ਸਮੱਗਰੀ 'ਤੇ ਜਾਓ

ਮਿੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੰਟ ਸਮੇਂ ਜਾਂ ਕੋਣ ਦਾ ਇੱਕ ਮਾਪ ਹੁੰਦਾ ਹੈ। ਸਮੇਂ ਦੇ ਮਾਪ ਦੇ ਤੌਰ 'ਤੇ ਇੱਕ ਮਿੰਟ, ਇੱਕ ਘੰਟੇ ਦਾ (ਪਹਿਲਾ ਸੈਕਸਾਜੈਸੀਮਲ ਅਨੁੁਪਾਤ[1]) ਦਾ 160 ਹਿੱਸਾ ਹੁੰਦਾ ਹੈ ਜਾਂ 60 ਸਕਿੰਟਾਂ ਦਾ ਹੁੰਦਾ ਹੈ।

ਸੰਯੋਜਤ ਵਿਆਪਕ ਸਮੇਂ ਦੇ ਸਧਾਰਨ ਮਾਪ ਵਿੱਚ, ਬਹੁਤ ਦੁਰਲੱਭ ਸਮਿਆਂ ਵਿੱਚ ਇੱਕ ਮਿੰਟ ਵਿੱਚ 61 ਸਕਿੰਟ ਵੀ ਹੋ ਸਕਦੇ ਹਨ, ਜਿਹੜਾ ਕਿ ਲੀਪ ਸਕਿੰਟ ਦਾ ਨਤੀਜਾ ਹੁੰਦਾ ਹੈ (ਜਿਸ ਵਿੱਚ ਨੈਗੇਟਿਵ ਲੀਪ ਸਕਿੰਟ ਦਾ ਪ੍ਰਬੰਧ ਵੀ ਹੁੰਦਾ ਹੈ, ਜਿਸ ਕਰਕੇ ਇੱਕ ਮਿੰਟ 59 ਦਾ ਹੋ ਜਾਂਦਾ ਹੈ, ਪਰ ਇਹ ਇਸ ਸਿਸਟਮ ਅਨੁਸਾਰ ਪਿਛਲੇ ਚਾਲ੍ਹੀ ਸਾਲਾਂ ਤੋਂ ਨਹੀਂ ਵਾਪਰਿਆ ਹੈ)। ਕੋਂਣ ਦੇ ਮਾਪ ਦੇ ਤੌਰ 'ਤੇ, ਚਾਪ ਦਾ ਮਿੰਟ ਇੱਕ ਡਿਗਰੀ ਕੋਣ ਦਾ 160 ਹਿੱਸੇ ਜਾਂ 60 ਚਾਪ ਸਕਿੰਟਾਂ ਦੇ ਬਰਾਬਰ ਹੁੰਦਾ ਹੈ।[2] ਮਿੰਟ ਅਤੇ ਮਿੰਟਾਂ ਦਾ ਐਸ. ਆਈ. ਚਿੰਨ੍ਹ ਸਮੇਂ ਦੇ ਮਾਪ ਦੇ ਲਈ min ਹੁੰਦਾ ਹੈ, ਅਤੇ ਕੋਣ ਦੇ ਮਾਪ ਲਈ ਅੰਕ ਤੋਂ ਬਾਅਦ ਮੂਲ ਚਿੰਨ੍ਹ ਹੁੰਦਾ ਹੈ, ਜਿਵੇਂ ਕਿ 5′। ਮੂਲ ਚਿੰਨ੍ਹ ਨੂੰ ਕਦੇ-ਕਦੇ ਅਸਿੱਧੇ ਤੌਰ 'ਤੇ ਮਿੰਟਾਂ ਲਈ ਵੀ ਵਰਤ ਲਿਆ ਜਾਂਦਾ ਹੈ।

ਇਤਿਹਾਸ

[ਸੋਧੋ]

ਘੰਟੇ ਦੇ ਉਲਟ, ਮਿੰਟ ਅਤੇ ਸਕਿੰਟ ਬਾਰੇ ਕੋਈ ਸਪਸ਼ਟ ਇਤਿਹਾਸਕ ਪਿਛੋਕੜ ਨਹੀਂ ਮਿਲਦਾ। ਮਨੁੱਖ ਨੂੰ ਸਿਰਫ਼ ਇੰਨਾ ਪਤਾ ਹੈ ਕਿ ਇਹਨਾਂ ਦਾ ਪ੍ਰਯੋਗ ਮੱਧ ਕਾਲ ਵਿੱਚ ਬਿਲਕੁਲ ਠੀਕ ਸਮਾਂ ਵਿਖਾਉਣ ਵਾਲੀਆਂ ਘੜੀਆਂ (ਯੰਤਰਿਕ ਅਤੇ ਪਾਣੀ ਦੀਆਂ ਘੜੀਆਂ) ਦੀ ਬਣਤਰ ਨਾਲ ਸ਼ੁਰੂ ਹੋਇਆ। ਹਾਲਾਂਕਿ ਸਹੀ ਵੰਡ ਮਿੰਟ ਘੰਟੇ ਦਾ 160r ਹਿੱਸਾ (ਅਤੇ ਸਕਿੰਟ ਇੱਕ ਮਿੰਟ ਦਾ  160 ਹਿੱਸਾ) ਦੀ ਸ਼ੁਰੂਆਤ ਬਾਰੇ ਕੋਈ ਵੀ ਤਰਕਸੰਗਤ ਰਿਕਾਰਡ ਨਹੀਂ ਮਿਲਦਾ।

