ਅੰਜੀਰ
ਦਿੱਖ
ਅੰਜੀਰ ਇੱਕ ਫਲ ਦਾ ਨਾਮ ਹੈ। ਇਹ ਖਾਣ ਵਿੱਚ ਮਿੱਠਾ ਅਤੇ ਰਸਦਾਰ ਹੁੰਦਾ ਹੈ। ਯੂਨਾਨੀ ਹਕੀਮ ਇਸਨੂੰ ਕਈ ਨੁਸਖਿਆਂ ਵਿੱਚ ਵਰਤਦੇ ਹਨ। ਸੁਕਾਇਆ ਫਲ ਵਿਕਦਾ ਹੈ। ਸੁੱਕੇ ਫਲ ਨੂੰ ਟੁਕੜੇ-ਟੁਕੜੇ ਕਰ ਕੇ ਜਾਂ ਪੀਹਕੇ ਦੁੱਧ ਅਤੇ ਚੀਨੀ ਦੇ ਨਾਲ ਖਾਂਦੇ ਹਨ। ਇਸ ਦਾ ਸਵਾਦਿਸ਼ਟ ਜੈਮ (ਫਲ ਦੇ ਟੁਕੜਿਆਂ ਦਾ ਮੁਰੱਬਾ)ਵੀ ਬਣਾਇਆ ਜਾਂਦਾ ਹੈ। ਸੁੱਕੇ ਫਲ ਵਿੱਚ ਚੀਨੀ ਦੀ ਮਾਤਰਾ ਲਗਭਗ 62 ਫ਼ੀਸਦੀ ਅਤੇ ਤਾਜੇ ਪੱਕੇ ਫਲ ਵਿੱਚ 22 ਫ਼ੀਸਦੀ ਹੁੰਦੀ ਹੈ। ਇਸ ਵਿੱਚ ਕੈਲਸਿਅਮ ਅਤੇ ਵਿਟਾਮਿਨ ਏ ਅਤੇ ਬੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦੇ ਖਾਣ ਨਾਲ ਕਬਜੀ ਦੂਰ ਹੁੰਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |