ਸਮੱਗਰੀ 'ਤੇ ਜਾਓ

ਅਲੈਗਜ਼ੈਂਡਰ ਹਰਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲੈਗਜ਼ੈਂਡਰ ਹਰਜਨ
ਹਰਜਨ ਦਾ ਪੋਰਟਰੇਟ ਨਿਕੋਲਾਈ ਗਰੇ (1867)
ਜਨਮ
ਅਲੈਗਜ਼ੈਂਡਰ ਇਵਾਨੋਵਿਚ ਹਰਜਨ

6 ਅਪਰੈਲ1812
ਮੌਤ21 ਜਨਵਰੀ 1870
ਕਾਲ19th century philosophy
ਖੇਤਰWestern Philosophers
ਸਕੂਲਕਿਸਾਨੀ ਸਮੂਹਵਾਦ main_interests = ਰੂਸੀ ਰਾਜਨੀਤੀ, ਅਰਥਸਾਸ਼ਤਰ, ਜਮਾਤੀ ਸੰਘਰਸ਼
ਮੁੱਖ ਵਿਚਾਰ
Agrarianism, Collectivism, Populism, Socialism
ਪ੍ਰਭਾਵਿਤ ਕਰਨ ਵਾਲੇ

ਅਲੈਗਜ਼ੈਂਡਰ ਇਵਾਨੋਵਿਚ ਹਰਜਨ (ਰੂਸੀ: Алекса́ндр Ива́нович Ге́рцен; ਅਪਰੈਲ 6 [ਪੁ.ਤ. 25 ਮਾਰਚ] 1812 – ਜਨਵਰੀ 21 [ਪੁ.ਤ. 9 ਜਨਵਰੀ] 1870) ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ "ਰੂਸੀ ਸਮਾਜਵਾਦ ਦਾ ਪਿਤਾ" ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਲਿਖਤਾਂ, ਜਿਹਨਾਂ ਵਿੱਚੋਂ ਬਹੁਤ ਸਾਰੀਆਂ ਉਦੋਂ ਲਿਖੀਆਂ ਜਦ ਉਹ ਲੰਡਨ ਵਿੱਚ ਜਲਾਵਤਨ ਸੀ, ਦੇ ਨਾਲ ਰੂਸ ਵਿਚਲੀ ਸਥਿਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅਜਿਹਾ ਸਿਆਸੀ ਮਾਹੌਲ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਕਿ 1861 ਵਿੱਚ ਭੌਂ-ਗ਼ੁਲਾਮਾਂ ਨੂੰ ਮੁਕਤੀ ਮਿਲੀ। ਉਸ ਨੇ ਆਪਣਾ ਮਹੱਤਵਪੂਰਨ ਸਮਾਜਿਕ ਨਾਵਲ ਦੋਸ਼ੀ ਕੌਣ? (1845-46) ਵਿੱਚ ਪ੍ਰਕਾਸ਼ਿਤ ਕੀਤਾ। ਉਸ ਦੀ ਆਤਮਕਥਾ, ਮੇਰੇ ਅਤੀਤ ਅਤੇ ਵਿਚਾਰ, (1852-1870 ਵਿੱਚ ਲਿਖੀ) ਅਕਸਰ ਰੂਸੀ ਸਾਹਿਤ ਵਿੱਚ ਇਸ ਵਿਧਾ ਦਾ ਬੇਹਤਰੀਨ ਨਮੂਨਾ ਮੰਨਿਆ ਜਾਂਦਾ ਹੈ।[2]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Constance Garnett, note in Alexander Herzen, My Past and Thoughts (Berkeley: University of California Press, 1982), 3n1.