ਅਲਫਰਿਡ ਨਾਰਥ ਵਾਈਟਹੈੱਡ
ਅਲਫਰਿਡ ਨਾਰਥ ਵਾਈਟਹੈੱਡ | |
---|---|
ਜਨਮ | ਰਾਮਜਗੇਟ, ਕੈਂਟ, ਯੂਨਾਈਟਿਡ ਕਿੰਗਡਮ | 15 ਫਰਵਰੀ 1861
ਮੌਤ | 30 ਦਸੰਬਰ 1947 ਕੈਮਬ੍ਰਿਜ, ਮੈਸਾਚੂਸੇਟਸ, ਅਮਰੀਕਾ | (ਉਮਰ 86)
ਸਿੱਖਿਆ | ਟ੍ਰਿਨਿਟੀ ਕਾਲਜ, ਕੈਮਬ੍ਰਿਜ (ਬੀਏ, 1884) |
ਕਾਲ | 17ਵੀਂ ਸਦੀ ਦਾ ਦਰਸ਼ਨ (ਆਧੁਨਿਕ ਦਰਸ਼ਨ) |
ਖੇਤਰ | ਪੱਛਮੀ ਦਰਸ਼ਨ |
ਸਕੂਲ | ਪ੍ਰਕਿਰਿਆ ਦਰਸ਼ਨ ਪ੍ਰਕਿਰਿਆ ਧਰਮ ਦਰਸ਼ਨ |
ਅਦਾਰੇ | ਇੰਪੀਰੀਅਲ ਕਾਲਜ ਲੰਡਨ (ਲੰਡਨ ਯੂਨੀਵਰਸਿਟੀ) ਹਾਰਵਰਡ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | ਐਡਵਰਡ ਜਾਨ ਰੌਥ[1] |
ਡਾਕਟੋਰਲ ਵਿਦਿਆਰਥੀ | ਡਬਲਯੂ. ਵੀ. ਓ. ਕੁਆਈਨ ਚਾਰਲਸ ਹਾਰਟਸਹੋਰਨ ਪੌਲ ਵੇਜ ਗ੍ਰੈਗਰੀ ਵਲਾਤੋਸ ਰਫ਼ੇਲ ਡੈਮੋਸ ਸਜ਼ੈਨ ਲੈਂਗਰ ਬਰਟਰੈਂਡ ਰਸਲ |
ਮੁੱਖ ਰੁਚੀਆਂ | ਮੈਟਾਫਿਜ਼ਿਕਸ, ਗਣਿਤ |
ਮੁੱਖ ਵਿਚਾਰ | ਪ੍ਰਕਿਰਿਆ ਦਰਸ਼ਨ ਪ੍ਰਕਿਰਿਆ ਧਰਮ ਦਰਸ਼ਨ |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਅਲਫਰਿਡ ਨਾਰਥ ਵਾਈਟਹੈੱਡ OM FRS FBA (15 ਫਰਵਰੀ 1861 – 30 ਦਸੰਬਰ 1947) ਇੱਕ ਅੰਗਰੇਜ਼ੀ, ਗਣਿਤ ਸ਼ਾਸਤਰੀ ਅਤੇ ਫ਼ਿਲਾਸਫ਼ਰ ਸੀ। ਉਹ ਪ੍ਰਕਿਰਿਆ ਦਰਸ਼ਨ ਵਜੋਂ ਜਾਣੇ ਜਾਂਦੇ ਦਾਰਸ਼ਨਿਕ ਸਕੂਲ ਦੀ ਪ੍ਰਭਾਸ਼ਿਤ ਹਸਤੀ ਵਜੋਂ ਜਾਣਿਆ ਜਾਂਦਾ ਹੈ। [19] ਪ੍ਰਕਿਰਿਆ ਦਰਸ਼ਨ ਨੂੰ ਅੱਜ ਭਿੰਨ ਭਿੰਨ ਕਿਸਮ ਦੇ ਅਨੇਕਾਂ ਹੋਰ ਵਿਸ਼ਿਆਂ ਵਿੱਚ ਵਰਤਿਆ ਜਾਂਦਾ ਹੈ ਜਿਹਨਾਂ ਵਿੱਚ ਈਕੋ-ਵਿਗਿਆਨ, ਧਰਮ ਸ਼ਾਸਤਰ, ਸਿੱਖਿਆ, ਭੌਤਿਕ ਵਿਗਿਆਨ, ਜੀਵ ਵਿਗਿਆਨ, ਅਰਥਸ਼ਾਸਤਰ ਅਤੇ ਮਨੋਵਿਗਿਆਨ ਸ਼ਾਮਲ ਹਨ।
ਆਪਣੇ ਸ਼ੁਰੂਆਤੀ ਕੈਰੀਅਰ ਵਿੱਚ ਵਾਈਟਹੈੱਡ ਨੇ ਮੁੱਖ ਤੌਰ 'ਤੇ ਗਣਿਤ ਸ਼ਾਸਤਰ, ਤਰਕ ਸ਼ਾਸਤਰ ਅਤੇ ਭੌਤਿਕ ਵਿਗਿਆਨ ਵਿੱਚ ਲਿਖਿਆ ਸੀ। ਇਨ੍ਹਾਂ ਖੇਤਰਾਂ ਵਿੱਚ ਉਸ ਦਾ ਸਭ ਤੋਂ ਮਹੱਤਵਪੂਰਨ ਕੰਮ ਤਿੰਨ ਜਿਲਦੀ ਪ੍ਰਿੰਸੀਪਿਆ ਮੈਥੇਮੈਟਿਕਾ (Principia Mathematica ) (1910-13) ਹੈ, ਜਿਸ ਨੂੰ ਉਸ ਨੇ ਆਪਣੇ ਸਾਬਕਾ ਵਿਦਿਆਰਥੀ ਬਰਟਰੈਂਡ ਰਸਲ ਨਾਲ ਲਿਖਿਆ ਸੀ। ਪ੍ਰਿੰਸੀਪਿਆ ਮੈਥੇਮੈਟਿਕਾ ਨੂੰ ਗਣਿਤਕ ਤਰਕ ਵਿੱਚ ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਮਾਡਰਨ ਲਾਇਬ੍ਰੇਰੀ ਨੇ ਇਸਨੂੰ ਵੀਹਵੀਂ ਸਦੀ ਦੀਆਂ ਚੋਟੀ ਦੀਆਂ 100 ਅੰਗਰੇਜ਼ੀ-ਭਾਸ਼ਾਈ ਗੈਰ-ਕਾਲਪਨਿਕ ਕਿਤਾਬਾਂ ਦੀ ਸੂਚੀ ਵਿੱਚ 23 ਵੇਂ ਸਥਾਨ ਤੇ ਰੱਖਿਆ ਹੈ। [20]
