਲਾਸ ਏਂਜਲਸ ਦਾ 'ਪੁਲਿਸ ਵਿਭਾਗ' ਸੁਰੱਖਿਆ ਲਈ ਪੁਲਿਸ ਸੇਵਾਵਾਂ ਦਿੰਦਾ ਹੈ। ਹਾੱਲੀਵੁੱਡ ਦਾ ਪੁਲਿਸ ਸਟੇਸ਼ਨ '1358 ਐੱਨ. ਵਿਲਕੋਕਸ ਐਵ' ਵਿਖੇ ਹੈ। ਲਾਸ ਏਂਜਲਸ ਦੇ ਅਪਾਤਕਾਲੀਨ ਅੱਗ ਬੁਝਾਉ ਕੇਂਦਰ ਚਾਰ ਹਨ ਜਿਵੇਂ:-

  1. ਸਟੇਸ਼ਨ 27
  2. ਸਟੇਸ਼ਨ 41
  3. ਸਟੇਸ਼ਨ 52
  4. ਸਟੇਸ਼ਨ 82

ਲਾਸ ਏਂਜਲਸ ਦਾ ਸਿਹਤ ਸੇਵਾਵਾਂ ਦਾ ਕੇਂਦਰ 'ਵਿਲਮਾਈਰ ਹੈਲਥ ਸੈਂਟਰ' ਹੈ ਜੋ ਹਾੱਲੀਵੁੱਡ ਵਿੱਚ ਹੀ ਹੈ।

ਡਾਕਘਰ

[ਸੋਧੋ]

'ਯੁਨਾਈਟਡ ਸਟੇਟ ਡਾਕ ਸਰਵਿਸ' ਡਾਕਘਰ ਦਾ ਕਾਰਜਕਾਲ ਕਰਦੀ ਹੈ। ਹਾੱਲੀਵੁੱਡ ਵਿੱਚ 'ਪਾਵੀਲੀਅਨ ਡਾਕ ਦਫ਼ਤਰ' ਅਤੇ 'ਸਨਸੈੱਟ ਡਾਕ ਦਫ਼ਤਰ ਹਨ।

ਗੁਆਂਢੀ ਕੌਂਸਲ

[ਸੋਧੋ]

ਹਾੱਲੀਵੁੱਡ 'ਹਾੱਲੀਵੁੱਡ ਯੁਨਾਈਟਡ ਨੇਬਰਹੁੱਡ(ਗੁਆਂਢੀ) ਕੌਂਸਲ ਵਿੱਚ ਸ਼ਾਮਿਲ ਹੈ ਅਤੇ 'ਹਾੱਲੀਵੁੱਡ' ਦੇ ਸਟੂਡੀਓ ਜ਼ਿਲ੍ਹਾ 'ਨੇਬਰਹੁੱਡ ਕੌਂਸਲ' ਵਿੱਚ ਸ਼ਾਮਿਲ ਹਨ। 'ਨੇਬਰਹੁੱਡ ਕੌਂਸਲ' ਜ਼ੋਨਿੰਗ, ਯੋਜਨਾਵਾਂ ਅਤੇ ਹੋਰ ਕਈ ਮਸਲਿਆਂ ਸੰਬੰਧੀ ਵੋਟਾਂ ਪਾ ਕੇ ਫ਼ੈਸਲਾ ਕਰਦੀ ਹੈ। ਕੌਂਸਲ' ਮੈਂਬਰ ਕਿਸੇ ਦੇ ਕੌਂਸਲ ਦੀ ਹੱਕਬੰਦੀ, ਆਚਾਰ, ਰਹਿਣ-ਸਹਿਣ, ਕੰਮਕਾਜ, ਜਾਇਦਾਦ ਆਦਿ ਸੰਬੰਧੀ ਵੋਟਾਂ ਪਾ ਕੇ ਫੈ਼ਸਲੇ ਲੈਂਦੀ ਹੈ।[30]

ਸਿੱਖਿਆ ਵਿਵਸਥਾ

[ਸੋਧੋ]

2000 ਤੱਕ ਹਾੱਲੀਵੁੱਡ ਵਿੱਚ ਰਹਿਣ ਵਾਲੇ 25 ਸਾਲ ਜਾਂ ਇਸ ਤੋਂ ਉੱਪਰ ਦੇ ਉਮਰ ਵਾਲੇ ਨਾਗਰਿਕਾਂ ਦੀ ਗਿਣਤੀ 28% ਸੀ, ਜਿਹਨਾਂ ਕੋਲ ਚਾਰ ਸਾਲ ਦੀ ਡਿਗਰੀ ਸੀ।[21]

ਸਕੂਲ

[ਸੋਧੋ]

ਸਰਕਾਰੀ ਸਕੂਲ 'ਲਾਸ ਏਂਜਲਸ ਯੁਨੀਫਾਈਡ ਸਕੂਲ ਡਿਸਟ੍ਰਿਕਟ' ਦੁਆਰਾ ਚਲਾਏ ਜਾਂਦੇ ਹਨ। ਇਹ ਸੰਸਥਾ ਜ਼ਿਲ੍ਹਾ ਪੱਧਰ ਦੀ ਹੈ। 'ਹਾੱਲੀਵੁੱਡ' ਦੇ ਹੋਰ ਸਕੂਲ:-

  1. ਟੈਂਪਲ ਲਿਸਰੇਲ ਸਕੂਲ - 7300 'ਹਾੱਲੀਵੁੱਡ ਬੁਲੇਵਰਡ'।
  2. ਗਾਰਡ ਨਰ ਸਟਰੀਡ ਐਲੀਮੈਂਟਰੀ ਸਕੂਲ - 7450 'ਹਾਅਥ੍ਰੋਨ ਐਵੇਨਿਊ'।
  3. ਗਰਾਂਟ ਐਲੀਮੈਂਟਰੀ ਸਕੂਲ - 1530 ਉੱਤਰ ਵਿਲਟੋਨ ਸਥਾਨ।
  4. ਸਲਮਾ ਐਵੇਨਿਊ ਐਲੀਮੈਂਟਰੀ ਸਕੂਲ - 6611 ਸਲਮਾ ਐਵੇਨਿਊ।
  5. ਯੰਗ ਹਾੱਲੀਵੁੱਡ, ਪਰਾਈਵੇਟ ਐਲੀਮੈਂਟਰੀ - 1547 ਉੱਤਰ ਮੈਕਕੈਡਨ ਸਥਾਨ।
  6. ਹਾਲੀਵੁੱਡ ਹਾਈ ਸਕੂਲ - 1521 ਹਾਈਲੈਂਡ ਐਵੇਨਿੳ।[31]
  7. ਹਾਲੀਵੁੱਡ ਕਮਿਉਨਿਗੀ ਅਡਲਟ ਸਕੂਲ - 1521 ਉੱਤਰ ਹਾਈਲੈਂਡ ਐਵੇਨਿਊ।
  8. ਬਲੈਸਡ ਸੈਕਰਾਮੈਂਟ ਸਕੂਲ ਪਰਾਈਵੇਟ ਐਲੀਮੈਂਟਰੀ - 6641 ਸਨਸੈੱਟ ਬੁਲੇਵਰਡ।
  9. ਹੇਲਨ ਬੈਰਨਸਟਰੀਨ ਹਾਈ ਸਕੂਲ, 1309 ਉੱਤਰ ਵਿਲਟੋਨ ਸਥਾਨ।
  10. ਰਿਚਰਡ ਏ. ਅਕੋਨਯੋ ਕਮਿਉਨਟੀ ਸਕੂਲ-5755 ਫੋਰਟੇਨ ਐਵੇਨਿਉ।
  11. ਬਿਵੇਲਰੀ ਹਿਲਸ ਆਰ. ਸੀ. ਸਕੂਲ, ਪ੍ਰਾਈਵੇਟ ਐਲੀਮੈਂਟਰੀ- 6650 ਫੋਰਟੇਨ ਐਵੇਨਿਉ।
  12. ਹਾਲੀਵੁੱਡ ਸਕੂਲ ਹਾਊਸ, ਪ੍ਰਾਈਵੇਟ ਐਲੀਮੈਂਟਰੀ-1233 ਉੱਤਰ ਮੈਕਕੇਡਨ ਸਥਾਨ।
  13. ਜੋਸੇਫ਼ ਲੀਕੋਨੇਟ ਮਿਡਲ ਸਕੂਲ- 1316 ਉੱਤਰ ਬਰੋਸਨ ਐਵੇਨਿਉ।
  14. ਟੀ. ਸੀ. ਏ. ਅਰਸੈਗ ਡਿਕਰੇਨੀਅਨ ਸਕੂਲ-ਪ੍ਰਾਈਵੇਟ-12 -1200 ਉੱਤਰ ਕਾਹਿਉਗਾ ਬੁਲੇਵਰਡ।
  15. ਹਾਲੀਵੁੱਡ ਪ੍ਰਾਈਮਰੀ ਸੈਂਟਰ(ਐਲੀਮੈਂਟਰੀ)- 1115 ਟਾਮਾਰਿੰਡ ਐਵੇਨਿਉ।
  16. ਸਾਂਤਾ ਮੋਨੀਕਾ ਬੁਲੇਵਰਡ ਕਮਿਉਨਿਟੀ ਚਾਰਟਰ ਸਕੂਲ- 1022 ਉੱਤਰ ਵੈਨ ਨੀਸ ਐਵੇਨਿਉ।
  17. ਵਾਈਨ ਸਟਰੀਟ ਐਲੀਮੈਂਟਰੀ ਸਕੂਲ- 955 ਉੱਤਰ ਵਾਈਨ ਗਲੀ(ਸਟਰੀਟ)।
  18. ਹੁਬਰਡ ਹੋਅਵੇਅ ਬੈਨ ਕਰਾਫ਼ਟ ਮਿਡਲ ਸਕੂਲ-929 ਉੱਤਰ ਲਾਸ ਪਾਲਮਸ ਐਵੇਨਿਉ।
  19. ਲਾਰਕਮੋਂਟ ਚਾਰਟਰ ਸਕੂਲ,ਐਲੀਮੈਂਟਰੀ-815 ਉੱਤਰ ਈ. ਐਲ. ਸੈਟਰੋ ਐਵੇਨਿਉ।
  20. ਕੇਡਰ ਮੀਨਾਕੇਸ ਪ੍ਰਾਈਵੇਟ ਐਲੀਮੈਂਟਰੀ-1606 ਦੱਖਣ ਲਾ ਸੀਅਨਗਾ ਬਲੇਵਰ।

ਸਰਕਾਰੀ ਪੁਸਤਕਾਲੇ(ਲਾਇਬੇ੍ਰੀ)

[ਸੋਧੋ]

'ਵਿਲ ਐਂਡ ਏਰੀਅਲ ਡਰਾਟ ਸਾਖ਼ਾ' ਅਤੇ 'ਫ਼ਰਾਂਸਿਸ ਹਾਵਰਡ ਗੋਲਡਵਿਨ' ਹਾੱਲੀਵੁੱਡ ਦੇ ਖ਼ੇਤਰੀ ਸਰਕਾਰੀ ਪੁਸਤਕਾਲੇ ਦੀਆਂ ਸਾਖ਼ਾਵਾਂ ਹਨ।

ਧਿਆਨਯੋਗ ਸਥਾਨ

[ਸੋਧੋ]

ਇਸ ਸ਼ਹਿਰ 'ਚ ਬਹੁਤ ਸਾਰੇ ਮਹੱਤਵਪੂਰਨ ਸਥਾਨ ਹਨ, ਜਿਨ੍ਹਾਂ ਤੋਂ ਬਿਨਾਂ ਇਹ ਸ਼ਹਿਰ ਅਧੂਰਾ ਹੈ। ਜਿਵੇਂ,

  1. "ਰੂਜਵੇਲਟ ਹੋਟਲ":- ਜੇਕਰ ਹਾੱਲੀਵੁੱਡ ਸਟਾਰਸ ਨਾਲ ਮਿਲਣਾ ਹੋਵੇ, ਤਾਂ ਹਾੱਲੀਵੁੱਡ ਦਾ "ਰੂਜਵੇਲਟ ਹੋਟਲ" ਇਸ ਸਪਨੇ ਨੂੰ ਪੂਰਾ ਕਰੇਗਾ। ਹੋਟਲ ਦੀ ਸ਼ਾਨਦਾਰ ਲਾਬੀ ਨੇ 20ਵੀਂ ਸਦੀ ਦੀ ਸ਼ੁਰੂਆਤ ਤੋਂ ਹੁਣ ਤੱਕ ਨਹੀਂ ਜਾਣੇ ਕਿੰਨੇ ਮਸ਼ਹੂਰ ਸਿਤਾਰਿਆਂ ਦਾ ਸਵਾਗਤ ਕੀਤਾ ਹੈ, 1929 ਈ: ਵਿੱਚ ਇੱਥੇ ਆਸਕਰ ਦਾ ਪ੍ਰਬੰਧ ਹੋਇਆ ਅਤੇ ਮਰਲਿਨ ਮੁਨਰੋ ਸਵੀਟ ਵੀ ਇਸ ਹੋਟਲ ਵਿੱਚ ਹੈ। ਕਿਹਾ ਜਾਂਦਾ ਹੈ ਕਿ ਮਰਲਿਨ ਹਮੇਸ਼ਾ ਇਸ ਕਮਰੇ ਵਿੱਚ ਰਹਿਨਾ ਪਸੰਦ ਕਰਦੀ ਸੀ, 1940 ਈ: ਦੇ ਦਸ਼ਕ ਵਿੱਚ ਮਸ਼ਹੂਰ ਸਿਤਾਰੇ ਕਲਾਰਕ ਗੇਬਲ ਅਤੇ ਕੈਰਲ ਲੋਮਬਾਰ ਵੀ ਫਿਲਮਾਂ ਦੇ ਪ੍ਰੀਮਿਅਰ ਵੇਖਕੇ ਇੱਥੇ ਆ ਜਾਇਆ ਕਰਦੇ ਸਨ। ਹੋਟਲ ਵਿੱਚ ਸਵਿਮਿੰਗ ਪੂਲ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ 'ਮਰਲਿਨ ਮੁਨਰੋ' ਦਾ ਪਹਿਲਾ ਫ਼ੋਟੋਸ਼ੂਟ ਹੋਇਆ ਸੀ, ਜਿਸਦੇ ਲਈ ਉਨ੍ਹਾਂ ਨੂੰ ਪੈਸੇ ਮਿਲੇ। ਸ਼ਾਤੋ ਮਾਰਮੋਂ ਹੋਟਲ ਵੀ ਕੁੱਝ ਅਜਿਹਾ ਹੀ ਹੈ। "ਰਿਬੇਲ ਵਿਦਾਉਟ ਏ ਕਾਜ" ਦੇ ਸਟਾਰ "ਜੇਂਸ ਡੀਨ" ਇੱਥੇ ਦੀ ਖਿੜਕੀ ਤੋਂ ਕੁੱਦੇ ਸਨ ਅਤੇ ਰਾਕਸਟਾਕ 'ਲੇਡ ਜੇਪੇਲਿਨ' ਹੋਟਲ ਦੇ ਅੰਦਰ ਵੀ ਮੋਟਰਸਾਈਕਲ ਚਲਾਇਆ ਕਰਦੇ ਸਨ। ਅੱਜਕੱਲ੍ਹ ਮਾਰਟਿਨ ਸਕੋਰਸੇਜੀ ਜਿਵੇਂ ਨਿਰਦੇਸ਼ਕ ਅਤੇ 'ਲਿਓਨਾਰਦੋ ਦੀਕੈਪਰੀਓ' ਜਿਹੇ ਐਕਟਰ ਇੱਥੇ ਆਮ ਦਿਸ ਜਾਂਦੇ ਹਨ।
  2. "ਵਾਕ ਆਫ਼ ਫੇ਼ਮ":-ਪਰਯਟਨ(ਯਾਤਰੀ) ਅਕਸਰ ਹਾੱਲੀਵੁੱਡ ਦੇ "ਵਾਕ ਆਫ਼ ਫ਼ੇਮ" ਜਾਂਦੇ ਹਨ, ਜਿੱਥੇ ਫ਼ਿਲਮੀ ਸਿਤਾਰਿਆਂ ਦੇ ਹੱਥਾਂ ਦੇ ਛਾਪ ਅਤੇ ਉਨ੍ਹਾਂ ਦੀ ਤਸਵੀਰਾਂ ਲੱਗੀ ਹੁੰਦੀਆਂ ਹਨ,
  3. "ਲੇਕ ਹਾਲੀਵੁਡ ਪਾਰਕ" ਤੇ "ਰਨਇਨ ਕੈਂਨਿਨ":- ਇਹਨਾਂ ਥਾਵਾਂ 'ਤੇ ਅਮੀਰ ਤੋਂ ਅਮੀਰ ਸਿਤਾਰੇ ਅਤੇ ਏਜੰਟ ਸੈਰ ਕਰਨ ਅਤੇ ਤਾਜ਼ੀ ਹਵਾ ਲੈਣ ਆਉਂਦੇ ਹਨ।
  4. "ਕਾਤਸੁਆ ਸੂਸ਼ੀ ਰੇਸਤਰਾਂ":- ਇੱਥੇ ਮਾਡਰਨ ਲੁਕ ਦੇ ਨਾਲ ਪਾਰੰਪਰਕ 'ਜਾਪਾਨੀ ਖਾਣਾ' ਮਿਲਦਾ ਹੈ। ਖ਼ਰਬੂਜੇ ਅਤੇ ਖ਼ੀਰੇ ਦਾ ਜੂਸ ਅਤੇ ਰਮ ਨੂੰ ਮਿਲਾਕੇ 'ਮੋਖੀਤੋ' ਬਣਾਏ ਜਾਂਦੇ ਹਨ ਅਤੇ ਇਸਦੇ ਨਾਲ ਇੱਥੇ ਮੱਛੀ ਤੋਂ ਬਣੇ ਵੱਖ-ਵੱਖ ਵਿਅੰਜਨ ਖਾਧੇ ਜਾ ਸਕਦੇ ਹਨ।
  5. "ਵਿਲਕਾਕਸ ਅਵੇਨਿਊ":- ਡਾਂਸ ਕਰਨਾ ਹੋਵੇ ਤਾਂ ਵਿਲਕਾਕਸ ਅਵੇਨਿਊ ਵਿੱਚ ਸੇਇਰਸ ਕਲੱਬ ਹੈ, ਜਿੱਥੇ ਡੀ.ਜੇ. ਦਾ ਸੰਗੀਤ ਸੁਣਨ ਵੱਖ ਵੱਖ ਖੂੰਜਿਆਂ ਤੋਂ ਲੋਕ ਆਉਂਦੇ ਹਨ।
  6. "6507 ਸਨਸੇਟ ਬੁਲੀਵਰਡ":- ਇਸ ਵਿੱਚ ਵਾਰਵਿਕ ਬਾਰ ਖ਼ਾਸਾ ਪਸੰਦ ਕੀਤਾ ਜਾਂਦਾ ਹੈ। ਕਾਲੇ ਚਮੜੇ ਤੋਂ ਬਣੇ ਸੋਫ਼ੋ ਅਤੇ ਛੱਤ ਨਾਲ ਲਮਕਦੇ ਸੁੰਦਰ ਝਾੜ-ਫਾਨੂਸ ਕਿਸੇ ਪੁਰਾਣੇ ਬ੍ਰਿਟਿਸ਼ ਡਿਊਕ ਦੇ ਘਰ ਦੀ ਯਾਦ ਦਿਵਾਉਦੇ ਹਨ।[7]

