ਸਮੱਗਰੀ 'ਤੇ ਜਾਓ

ਇਬਰਾਹੀਮੀ ਧਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Randeepxsingh (ਗੱਲ-ਬਾਤ | ਯੋਗਦਾਨ) ("Abrahamic religions" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) ਦੁਆਰਾ ਕੀਤਾ ਗਿਆ 10:34, 27 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਤਿੰਨ ਸਭ ਤੋਂ ਵੱਡੇ ਇਬਰਾਹੀਮੀ ਧਰਮਾਂ ਦੇ ਧਾਰਮਿਕ ਚਿੰਨ੍ਹ: ਇਸਲਾਮ ਦਾ ਤਾਰਾ ਅਤੇ ਚੰਨ, ਈਸਾਈ ਧਰਮ ਦਾ ਕ੍ਰਾਸ ਅਤੇ ਯਹੂਦੀ ਧਰਮ ਦਾ ਦਾਊਦ ਦਾ ਤਾਰਾ।

ਇਬਰਾਹੀਮੀ ਧਰਮ ਕਈ ਧਰਮਾਂ ਦਾ ਸਮੂਹ ਹੈ, ਜਿਹੜੇ ਇੱਕ ਰੱਬ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਬਰਾਹੀਮ ਨੂੰ ਰੱਬ ਦਾ ਪੈਗ਼ੰਬਰ ਮੰਨਦੇ ਹਨ। ਇਸਲਾਮ, ਈਸਾਈ ਧਰਮ, ਯਹੂਦੀ ਧਰਮ, ਬਹਾਈ ਧਰਮ ਅਤੇ ਕੁੱਝ ਹੋਰ ਧਰਮ ਇਸ ਸਮੂਹ ਵਿੱਚ ਸ਼ਾਮਲ ਹਨ। ਇਬਰਾਹੀਮ ਦਾ ਜ਼ਿਕਰ ਕਈ ਇਬਰਾਹੀਮੀ ਲਿਖਤਾਂ ਵਿੱਚ ਆਉਂਦਾ ਹੈ ਜਿਵੇਂ ਕਿ ਕੁਰਾਨ, ਬਾਈਬਲ, ਅਤੇ ਕਿਤਾਬ-ਏ-ਅਕਸਦ।