ਇਤਿਹਾਸਕ ਤੌਰ 'ਤੇ "ਮਿੰਟ" ਸ਼ਬਦ ਲੈਟਿਨ ਭਾਸ਼ਾ ਦੇ 'pars minuta prima ਜਿਸਦਾ ਮਤਲਬ "ਪਹਿਲਾ ਛੋਟਾ ਹਿੱਸਾ" ਹੈ। ਘੰਟੇ ਦੀ ਇਸ ਵੰਡ ਨੂੰ ਹੋਰ ਅੱਗੇ ਵਧਾ ਕੇ ਸਕਿੰਟ ਸ਼ਬਦ ਹੋਂਦ ਵਿੱਚ ਲਿਆਂਦਾ ਗਿਆ, ਜਿਹੜਾ ਕਿ ਲੈਟਿਨ ਦੇ ਸ਼ਬਦਾਂ pars minuta secunda ਤੋਂ ਬਣਿਆ ਹੈ। ਇਸ ਤੋਂ ਹੋਰ ਵੀ ਅੱਗੇ ਵਧ ਕੇ ਇੱਕ ਸ਼ਬਦ "ਥਰਡ" (ਸਕਿੰਟ ਦਾ 160 ਹਿੱਸਾ) ਵੀ ਹੋਂਦ ਵੀ ਆਇਆ ਹੈ, ਜਿਹੜਾ ਕਿ ਕੁਝ ਭਾਸ਼ਾਵਾਂ ਵਿੱਚ ਮਿਲਦਾ ਹੈ ਜਿਵੇਂ ਪੋਲਿਸ਼ (tercja) and ਤੁਰਕ (salise)।

ਹਾਲਾਂਕਿ ਸਾਰੀ ਆਧੁਨਿਕ ਵਰਤੋਂ ਵਿੱਚ ਸਕਿੰਟਾਂ ਨੂੰ ਦਸ਼ਮਲਵਾਂ ਦੁਆਰਾ ਹੀ ਵੰਡਿਆ ਜਾਂਦਾ ਹੈ। ਮਿੰਟਾਂ ਲਈ ਮੂਲ ਚਿੰਨ੍ਹ ਅਤੇ ਸਕਿੰਟਾਂ ਲਈ ਦੋਹਰੇ ਮੂਲ ਚਿਨ੍ਹ ਦੀ ਵਰਤੋਂ ਘੰਟੇ ਦੇ ਪਹਿਲੇ ਅਤੇ ਫਿਰ ਦੂਜੇ ਹਿੱਸੇ ਲਈ ਕੀਤੀ ਜਾਂਦੀ ਹੈ। (ਜਿਵੇਂ ਕਿ ਫੁੱਟ ਯਾਰਡ ਦਾ ਪਹਿਲਾ ਹਿੱਸਾ ਅਤੇ ਇੰਚ ਉਸਦਾ ਅੱਗੇ ਹਿੱਸਾ ਹੁੰਦਾ ਹੈ) ਸੰਨ 1267 ਵਿੱਚ, ਮੱਧਕਾਲ ਦੇ ਇੱਕ ਵਿਗਿਆਨੀ ਰਾਜਰ ਬੇਕਨ ਨੇ, ਲੈਟਿਨ ਭਾਸ਼ਾ ਵਿੱਚ ਲਿਖਦਿਆਂ, ਲਗਾਤਾਰ ਪੂਰਨਮਾਸ਼ੀਆਂ ਦੇ ਅਧਾਰ ਤੇ ਸਮੇਂ ਦੀ ਵੰਡ ਨੂੰ ਘੰਟਿਆਂ, ਮਿੰਟਾਂ, ਸਕਿੰਟਾਂ, ਥਰਡਸ ਅਤੇ ਫੋਰਥਸ (horae, minuta, secunda, tertia, and quarta) ਦੀ ਗਿਣਤੀ ਵਿੱਚ ਪਰਿਭਾਸ਼ਿਤ ਕੀਤਾ।[3]

ਪੁਸਤਕਾਂ

[ਸੋਧੋ]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "What is the origin of hours, minutes and seconds?". Wisteme. Archived from the original on 24 March 2012. Retrieved 2011-05-25. What we now call a minute derives from the first fractional sexagesimal place.
  2. "Non-SI units accepted for use with the SI, and units based on fundamental constants". Bureau International de Poids et Mesures. Retrieved 2011-05-25.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).