ਸਮੱਗਰੀ 'ਤੇ ਜਾਓ

ਲੂਣੀ ਝੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
InternetArchiveBot (ਗੱਲ-ਬਾਤ | ਯੋਗਦਾਨ) (Bluelink 1 book for verifiability (20230529)) #IABot (v2.0.9.4) (GreenC bot) ਵੱਲੋਂ ਕੀਤਾ ਗਿਆ 21:00, 29 ਮਈ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਲੂਣੀ ਝੀਲ ਉਸ ਝੀਲ ਨੂੰ ਕਿਹਾ ਜਾਂਦਾ ਹੈ, ਜੋ ਸੰਘਣੇ ਲੂਣਾਂ (ਆਮ ਤੌਰ ਤੇ ਸੋਡੀਅਮ ਕਲੋਰਾਈਡ) ਅਤੇ ਹੋਰ ਖਣਿਜਾਂ ਵਾਲੇ ਪਾਣੀ (ਆਮ ਪਰਿਭਾਸ਼ਾ ਅਨੁਸਾਰ ਘੱਟੋ-ਘੱਟ ਤਿੰਨ ਗ੍ਰਾਮ ਪ੍ਰਤੀ ਲਿਟਰ ਲੂਣ) ਨਾਲ ਭਰੀ ਹੋਈ ਹੋਵੇ। ਕੁਝ ਮਾਮਲਿਆਂ ਵਿੱਚ ਤਾਂ, ਲੂਣੀ ਝੀਲਾਂ ਵਿੱਚ ਲੂਣ ਦਾ ਗਾੜ੍ਹਾਪਣ ਸਮੁੰਦਰ ਦੇ ਪਾਣੀ ਦੇ ਨਾਲੋਂ ਵੀ ਵੱਧ ਹੁੰਦਾ ਹੈ। ਪਰ ਅਜਿਹੀਆਂ ਝੀਲਾਂ ਨੂੰ ਅਤਿ-ਲੂਣੀਆਂ ਝੀਲਾਂ ਕਿਹਾ ਜਾਂਦਾ ਹੈ।

ਲੂਣੀਆਂ ਝੀਲਾਂ ਦਾ ਵਰਗੀਕਰਨ:[1]

ਘੱਟ-ਲੂਣੀਆਂ 0.5–3
ਹਾਈਪੋ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਘੱਟ-ਲੂਣੀਆਂ) 3–20 ‰
ਮੇਸੋ-ਲੂਣੀਆਂ 20–50 ‰
ਅਤਿ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਵੱਧ-ਲੂਣੀਆਂ) 50 ‰ ਤੋਂ ਵੱਧ

ਹਵਾਲੇ

[ਸੋਧੋ]
  1. Hammer, U. T. (1986). Saline Lake Ecosystems of the World. Springer. p. 15. ISBN 90-6193-535-0.