ਸੋਵੀਅਤ ਸੰਘ (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ USSR ਜਾਂ ਸੋਵੀਅਤ ਯੂਨੀਅਨ ਵੀ ਕਿਹਾ ਜਾਂਦਾ ਸੀ, ਇੱਕ ਸਮਾਜਵਾਦੀ (ਸੋਸ਼ਲਿਸਟ) ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿੱਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇੰਨਾਂ ਵੱਡਾ ਸੀ ਕਿ ਸੋਵੀਅਤ ਸੰਘ ਵਿੱਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸ ਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸ ਦੀ ਰਾਜਧਾਨੀ ਮਾਸਕੋ ਸੀ।

ਸੋਵੀਅਤ ਸਮਾਜਵਾਦੀ ਗਣਤੰਤਰਾਂ ਦਾ ਸੰਘ
Союз Советских Социалистических Республик
Soyuz Sovetskikh Sotsialisticheskikh Respublik
1922–1991[1]
Flag of ਸੋਵੀਅਤ ਯੂਨੀਅਨ (USSR)
State Emblem of ਸੋਵੀਅਤ ਯੂਨੀਅਨ (USSR)
ਝੰਡਾ State Emblem
ਮਾਟੋ: Пролетарии всех стран, соединяйтесь!
ਪੰਜਾਬੀ: ਸੰਸਾਰ ਦੇ ਕਿਰਤੀਓ, ਇਕੱਠੇ ਹੋ ਜਾਓ!
ਐਨਥਮ: "The Internationale"
(1922–1944)

"State Anthem of the USSR"
(1944–1991)
ਦੂਸਰੀ ਸੰਸਾਰ ਜਬਗ ਤੋਂ ਬਾਅਦ ਸੋਵੀਅਤ ਸੰਘ
ਦੂਸਰੀ ਸੰਸਾਰ ਜਬਗ ਤੋਂ ਬਾਅਦ ਸੋਵੀਅਤ ਸੰਘ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਸਕੋ
ਆਮ ਭਾਸ਼ਾਵਾਂਰੂਸੀ ਭਾਸ਼ਾ, ਹੋਰ ਕਈ
ਧਰਮ
ਕੋਈ ਨਹੀਂ (ਨਾਸਤਿਕਤਾ)[2]
ਵਸਨੀਕੀ ਨਾਮਸੋਵੀਅਤ ਲੋਕ
ਸਰਕਾਰਫੈਡਰਲ ਮਾਰਕਸਵਾਦੀ-ਲੈਨਿਨਵਾਦੀ ਢਾਂਚਾ[3][4][5][6]
ਸੋਵੀਅਤ ਸੰਘ ਦਾ ਜਨਰਲ ਸਕੱਤਰ 
• 1922-1952
ਜੋਸਿਫ਼ ਸਟਾਲਿਨ (first)
• 1990-1991
ਵਲਾਦੀਮੀਰ ਇਵਾਸ਼ਕੋ (last)
ਸੋਵੀਅਤ ਸੰਘ ਦੇ ਪ੍ਰਧਾਨ 
• 1922–1938
ਮਿਖਾਇਲ ਕਾਲੀਨਿਨ (ਪਹਿਲਾ)
• 1988–1991
ਮਿਖਾਇਲ ਗੋਰਬਾਚੇਵ (ਆਖ਼ਰੀ)
ਸੋਵੀਅਤ ਸੰਘ ਦਾ ਪ੍ਰੀਮੀਅਰ 
• 1922–1924
ਵਲਾਦੀਮੀਰ ਲੈਨਿਨ (ਪਹਿਲਾ)
• 1991
ਇਵਾਨ ਸਿਲਾਯੇਵ (ਆਖ਼ਰੀ)
ਵਿਧਾਨਪਾਲਿਕਾਸਰਵਉੱਚ ਸੋਵੀਅਤ
ਸੰਘ ਦਾ ਸੋਵੀਅਤ
ਰਿਆਸਤਾਂ ਦਾ ਸੋਵੀਅਤ
Historical eraਦੂਸਰੀ ਸੰਸਾਰ ਜੰਗ / ਠੰਢੀ ਜੰਗ
• ਸੋਵੀਅਤ ਸੰਘ ਬਣਾਉਣ ਦੀ ਸੰਧੀ
30 ਦਸੰਬਰ 1922
• ਸੋਵੀਅਤ ਸੰਘ ਦਾ ਭੰਗ ਹੋਣਾ
26 ਦਸੰਬਰ 1991[1]
ਖੇਤਰ
199122,402,200 km2 (8,649,500 sq mi)
ਆਬਾਦੀ
• 1991
293047571
ਮੁਦਰਾਸੋਵੀਅਤ ਰੂਬਲ (руб) (SUR)
ਸਮਾਂ ਖੇਤਰUTC+2 to +13
ਕਾਲਿੰਗ ਕੋਡ7
ਇੰਟਰਨੈੱਟ ਟੀਐਲਡੀ.su1
ਤੋਂ ਪਹਿਲਾਂ
ਤੋਂ ਬਾਅਦ
Russian SFSR
Transcaucasian SFSR
Ukrainian SSR
Byelorussian SSR
Armenia
Azerbaijan
Belarus
Estonia
Georgia
Kazakhstan
Kyrgyzstan
Latvia
Lithuania
Moldova
Russia
Tajikistan
Turkmenistan
Ukraine
Uzbekistan

