ਸਮੱਗਰੀ 'ਤੇ ਜਾਓ

ਮੀਨਾਮਾਤਾ ਰੋਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੀਨਾਮਾਤਾ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਆਈ.ਸੀ.ਡੀ. (ICD)-10T56.1
ਆਈ.ਸੀ.ਡੀ. (ICD)-9985.0
ਮੈੱਡਲਾਈਨ ਪਲੱਸ (MedlinePlus)001651

ਮੀਨਾਮਾਤਾ ਰੋਗ (ਜਪਾਨੀ: 水俣病 Hepburn: Minamata-byō?), ਜਿਹਨੂੰ ਕਈ ਵਾਰ ਚੀਸੋ-ਮੀਨਾਮਾਤਾ ਰੋਗ (チッソ水俣病 Chisso-Minamata-byō?) ਆਖ ਦਿੱਤਾ ਜਾਂਦਾ ਹੈ, ਤੰਤੂ ਢਾਂਚੇ ਦਾ ਇੱਕ ਰੋਗ ਹੈ ਜੋ ਕਿ ਪਾਰੇ ਦੇ ਘੋਰ ਜ਼ਹਿਰੀਕਰਨ ਕਰ ਕੇ ਵਾਪਰਦਾ ਹੈ। ਇਹਦੇ ਲੱਛਣਾਂ ਵਿੱਚ ਮਾਸਪੇਸ਼ੀਆਂ ਦੀ ਹਰਕਤ ਵਿਚਲੀ ਬੇਮੇਲਤਾ, ਹੱਥਾਂ-ਪੈਰਾਂ ਦਾ ਸੁੰਨ ਹੋਣਾ, ਮਾਸਪੇਸ਼ੀਆਂ ਦੀ ਆਮ ਕਮਜ਼ੋਰੀ, ਨਿਗ੍ਹਾ ਦਾ ਘੇਰਾ ਘਟਣਾ ਅਤੇ ਸੁਣਨ ਤੇ ਬੋਲਂਣ ਨੂੰ ਹਾਨੀ ਪੁੱਜਣੀ ਸ਼ਾਮਲ ਹਨ। ਵਧੇਰੇ ਮਾੜੇ ਹਲਾਤਾਂ ਵਿੱਚ ਲੱਛਣਾਂ ਦੇ ਪੈਦਾ ਹੋਣ ਤੋਂ ਕੁਝ ਹਫ਼ਤੇ ਮਗਰੋਂ ਮੂੜ੍ਹਤਾ, ਅਧਰੰਗ, ਕੋਮਾ ਅਤੇ ਮੌਤ ਸ਼ਾਮਲ ਹਨ।

ਅਗਾਂਹ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]