1910 ਦੇ ਦਹਾਕੇ ਦੇ ਅੰਤ ਅਤੇ 1920 ਦੇ ਦਹਾਕੇ ਦੇ ਸ਼ੁਰੂ ਵਿੱਚ, ਵਾਈਟਹੈੱਡ ਨੇ ਹੌਲੀ ਹੌਲੀ ਗਣਿਤ ਵਿਗਿਆਨ ਤੋਂ ਲੈ ਕੇ ਵਿਗਿਆਨ ਦੇ ਫ਼ਲਸਫ਼ੇ ਵੱਲ ਆਪਣਾ ਧਿਆਨ ਕੇਂਦਰਤ ਕੀਤਾ ਅਤੇ ਅੰਤ ਵਿੱਚ ਤੱਤ-ਮੀਮਾਂਸਾ ਵੱਲ ਚਲਿਆ ਗਿਆ। ਉਸ ਨੇ ਇੱਕ ਸਰਬ ਵਿਆਪਕ ਤੱਤ-ਮੀਮਾਂਸਕ ਪ੍ਰਣਾਲੀ ਵਿਕਸਿਤ ਕੀਤੀ ਜੋ ਪੱਛਮੀ ਦਰਸ਼ਨ ਦੇ ਬਹੁਤੇ ਭਾਗਾਂ ਤੋਂ ਬੁਨਿਆਦੀ ਤੌਰ ਅੱਡਰੇ ਰਾਹ ਚੱਲ ਪਈ। ਵਾਈਟਹੈੱਡ ਨੇ ਦਲੀਲ ਦਿੱਤੀ ਕਿ ਅਸਲੀਅਤ ਭੌਤਿਕੀ ਚੀਜ਼ਾਂ ਦੀ ਬਜਾਏ ਵਾਸਤਵ ਵਿੱਚ ਪ੍ਰਕਿਰਿਆਵਾਂ ਦੇ ਰੂਪ ਵਿੱਚ ਹੁੰਦੀ ਹੈ, ਅਤੇ ਇਹ ਕਿ ਪ੍ਰਕਿਰਿਆਵਾਂ ਦੂਜੀਆਂ ਪ੍ਰਕਿਰਿਆਵਾਂ ਨਾਲ ਆਪਣੇ ਸੰਬੰਧਾਂ ਦੁਆਰਾ ਬਿਹਤਰੀਨ ਢੰਗ ਨਾਲ ਪਰਿਭਾਸ਼ਿਤ ਹੁੰਦੀਆਂ ਹਨ। ਇਸ ਤਰ੍ਹਾਂ ਉਸ ਨੇ ਉਸ ਥਿਊਰੀ ਨੂੰ ਰੱਦ ਕੀਤਾ ਜਿਹੜੀ ਇਹ ਕਹਿੰਦੀ ਹੈ ਕਿ ਅਸਲੀਅਤ ਬੁਨਿਆਦੀ ਤੌਰ 'ਤੇ ਇੱਕ ਦੂਜੇ ਦੇ ਸੁਤੰਤਰ ਰੂਪ ਵਿੱਚ ਮੌਜੂਦ ਪਦਾਰਥ ਦੀਆਂ ਟੁਕੜੀਆਂ ਨਾਲ ਬਣੀ ਹੁੰਦੀ ਹੈ।[21] ਅੱਜ ਵਾਈਟਹੈਡ ਦੀਆਂ ਦਾਰਸ਼ਨਿਕ ਰਚਨਾਵਾਂ - ਖਾਸ ਤੌਰ 'ਤੇ ਪ੍ਰਕਿਰਿਆ ਅਤੇ ਅਸਲੀਅਤ (Process and Reality) - ਨੂੰ ਪ੍ਰਕਿਰਿਆ ਦੇ ਦਰਸ਼ਨ ਦੇ ਬੁਨਿਆਦੀ ਗ੍ਰੰਥਾਂ ਵਜੋਂ ਜਾਣਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ ਫਰਮਾ:Mathgenealogy
- ↑ 2.0 2.1 2.2 Alfred North Whitehead, Process and Reality (New York: The Free Press, 1978), 39.
- ↑ 3.0 3.1 3.2 Alfred North Whitehead, Process and Reality (New York: The Free Press, 1978), xii.
- ↑ Alfred North Whitehead, Process and Reality (New York: The Free Press, 1978), xiii.
- ↑ 5.0 5.1 Alfred North Whitehead, Process and Reality (New York: The Free Press, 1978), xi.
- ↑ 6.0 6.1 6.2 6.3 Michel Weber and Will Desmond, eds., Handbook of Whiteheadian Process Thought, Volume 1 (Frankfurt: Ontos Verlag, 2008), 17.
- ↑ 7.0 7.1 7.2 7.3 7.4 John B. Cobb, Jr., and David Ray Griffin, Process Theology: An Introductory Exposition (Philadelphia: Westminster Press, 1976), 174.
- ↑ 8.0 8.1 8.2 8.3 Michel Weber and Will Desmond, eds., Handbook of Whiteheadian Process Thought, Volume 1 (Frankfurt: Ontos Verlag, 2008), 26.
- ↑ Gilles Deleuze and Claire Parnet, Dialogues II, Columbia University Press, 2007, p. vii.