ਸੋਵੀਅਤ ਦੌਰ

ਸੋਧੋ

USSR ਨੂੰ 1917 ਦੇ ਇਨਕਲਾਬ ਦੌਰਾਨ ਬਣਨ ਵਾਲੇ ਰਿਆਸਤੀ ਇਲਾਕੇ ਵਿੱਚ ਕਾਇਮ ਕੀਤਾ ਗਿਆ ਤੇ ਸਮੇਂ ਦੇ ਨਾਲ ਨਾਲ ਇਸ ਦੀਆਂ ਭੂਗੋਲਿਕ ਸੀਮਾਵਾਂ ਬਦਲਦੀਆਂ ਰਹੀਆਂ। ਆਖ਼ਿਰ ਵੱਡੀ ਫੁੱਟ ਦੇ ਬਾਅਦ ਬਾਲਟਿਕ ਰਿਆਸਤਾਂ, ਪੂਰਬੀ ਪੋਲੈਂਡ, ਪੂਰਬੀ ਯੂਰਪ ਦਾ ਕੁੱਝ ਹਿੱਸਾ ਤੇ ਕੁੱਝ ਦੂਜੀਆਂ ਰਿਆਸਤਾਂ ਦੇ ਇਜਫੇ ਤੇ ਫਿਨਲੈਂਡ ਤੇ ਪੋਲੈਂਡ ਦੀ ਅਲਹਿਦਗੀ ਦੇ ਬਾਅਦ ਇਸ ਦੀਆਂ ਸੀਮਾਵਾਂ ਸ਼ਾਹੀ ਦੌਰ ਵਾਲੇ ਰੂਸ ਜਿੰਨੀਆਂ ਰਹੀਆਂ।

ਸੋਵਿਅਤ ਸੰਘ ਸਰਦ ਜੰਗ ਦੇ ਦੌਰਾਨ ਕਮਿਊਨਿਸਟ ਰਿਆਸਤਾਂ ਲਈ ਇੱਕ ਮਿਸਾਲ ਰਿਹਾ ਤੇ ਹਕੂਮਤ ਤੇ ਅਦਾਰਿਆਂ ਤੇ ਮੁਲਕ ਦੀ ਵਾਹਦ ਸਿਆਸੀ ਪਾਰਟੀ ਸੋਵਿਅਤ ਸੰਘ ਦੀ ਕੀਮੋਨਸਟ ਪਾਰਟੀ ਦੀ ਅਜਾਂਦਾ ਦਾਰੀ ਰਹੀ।

ਸੋਵਿਅਤ ਸੋਸ਼ਲਿਸਟ ਰਿਆਸਤਾਂ ਦੀ ਤਾਦਾਦ 1956 ਤੱਕ 4 ਤੋਂ ਵੱਧ ਕੇ 15 ਹੋ ਗਈ ਸੀ। ਜਿਹੜੀਆਂ ਕਿ ਇਹ ਸਨ:

ਆਰ ਮੰਨਿਆ ਏਸ.ਏਸ.ਆਰ ਯਾਨੀ ਆਰਮੀਨੀਆ ਸੋਵਿਅਤ ਸੋਸ਼ਲਿਸਟ ਜਮਹੂਰੀਆ, ਕਜ਼ਾਕ ਏਸ ਏਸ ਆਰ, ਕਿਰਗ਼ਜ਼ ਏਸ ਏਸ ਆਰ, ਤਾਜਿਕ ਏਸ ਏਸ ਆਰ, ਤੁਰ ਕਮਾਨ ਏਸ ਏਸ ਆਰ, ਅਜ਼ਬਕ ਏਸ ਏਸ ਆਰ, ਆਜ਼ਰਬਾਈਜਾਨ ਏਸ ਏਸ ਆਰ, ਜਾਰਜੀਆ ਏਸ ਏਸ ਆਰ, ਮਾਲਦਵਾ ਏਸ ਏਸ ਆਰ, ਅਸਟੋਨਿਆ ਏਸ ਏਸ ਆਰ, ਲਟਵਿਆ ਏਸ ਏਸ ਆਰ, ਲਿਥੂਆਨੀਆ ਏਸ ਏਸ ਆਰ, ਬੇਲਾਰੂਸ ਏਸ ਏਸ ਆਰ, ਯਵਕਰਾਈਨ ਏਸ ਏਸ ਆਰ ਤੇ ਸ੍ਵੇਤ ਸੋਸ਼ਲਿਸਟ ਜਮਹੂਰੀਆ ਵਫ਼ਾਕ ਰੋਸ।