ਹੋਰ ਮਹੱਤਵਪੂਰਨ ਸਥਾਨ

[ਸੋਧੋ]
  1. ਸੀ.ਬੀ.ਐਸ. ਕੋਲੰਬੀਆ ਸਕੁਏਰਡ।
  2. ਚਾਰਲੀ ਚੈਂਪਲਿਨ ਸਟੂਡੀਓ
  3. ਸਿਨੇਰਾਮਾ ਗੁੰਬਦ।
  4. ਕਰਾਸਰੋਡਸ ਆਫ਼ ਦਿ ਵਰਲਡ(ਸੰਸਾਰ ਦੀ ਇੱਕ ਦੂਜੇ ਨਾਲ ਮਿਲਦੀਆਂ ਸੜਕਾਂ ਦੀ ਥਾਂ)।
  5. ਡੋਲਬੀ ਥਿਏਟਰ
  6. ਈਰਲ ਕਾੱਰੇਲ ਥਿਏਟਰ।
  7. ਐਲ. ਕੈਪਟਨ ਥਿਏਟਰ।
  8. ਫਰੈਡਰਿਕਸ ਆਫ਼ ਹਾੱਲੀਵੁੱਡ।
  9. ਗਰਾਓਮੈਨ ਦਾ ਚੀਨੀ ਥਿਏਟਰ।
  10. ਹਾਲੀਵੁੱਡ ਅਤੇ ਵੈਸਟਰਨ ਇਮਾਰਤ।
  11. ਮਾਰਵਲ ਸਟੂਡੀਓ।
  12. ਹਾਲੀਵੁੱਡ ਅਤੇ ਹਾਈਲੈਂਡ ਕੇਂਦਰ।
  13. ਹਾਲੀਵੁੱਡ ਅਤੇ ਵਾਈਨ।
  14. ਹਾਲੀਵੁੱਡ ਫੋਰਐਵਰ ਸੀਮੇਟਰੀ।
  15. ਹਾਲੀਵੁੱਡ ਹੈਰੀਟੇਜ ਮਿਉਜ਼ੀਅਮ
  16. ਹਾਲੀਵੁੱਡ ਵਾਕ ਆਫ਼ ਫ਼ੇਮ।
  17. ਹਾਲੀਵੁੱਡ ਮਿਉਜ਼ੀਅਮ
  18. ਨਿਕਰਬਰੇਕਰ ਹੋਟਲ।
  19. ਹਾਲੀਵੁੱਡ ਵੈਕਸ ਮਿਉਜ਼ੀਅਮ
  20. ਹਾਲੀਵੁੱਡ ਪਲਾਡੀਅਮ।
  21. ਮੈਡੇਮ ਟੁਸਾਉਡਸ ਹਾੱਲੀਵੁੱਡ।
  22. ਮੂਸੋ ਐਂਡ ਫਰੈਂਕ ਗਰਿਲ।
  23. ਪੈਰਾਵੈਗਜ ਥਿਏਟਰ
  24. ਰੋਸੇਵੇਲਟ ਹੋਟਲ।
  25. ਸਨਸੈੱਟ ਗਰੇਅਰ ਸਟੁਡੀਓ।

ਖ਼ਾਸ ਸਮਾਗਮ

[ਸੋਧੋ]
  1. ਅਕਾਦਮੀ ਪੁਰਸਕਾਰ:- ਇਹ ਪੁਰਸਕਾਰ ਫ਼ਰਵਰੀ(ਪਹਿਲਾਂ ਮਾਰਚ ਵਿੱਚ) 2004 ਤੋਂ ਦਿੱਤਾ ਜਾਂਦਾ ਹੈ। ਆਸਕਰ ਪੁਰਸਕਾਰ 2004 ਤੋਂ 'ਡੋਲਬੀ ਥਿਏਟਰ' ਵਿੱਚ ਦਿੱਤਾ ਜਾਂਦਾ ਹੈ। ਪੁਰਕਸਕਾਰਾਂ ਵਿੱਚ ਹੀ ਇੱਕ ਹੋਰ ਪੁਰਸਕਾਰ 'ਗੋਲਡਨ ਗਲੋਬ ਪੁਰਸਕਾਰ' ਦਿੱਤਾ ਜਾਂਦਾ ਹੈ।
  2. ਹਾੱਲੀਵੁੱਡ ਕ੍ਰਿਸਮਿਸ ਪਰੇਡ:- 2018 'ਚ ਇਸ ਪਰੇਡ ਦੀ 87ਵੀਂ ਸਾਲਗਿਰਾ ਹੈ। ਇਹ ਪਰੇਡ ਹਾੱਲੀਵੁੱਡ ਬੁਲੇਵਰਡ ਅਤੇ ਕੇ. ਟੀ. ਐਲ. ਏ. ਤੋਂ ਲਾਸ ਏਂਜਲਸ 'ਚ ਬਰਾਡਕਾਸਟ(ਸੰਚਾਰਿਤ) ਕੀਤੀ ਜਾਂਦੀ ਹੈ। ਇਹ ਅਮਰੀਕਾ ਤੋਂ 'ਟ੍ਰਿਬਿਉਨ ਆਫ਼ਰ ਸਟੇਸ਼ਨ' ਅਤੇ 'ਡਬਲਯੂ. ਜੀ. ਐਨ. ਸੁਪਰਸਟੇਸ਼ਨ' ਦੁਆਰਾ ਬਰਾਡਕਾਸਟ ਕੀਤੀ ਜਾਂਦੀ ਹੈ।[32]
  3. ਹਾੱਲੀਵੁੱਡ ਹਾਫ਼ ਮੈਰਾਥਨ ਦੌੜ(ਅੱਧੀ ਮੈਰਾਥਨ ਦੌੜ):- ਇਹ ਦੌੜ ਅਪ੍ਰੈਲ ਮਹੀਨੇ ਵਿੱਚ ਫੰਡ ਅਤੇ ਜਾਗਰੁਕਤਾ ਲਈ ਖ਼ੇਤਰ ਯੂਥ ਹੋਮਲੈਸ ਸੈਲਟਰ ਲਈ ਹੁੰਦੀ ਹੈ। ਇਸ ਵਿੱਚ 10 ਕਿ.ਮੀ., 5 ਕਿ.ਮੀ ਅਤੇ ਬੱਚਿਆਂ ਲਈ ਸਿਰਫ਼ ਹਾੱਲੀਵੁੱਡ ਬੁਲੇਵਰਡ ਤੱਕ ਹੁੰਦੀ ਹੈ।

ਹਾਲੀਵੁੱਡ ਦੇ ਕੁੱਝ ਅਦਾਕਾਰ/ਅਦਾਕਾਰਾ

[ਸੋਧੋ]