- ↑ 10.0 10.1 John B. Cobb, Jr., and David Ray Griffin, Process Theology: An Introductory Exposition (Philadelphia: Westminster Press, 1976), 164-165.
- ↑ John B. Cobb, Jr., and David Ray Griffin, Process Theology: An Introductory Exposition (Philadelphia: Westminster Press, 1976), 175.
- ↑ Thomas J. Fararo, "On the Foundations of the Theory of Action in Whitehead and Parsons", in Explorations in General Theory in Social Science, ed. Jan J. Loubser et al. (New York: The Free Press, 1976), chapter 5.
- ↑ Michel Weber and Will Desmond, eds., Handbook of Whiteheadian Process Thought, Volume 1 (Frankfurt: Ontos Verlag, 2008), 25.
- ↑ "Alfred North Whitehead - Biography". European Graduate School. Archived from the original on 3 September 2013. Retrieved December 12, 2013.
{{cite web}}
: Unknown parameter|deadurl=
ignored (|url-status=
suggested) (help) - ↑ Wolfgang Smith, Cosmos and Transcendence: Breaking Through the Barrier of Scientistic Belief (Peru, Illinois: Sherwood Sugden and Company, 1984), 3.
- ↑ Michel Weber and Will Desmond, eds., Handbook of Whiteheadian Process Thought, Volume 1 (Frankfurt: Ontos Verlag, 2008), 13.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBirch
- ↑ "Young Voegelin in America".
- ↑ David Ray Griffin, Reenchantment Without Supernaturalism: A Process Philosophy of Religion (Ithaca: Cornell University Press, 2001), vii.
- ↑ "The Modern Library's Top 100 Nonfiction Books of the Century", last modified April 30, 1999, New York Times, accessed November 21, 2013, https://www.nytimes.com/library/books/042999best-nonfiction-list.html.
- ↑ C. Robert Mesle, Process-Relational Philosophy: An Introduction to Alfred North Whitehead (West Conshohocken: Templeton Foundation Press, 2009), 9.