ਬੈਲ ਗੱਡੀ
ਦਿੱਖ
ਬੈਲ ਗੱਡੀ ਦੋ ਜਾਂ ਚਾਰ ਪਹੀਏ ਵਾਲੇ ਵਾਹਨ ਨੂੰ ਕਿਹਾ ਜਾਂਦਾ ਹੈ ਜਿਸਨੂੰ ਬਲਦਾਂ ਦੁਆਰਾ ਖਿੱਚਿਆ ਜਾਵੇ। ਇਹ ਪੁਰਾਤਨ ਕਾਲ ਤੋਂ ਸੰਸਾਰ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਦਾ ਇੱਕ ਸਾਧਨ ਹੈ। ਇਹ ਅਜੇ ਵੀ ਉਹਨਾਂ ਥਾਵਾਂ ਉੱਤੇ ਵਰਤੇ ਜਾਂਦੇ ਹਨ, ਜਿੱਥੇ ਆਧੁਨਿਕ ਵਾਹਨ ਮਹਿੰਗੇ ਹਨ।
ਇਸਦੀ ਵਰਤੋਂ ਖ਼ਾਸ ਤੌਰ ਉੱਤੇ ਸਮਾਨ ਦੀ ਢੋਹਾ ਢਹਾਈ ਲਈ ਕੀਤੀ ਜਾਂਦੀ ਹੈ ਅਤੇ ਇਸਨੂੰ ਇੱਕ ਜਾਂ ਦੋ ਬਲਦਾਂ ਦੁਆਰਾ ਖਿੱਚਿਆ ਜਾਂਦਾ ਹੈ। ਗੱਡੀ ਨੂੰ ਬਲਦਾਂ ਨਾਲ ਜੁੜੀਆਂ ਪੰਜਾਲੀਆਂ ਨਾਲ ਰੱਸੀ ਜਾਂ ਚੇਨ ਨਾਲ ਬੰਨਿਆ ਜਾਂਦਾ ਹੈ। ਗੱਡੀ ਚਲਾਉਣ ਵਾਲਾ ਅਤੇ ਹੋਰ ਯਾਤਰੀ ਗੱਡੀ ਦੇ ਅਗਲੇ ਹਿੱਸੇ ਵਿੱਚ ਬੈਠਦੇ ਹਨ ਅਤੇ ਸਮਾਨ ਨੂੰ ਗੱਡੀ ਦੇ ਪਿੱਛਲੇ ਹਿੱਸੇ ਵਿੱਚ ਰੱਖਿਆ ਜਾਂਦਾ ਹੈ।