ਹੇਠ ਲਿਖੇ ਨਾਂ(ਲਿੰਕ-ਰੂਪ) ਕੁੱਝ 'ਹਾਲੀਵੁੱਡ' ਦੇ ਅਭਿਨੇਤਾਵਾਂ ਤੇ ਅਭਿਨੇਤਰੀਆਂ ਦੇ ਹਨ, ਜਿਵੇਂ-

  1. ਆਂਦਰੇਈ ਕੋਨਚਾਲੋਵਸਕੀ।
  2. ਐਮਾ ਸਟੋਨ।
  3. ਐਸ਼ਲੇ ਬਲੂ।
  4. ਐਲਿਜ਼ਾਬੈਥ ਓਲਸੇਨ।
  5. ਐਮੀ ਐਡਮਜ਼।
  6. ਐਲੀਸਨ ਜੈਨੀ।
  7. ਐਲਨ ਪਾਰਕਰ।
  8. ਐਮੀ ਅਕਰ।
  9. ਔਡਰੀ ਹੋਲੈਂਡਰ।
  10. ਏਕੋਨ।
  11. ਇਵਾਨ ਮਕਗ੍ਰੇਗਰ।
  12. ਇਰਫ਼ਾਨ ਖ਼ਾਨ।
  13. ਇਲੀਆ ਕਜ਼ਾਨ।
  14. ਸਕਾਰਲੈਟ ਜੋਹਾਨਸਨ।
  15. ਸਪੈਂਸਰ ਟਰੇਸੀ।
  16. ਸਟੈਨਲੇ ਕੁਬਰਿਕ।
  17. ਸ਼ਸ਼ੀ ਕਪੂਰ।
  18. ਸਤਿੰਦਰ ਸਰਤਾਜ।
  19. ਸਾਰਾ ਰਾਮੇਰਜ਼।
  20. ਸ਼ਾਨ ਕੋਨਰੀ।
  21. ਸਿਮੀ ਗਰੇਵਾਲ।
  22. ਸ਼ਿਵਾਨੀ ਸੈਣੀ।
  23. ਹਾਵਰਡ ਹਿਊਜਸ।
  24. ਹੰਨਾਹ ਚੈਪਲਿਨ।
  25. ਹੇਡੀ ਲਾਮਾਰ।
  26. ਹੀਥ ਲੇਜਰ।
  27. ਕਲਾਰਕ ਗੇਬਲ।
  28. ਕਲਿੰਟ ਈਸਟਵੁੱਡ।
  29. ਕੇਵਿਨ ਜੋਨਸ।
  30. ਕੈਟੀ ਮੌਰਗਨ।
  31. ਕੈਨ ਬਰਨਸ।
  32. ਕੈਥਰੀਨ ਹੇਪਬਰਨ।
  33. ਕਿਲੀਅਨ ਮਰਫੀ।
  34. ਕ੍ਰਿਸ ਏਵਨਜ਼।
  35. ਕ੍ਰਿਸ ਹੈਮਸਵਰਥ।
  36. ਗ੍ਰੇਟਾ ਗਾਰਬ।
  37. ਗੈਰੀ ਕੂਪਰ।
  38. ਚਾਰਲੀ ਚੈਪਲਿਨ।
  39. ਜਾਡਾ ਪਿੰਕੈਟ ਸਮਿੱਥ।
  40. ਜਾਰਜ ਕਲੂਨੀ।
  41. ਜਾਨੈਲ ਮੋਨੇ
  42. ਜੇਮਸ ਡੀਨ।
  43. ਜੇਡਨ ਸਮਿਥ।
  44. ਜੈਨੀਫਰ ਲਾਰੈਂਸ।
  45. ਜੈਨੀਫਰ ਲੋਪੇਜ਼।
  46. ਜੈਕੀ ਚੈਨ।
  47. ਜੈਕ ਨਿਕੋਲਸਨ।
  48. ਜੋਅ ਜੋਨਸ।
  49. ਜੌਨ ਹਿਊਸਟਨ।
  50. ਜੌਨੀ ਡੈੱਪ।
  51. ਜੂਲੀਆਨ ਮੂਰ।
  52. ਟਰੇਸੀ ਮੋਰਗਨ।
  53. ਟੌਮ ਹਿਡਲਸਟਨ।
  54. ਟੈਰੀ ਗਿਲੀਅਮ।
  55. ਟੌਮ ਹੈਂਕਸ।
  56. ਟੌਮ ਹਾਲੈਂਡ।
  57. ਡਵੇਨ ਜਾਨਸਨ।
  58. ਡੇਮੀ ਲੋਵਾਟੋ।
  59. ਡੋਰਿਸ ਡੇ।
  60. ਡੌਲੀ ਪਰਟਨ।
  61. ਡੀਨ ਮਾਰਟਿਨ।
  62. ਨਤਾਲੀਆ ਪੋਰਟਮੈਨ।
  63. ਨੋਅਲ ਕੋਵਾਰਡ।
  64. ਨਿਕ ਜੋਨਸ।
  65. ਨਿਕੋਲ ਕਿਡਮੈਨ।
  66. ਪਾਲ ਵਾਕਰ।
  67. ਪਾਲ ਰਾਬਸਨ।
  68. ਪੀਟਰ ਸੈਲਰਸ।
  69. ਪੀਡਰੋ ਆਲਮੋਦੋਵਾਰ।
  70. ਪੀਟਰ ਡਿੰਕਲਿਜ
  71. ਫ਼ਰੈਂਕ ਲੌਇਡ।
  72. ਫ੍ਰਾਂਸਿਸਕਾ ਲੀ।
  73. ਫਾਨ ਬਿਨਬਿੰਗ।
  74. ਫੇਰੇਸ਼ਤਾ ਕਾਜ਼ਮੀ।
  75. ਬਸਟਰ ਕੀਟਨ।
  76. ਬਰੂਸ ਵਿਲਿਸ।
  77. ਬਾਰਬਰਾ ਹਰਸ਼ੇ।
  78. ਬ੍ਰੀ ਓਲਸਨ।
  79. ਬੈਨ ਐਫ਼ਲੇਕ।
  80. ਮਰਲਿਨ ਮੁਨਰੋ।
  81. ਮਾਰਕ ਰੂਫ਼ਾਲ।
  82. ਮਾਰਲਿਨ ਡੀਟਰਿਚ।
  83. ਮਾਰਕਸ ਭਰਾ।
  84. ਮਾਰਟਿਨ ਸਕੌਰਸੀਜ।
  85. ਮਾਈਕਲ ਕੇਨ।
  86. ਮਾਏ ਵੈਸਟ।
  87. ਮਾਰਕ ਵਾਲਬਰਗ।
  88. ਮੇਰਿਲ ਸਟਰੀਪ।
  89. ਮੈਰੀ ਪਿਕਫੋਰਡ।
  90. ਮੈਟ ਡੈਮਨ।
  91. ਮੈਗੀ ਜਿਲਨਹੌਲ।
  92. ਮੌਰਗਨ ਫ਼ਰੀਮੈਨ।
  93. ਮੀਸ਼ਾ ਸ਼ਫੀ।
  94. ਰਾਬਰਟ ਰੈੱਡਫੋਰਡ।
  95. ਰੋਨਲਡ ਰੀਗਨ।
  96. ਰੌਬਰਟ ਡਾਓਨੀ ਜੂਨੀਅਰ।
  97. ਰੂਬੀਨਾ ਅਲੀ।
  98. ਲਿਓਨਾਰਦੋ ਦੀਕੈਪਰੀਓ।
  99. ਲਿਲੀਅਨ ਗਿਸ਼।
  100. ਲੀਤਾ ਗ੍ਰੇ।
  101. ਲੀਸਾ ਰੇ।
  102. ਲੀਸਾ ਕੂਡਰੋ।
  103. ਵੇਰਾ ਏਲਨ।
  104. ਵਿਲ ਸਮਿਥ।
  105. ਵਿਵੀਅਨ ਲੇਹ।
  106. ਵਿਨ ਡੀਜ਼ਲ(ਮਾਰਕ ਸਿਨਕਲੀਅਰ)
  107. ਵੂਪੀ ਗੋਲਡਬਰਗ।
  108. ਵੂਡੀ ਐਲਨ।
  109. ਵੂਡੀ ਐਲਨ।
  110. 50 ਸੇਂਟ।

