ਭਾਂਜਵਾਦ
ਭਾਂਜਵਾਦ, ਮਨੋਰੰਜਨ ਜਾਂ ਮਨਪਰਚਾਵੇ ਦੇ ਰੂਪ ਵਿੱਚ ਇੱਕ ਮਾਨਸਿਕ ਡਾਇਵਰਸ਼ਨ ਹੈ, ਜੋ ਰੋਜ਼ਾਨਾ ਜੀਵਨ ਦੇ ਨਾਖੁਸ਼ਗਵਾਰ, ਅਕਾਊ, ਕਠੋਰ, ਡਰਾਉਣੇ, ਜਾਂ ਤੁਛ ਪਹਿਲੂਆਂ ਤੋਂ ਖਹਿੜਾ ਛੁੜਾਉਣ ਦਾ ਉਪਰਾਲਾ ਹੁੰਦਾ ਹੈ। ਇਸ ਦੀ ਵਰਤੋਂ ਲੋਕਾਂ ਦੀਆਂ ਉਨ੍ਹਾਂ ਕਾਰਵਾਈਆਂ ਦੀ ਵਿਆਖਿਆ ਕਰਨ ਲਈ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਮਦਦ ਉਹ ਡਿਪਰੈਸ਼ਨ ਜਾਂ ਆਮ ਉਦਾਸੀ ਦੀਆਂ ਖਹਿੜੇ ਪਈਆਂ ਭਾਵਨਾਵਾਂ ਤੋਂ ਮੁਕਤੀ ਹਾਸਲ ਕਰਨ ਲਈ ਲੈਂਦੇ ਹਨ।
ਬੋਧ
ਰੋਜ਼ਾਨਾ ਜੀਵਨ ਦੇ ਚਿੜਚਿੜੇਪਣ ਤੋਂ ਲਾਂਭੇ ਹਟਣ ਦੇ ਲੋਕਾਂ ਵਿੱਚ ਵਧ ਰਹੇ ਰੁਝਾਨ ਨੂੰ ਤ੍ਰਿਪਤ ਕਰਨ ਲਈ ਉਦਯੋਗ ਹੀ ਉਦਯੋਗ – ਖਾਸ ਕਰਕੇ ਵਿੱਚ ਡਿਜ਼ੀਟਲ ਸੰਸਾਰ ਪੈਦਾ ਹੋ ਗਏ ਹਨ।[2] ਬਹੁਤ ਸਾਰੇ ਕੰਮ, ਜੋ ਕਿ ਇੱਕ ਤੰਦਰੁਸਤ ਜ਼ਿੰਦਗੀ ਦਾ ਨਾਰਮਲ ਅੰਗ ਹਨ (ਮਿਸਾਲ ਲਈ, ਖਾਣ, ਸੌਣ, ਕਸਰਤ, ਜਿਨਸੀ ਸਰਗਰਮੀ) ਵੀ ਭਾਂਜਵਾਦ ਦੇ ਮੌਕੇ ਬਣ ਸਕਦੇ ਹਨ, ਜਦ ਇਨ੍ਹਾਂ ਨੂੰ ਅਤਿ ਤੱਕ ਲਿਜਾਇਆ ਜਾਵੇ ਜਾਂ ਸਹੀ ਪ੍ਰਸੰਗ ਤੋਂ ਤੋੜ ਲਿਆ ਜਾਵੇ। ਅਤੇ ਨਤੀਜੇ ਦੇ ਤੌਰ ਤੇ ਸ਼ਬਦ "ਭਾਂਜਵਾਦ" ਅਕਸਰ ਇੱਕ ਨਕਾਰਾਤਮਕ ਅਰਥ ਦਾ ਧਾਰਨੀ ਹੁੰਦਾ ਹੈ, ਜੋ ਦੱਸਦਾ ਹੈ ਕਿ ਭਾਂਜਵਾਦੀ ਨਾਖੁਸ਼ ਲੋਕ ਹੁੰਦੇ ਹਨ, ਜਿਨ੍ਹਾਂ ਵਿੱਚ ਸੰਸਾਰ ਨਾਲ ਅਰਥਪੂਰਨ ਤੌਰ ਤੇ ਜੁੜਨ ਅਤੇ ਜ਼ਰੂਰੀ ਕਾਰਵਾਈ ਕਰਨ ਦੀ ਸਮਰਥਾ ਜਾਂ ਚਾਹਤ ਨਹੀਂ ਹੁੰਦੀ।[3] ਦਰਅਸਲ, OED ਨੇ ਭਾਂਜਵਾਦ ਨੂੰ ਪਰਿਭਾਸ਼ਿਤ ਕੀਤਾ ਹੈ ਕਿ ਰੁਝਾਨ ਉਸ ਸਭ ਕੁਝ ਤੋਂ ਪਾਸੇ ਹੱਟਣ ਦੀ ਚਾਹਤ ਹੈ ਜਿਸਦਾ ਆਮ ਤੌਰ ਤੇ ਸਾਮ੍ਹਣਾ ਕਰਨਾ ਹੁੰਦਾ ਹੈ"।[4]
ਇਹ ਵੀ ਵੇਖੋ
- ਦਿਨ ਦਾ ਸੁਪਨਾ