ਅਵਾਮੀ ਤਹਿਰੀਕ
ਅਵਾਮੀ ਤਹਿਰੀਕ عوامي تحريڪ | |
---|---|
ਸੰਸਥਾਪਕ | ਰਸੂਲ ਬਖ਼ਸ਼ ਪਲੀਜੌ |
ਪ੍ਰਧਾਨ | ਡਾ. ਰਸੂਲ ਬਖ਼ਸ਼ ਖਾਸਖੇਲੀ |
ਜਨਰਲ ਸਕੱਤਰ | ਨੂਰ ਅਹਿਮਦ ਕਾਤਿਆਰ |
ਸਥਾਪਨਾ | 5 ਮਾਰਚ 1970 |
ਮੁੱਖ ਦਫ਼ਤਰ | ਪਲੀਜੋ ਹਾਊਸ,ਕਾਸਿਮਾਬਾਦ, ਹੈਦਰਾਬਾਦ, ਸਿੰਧ, ਪਾਕਿਸਤਾਨ |
ਵਿਚਾਰਧਾਰਾ | ਸਮਾਜਵਾਦ ਮਾਰਕਸਵਾਦ-ਲੇਲਿਨਵਾਦ-ਮਾਓਵਾਦ |
ਸਿਆਸੀ ਥਾਂ | ਖੱਬੇ ਪੱਖੀ ਰਾਜਨੀਤੀ |
ਸਿੰਧੀ ਅਵਾਮੀ ਤਹਿਰੀਕ (ਸਿੰਧੀ ਲੋਕ-ਅੰਦੋਲਨ) ਜੋ ਹੁਣ ਅਵਾਮੀ ਤਹਿਰੀਕ, ਪਾਕਿਸਤਾਨ (ਏ.ਟੀ.ਪੀ.) ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਖੱਬੇ-ਪੱਖੀ, ਸਮਾਜਿਕ ਜਮਹੂਰੀ, ਸਮਾਜਵਾਦੀ, ਅਤੇ ਪ੍ਰਗਤੀਸ਼ੀਲ ਸਿਆਸੀ ਵਿਚਾਰ ਅਧਾਰਿਤ ਪਾਰਟੀ ਹੈ ਜਿਸ ਦਾ ਸਬੰਧ ਸਿੰਧ ਨਾਲ ਹੈ ਅਤੇ ਇਸ ਦਾ ਦਫਤਰ ਹੈਦਰਾਬਾਦ, ਸਿੰਧ, ਪਾਕਿਸਤਾਨ ਵਿੱਚ ਹੈ।
ਅਵਾਮੀ ਤਹਿਰੀਕ ਦੀ ਸਥਾਪਨਾ 5 ਮਾਰਚ, 1970 ਨੂੰ ਹੈਦਰਾਬਾਦ, ਸਿੰਧ ਵਿੱਚ ਪ੍ਰਮੁੱਖ ਲੇਖਕਾਂ, ਕਾਰਕੁਨਾਂ, ਬੁੱਧੀਜੀਵੀਆਂ ਦੁਆਰਾ ਕੀਤੀ ਗਈ ਸੀ। ਪਹਿਲੀ ਪਾਰਟੀ ਮੀਟਿੰਗ ਵਿੱਚ, ਪ੍ਰਮੁੱਖ ਸਿਧਾਂਤਕਾਰ ਰਸੂਲ ਬਖਸ਼ ਪਾਲੀਜੋ ਨੂੰ ਇਸਦਾ ਪਹਿਲਾ ਜਨਰਲ ਸਕੱਤਰ ਚੁਣਿਆ ਗਿਆ।[1] ਇਹ ਹੌਲੀ ਹੌਲੀ ਇੱਕ ਰਾਸ਼ਟਰੀ ਪਾਰਟੀ ਬਣ ਗਈ ਹੈ ਅਤੇ ਸਿੰਧ ਅਤੇ ਪੱਛਮੀ ਪੰਜਾਬ ਵਿੱਚ ਪੀਪੀਪੀ-ਪੀ ਅਤੇ ਪੀਐਮਐਲ-ਐਨ ਵਿਰੁੱਧ ਜਗੀਰਦਾਰੀ ਵਿਰੋਧੀ ਤੱਤਾਂ ਦਾ ਸਮਰਥਨ ਕੀਤਾ ਹੈ; ਅਵਾਮੀ ਤਹਿਰੀਕ ਅਤੇ ਪੀਟੀਆਈ ਉਹ ਦੋ ਪ੍ਰਮੁੱਖ ਪਾਰਟੀਆਂ ਹਨ ਜੋ ਜਗੀਰਦਾਰੀ-ਵਿਰੋਧੀਵਾਦ ਦਾ ਸਮਰਥਨ ਕਰਦੀਆਂ ਹਨ [ਸਪਸ਼ਟੀਕਰਨ ਲੋੜੀਂਦਾ] ਅਤੇ ਦੇਸ਼ ਵਿੱਚ ਸਮਾਜਿਕ ਲੋਕਤੰਤਰੀ ਆਦਰਸ਼ਾਂ ਲਈ ਕੰਮ ਕਰਦੀਆਂ ਹਨ। [ਹਵਾਲਾ ਲੋੜੀਂਦਾ]
ਵਿਚਾਰਧਾਰਾ
[ਸੋਧੋ]ਅਵਾਮੀ ਤਹਿਰੀਕ ਲੋਕਤੰਤਰਿਕ ਸੰਘਰਸ਼ ਰਾਹੀਂ ਲੋਕ ਆਜ਼ਾਦੀ ਲਈ ਇੱਕ ਅਹਿੰਸਕ, ਵਿਗਿਆਨਕ ਅਤੇ ਇਨਕਲਾਬੀ ਰਾਹ ਅਖਤਿਆਰ ਕਰਦੀ ਹੈ ਜੋ ਮਾਰਕਸਿਜ਼ਮ-ਲੇਲਿਨਿਜ਼ਮ ਅਤੇ ਮਾਓਵਾਦ ਤੇ ਅਧਾਰਤ ਹੈ।
ਇਸਦਾ ਪੱਖ ਹੈ ਕਿ ਇੱਕ ਲੋਕ ਭਲਾਈ ਵਾਲੇ ਰਾਜ ਦੇ ਫਾਇਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮਾਜ ਦੀ ਇੱਕ ਵਿਆਪਕ ਢਾਂਚੇ ਦੀ ਲੋੜ ਹੈ। ਅਵਾਮੀ ਤਹਿਰੀਕ ਸਾਰੇ ਨਾਗਰਿਕਾਂ ਲਈ ਲਿੰਗ, ਸ਼੍ਰੇਣੀ, ਰੰਗ, ਭਾਸ਼ਾ, ਵਿਸ਼ਵਾਸ ਜਾਂ ਧਰਮ ਦੇ ਭੇਦਭਾਵ ਤੋਂ ਬਗੈਰ ਬਰਾਬਰ ਅਧਿਕਾਰਾਂ ਲਈ ਕੰਮ ਕਰਦੀ ਹੈ।
ਹਵਾਲੇ
[ਸੋਧੋ]- ↑ "The History of Peoples Movement in Sindh". archive.org.