ਕੁੱਝ ਫ਼ਿਲਮਾਂ

[ਸੋਧੋ]

'ਹਾਲੀਵੁੱਡ' ਦੀਆਂ ਕੁੱਝ ਫ਼ਿਲਮਾਂ ਦੇ ਨਾਂ(ਲਿੰਕ-ਰੂਪ) ਲਿਖੇ ਅਨੁਸਾਰ ਹਨ, ਜਿਵੇਂ-

  1. 'ਸਪਾਰਟਾਕਸ-1960'।
  2. 'ਸਕੂਬੀ ਡੂ-1969'।
  3. 'ਦ ਗੌਡਫ਼ਾਦਰ-1972'।
  4. 'ਸਿਧਾਰਥ-1972'।
  5. 'ਸਨਾਇਪਰ-1-1993'।
  6. 'ਦ ਸ਼ੌਸ਼ੈਂਕ ਰਿਡੈਂਪਸ਼ਨ-1994'।
  7. 'ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ-2001'।
  8. 'ਸਪਾਈਡਰ-ਮੈਨ-2002'।
  9. 'ਦਾ ਬੌਰਨ ਆਈਡੈਂਟਟੀ-2002'।
  10. 'ਸਨਾਇਪਰ-2-2003'।
  11. 'ਸਨਾਇਪਰ-3-2004'।
  12. 'ਬੈਟਮੈਨ ਬਿਗਿਨਜ਼-2005'।
  13. ਹੈਰੀ ਪੌਟਰ ਐਂਡ ਦ ਔਰਡਰ ਔਫ਼ ਦ ਫ਼ੀਨਿਕਸ-2007'।
  14. 'ਜੋਕਰ-ਡਾਰਕ ਨਾਈਟ-2008'।
  15. 'ਆਇਰਨ ਮੈਨ-2008'।
  16. 'ਸਲਮਡੌਗ ਮਿਲੇਨੀਅਰ-2008'।
  17. 'ਟਵਾਈਲਾਈਟ-2008'।
  18. 'ਦ ਟਵਾਈਲਾਈਟ ਸਾਗਾ: ਨਿਊ ਮੂਨ-2009'।
  19. 'ਦ ਟਵਾਈਲਾਈਟ ਸਾਗਾ: ਇਕਲਿਪਸ-2010'।
  20. 'ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼-1-2010'।
  21. 'ਕੈਪਟਨ ਅਮਰੀਕਾ: ਦ ਫ਼ਸਟ ਅਵੈਂਜਰ-2011'।
  22. 'ਦ ਟਵਾਈਲਾਈਟ ਸਾਗਾ: ਬ੍ਰੇਕਿੰਗ ਡੌਨ-1-2011'।
  23. 'ਥੋਰ-2011'।
  24. 'ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼-2-2011'।
  25. 'ਸਨਾਇਪਰ: ਰੀਲੋਡਿਡ-2011'।
  26. 'ਦ ਟਵਾਈਲਾਈਟ ਸਾਗਾ: ਬ੍ਰੇਕਿੰਗ ਡੌਨ-2-2012'।
  27. 'ਦ ਅਵੈਂਜਰਸ-2012'।
  28. 'ਫਰੋਜਨ-2013'।
  29. 'ਆਇਰਨ ਮੈਨ-3-2013'।
  30. 'ਸਟਿੱਲ ਐਲਿਸ-2014'।
  31. 'ਬਰਡਮੈਨ-2014'।
  32. 'ਸਪੌਟਲਾਈਟ-2015'।
  33. 'ਦ ਮਾਰਸ਼ੀਅਨ-2015'।
  34. ਡਾਕਟਰ ਸਟਰੇਂਜ-2016।
  35. 'ਦਿ ਬਲੈਕ ਪ੍ਰਿੰਸ-2017'।
  36. 'ਸਪਾਇਡਰ-ਮੈਨ: ਹੋਮਕਮਿੰਗ-2017'।

ਹਵਾਲਾ

[ਸੋਧੋ]
  1. Stafford, Leon (January 7, 2010). "Atlanta works on its sales pitch: Convention bureau's chief sticks to basics in marketing the city". The Atlanta Journal – Constitution. p. 1. Archived from the original on ਨਵੰਬਰ 26, 2011. Retrieved October 1, 2011. {{cite news}}: Unknown parameter |dead-url= ignored (|url-status= suggested) (help) Archived November 26, 2011[Date mismatch], at the Wayback Machine.
  2. Smith, Jack (October 12, 1989). "A Teflon Metropolis Where No Nicknames Stick". Los Angeles Times. p. 1. Retrieved October 1, 2011.
  3. "Gazetteer". U.S. Census Bureau. Retrieved September 28, 2011.
  4. "Los Angeles Herald, Volume XXXI, Number 45". By the California Digital Newspaper Collection (15 ਨਵੰਬਰ, 1903). Retrieved February 22, 2014.
  5. Annual Report of the Controller of the City of Los Angeles, California. By Office of Controller Los Angeles, CA (1914). Retrieved February 22, 2014.
  6. Report of the Auditor of the City of Los Angeles California of the Financial Affairs of the Corporation in Its Capacity as a City for the Fiscal Year. By Auditor's Office of Los Angeles, CA (1913). Retrieved February 22, 2014.
  7. 7.0 7.1 http://www.mediapunjab.com
  8. Margaret Virginia Whitley Diary (1886)
  9. Margaret Leslie Davis, [1] (1993), p. 92.
  10. [2] "Hollywood Becomes a Prohibition Town," Los Angeles Times, December 29, 1903, page A-3
  11. Hollywood California | Hollywood History and Information Archived 2011-02-15 at the Wayback Machine.. Abouthollywood.com (November 16, 2010). Retrieved on December 11, 2011.
  12. Jacobs, Lewis. The Rise of the American Film Harcourt Brace, New York, 1930; p. 85
  13. "History of Hollywood, California". Retrieved May 27, 2014.
  14. name="Mintz, S. 2013">Mintz, S., and S. McNeil. "Hollywood as History." Digital History. N.p., 2013. Web. May 20, 2014.
  15. Philip French (February 28, 2010). "How 100 years of Hollywood have charted the history of America". The Guardian. UK. Retrieved May 24, 2010.
  16. RASMUSSEN, CECILIA (August 1, 1999). "L.A. Then and Now: Film Pioneer Griffith Rode History to Fame". Los Angeles Times. p. 3.
  17. Dyson, Jonathan (March 4, 2000). "How the West was won Time lapse". The Independent. London (UK). p. 54.
  18. The Father of Hollywood by Gaelyn Whitley Keith (August 31, 2010)www.thefatherofhollywood.com
  19. Slide, Anthony (February 25, 2014). The New Historical Dictionary of the American Film Industry (in ਅੰਗਰੇਜ਼ੀ). Routledge. p. 94. ISBN 9781135925543.
  20. Grand, Noah (November 5, 2002). "Valley, Hollywood secession measures fail". Daily Bruin. Retrieved December 29, 2013.
  21. 21.0 21.1 21.2 21.3 21.4 21.5 21.6 ""Hollywood," Mapping L.A., ''Los Angeles Times''". Projects.latimes.com. Retrieved January 14, 2014.
  22. The Thomas Guide, Los Angeles County 2006, page 593
  23. "About". Whitley Heights. Archived from the original on ਅਗਸਤ 18, 2013. Retrieved January 14, 2014. {{cite web}}: Unknown parameter |dead-url= ignored (|url-status= suggested) (help) Archived August 18, 2013[Date mismatch], at the Wayback Machine.
  24. "Whitley Heights | Office of Historic Resources, City of Los Angeles". Preservation.lacity.org. Archived from the original on ਜੂਨ 28, 2017. Retrieved January 14, 2014.
  25. "About". Whitley Heights. Archived from the original on ਅਗਸਤ 18, 2013. Retrieved January 14, 2014. {{cite web}}: Unknown parameter |dead-url= ignored (|url-status= suggested) (help) Archived August 18, 2013[Date mismatch], at the Wayback Machine.
  26. [3] Archived 2015-12-22 at the Wayback Machine. Yucca Corridor Coalition website
  27. Monte Morin, "A Look Ahead: Activists Are Stepping Up Efforts on Their New Cause and Meeting Strong Business Opposition," Los Angeles Times, August 23, 1999, page 1
  28. Bob Pool, "Hollywood, Radio Finally Part Waves," Los Angeles Times, August 11, 2005
  29. "Johnny Grant, honorary Hollywood mayor, dies". CNN. January 10, 2008. Archived from the original on ਮਾਰਚ 11, 2008. Retrieved January 12, 2008. {{cite news}}: Unknown parameter |dead-url= ignored (|url-status= suggested) (help)
  30. "HSDNC.org: FAQs". Archived from the original on 2008-12-08. Retrieved 2017-06-24. {{cite web}}: Unknown parameter |dead-url= ignored (|url-status= suggested) (help) Archived 2008-12-08 at the Wayback Machine.
  31. "Hollywood High School".
  32. [4] Archived July 7, 2009, at the Wayback Machine.