ਸੋਵਿਅਟ ਸੰਘ ਦੇ 1991 'ਚ ਟੁੱਟਣ ਦੇ ਬਾਦ ਇਨ੍ਹਾਂ ਸਾਰੀਆਂ 15 ਰਿਆਸਤਾਂ ਨੂੰ ਪੜਨਾ ਰੂਸੀ ਰਿਆਸਤਾਂ ਜਾਂ ਸੋਵਿਅਤ ਰਿਆਸਤਾਂ ਆਖਿਆ ਜਾਂਦਾ ਏ। ਇਨ੍ਹਾਂ ਚੋਂ 11 ਰਿਆਸਤਾਂ ਨੇ ਮਿਲ ਕੇ ਇੱਕ ਢੇਲੀ ਢਾਲੀ ਜਿਹੀ ਕਨਫ਼ਡਰੀਸ਼ਨ ਬਣਾ ਲਈ ਏ ਤੇ ਉਸਨੂੰ ਆਜ਼ਾਦ ਰਿਆਸਤਾਂ ਦੀ ਦੌਲਤ-ਏ-ਮੁਸ਼ਤਰਕਾ ਆਖਿਆ ਜਾਂਦਾ ਏ। ਤਿਰਕਮਾਨਿਸਤਾਨ ਜਿਹੜਾ ਪਹਿਲੇ ਦੌਲਤ-ਏ-ਮੁਸ਼ਤਰਕਾ ਦਾ ਬਾਕਾਇਦਾ ਮੈਂਬਰ ਸੀ ਹੁਣ ਏਸੋਸੀ ਐਟ ਮੈਂਬਰ ਦਾ ਦਰਜਾ ਰੱਖਦਾ ਏ। ੩ ਬਾਲਟਿਕ ਰਿਆਸਤਾਂ ਲਟਵਿਆ, ਅਸਟੋਨਿਆ ਤੇ ਲਿਥੂਆਨੀਆ ਨੇ ਇਸ ਚ ਸ਼ਮੂਲੀਅਤ ਇਖ਼ਤਿਆਰ ਨਈਂ ਕੀਤੀ ਬਲਕਿ ਯੂਰਪੀ ਸੰਘ ਤੇ ਨੀਟੂ ਚ ਸ਼ਮੂਲੀਅਤ ਇਖ਼ਤਿਆਰ ਕਰ ਲਈ। ਵਫ਼ਾਕ ਰੂਸ ਤੇ ਬੇਲਾਰੂਸ ਨੇ ਹੁਣ ਯੂਨੀਅਨ ਆਫ਼ ਰਸ਼ੀਆ ਤੇ ਬੇਲਾਰੂਸ ਬਣਾ ਲਈ ਏ।

ਇਤਿਹਾਸ

ਸੋਧੋ

ਸੋਵੀਅਤ ਸੰਘ ਨੂੰ ਰੂਸੀ ਸਾਮਰਾਜ ਦੀ ਹੀ ਇੱਕ ਸ਼ਕਲ ਆਖਿਆ ਜਾਂਦਾ ਹੈ। ਆਖਰੀ ਰੂਸੀ ਜਾਰ ਨਿਕੋਲਸ ਦੋਮ ਨੇ ਮਾਰਚ 1917 ਤੱਕ ਹਕੂਮਤ ਕੀਤੀ ਤੇ ਅਗਲੇ ਸਾਲ ਆਪਣੇ ਵੰਸ਼ ਸਮੇਤ ਮਾਰਿਆ ਗਿਆ। ਸੋਵੀਅਤ ਸੰਘ ਦਾ ਕਿਆਮ ਦਸੰਬਰ 1922 'ਚ ਅਮਲ 'ਚ ਆਇਆ, ਉਸ ਵਕਤ ਉਸ 'ਚ ਰੋਸ (ਬਾਲਸ਼ਵੀਕ ਰਸ਼ੀਆ), ਯੁਕਰਾਇਨ, ਬੇਲਾਰੂਸ ਤੇ ਟਰਾਨਸ ਕਾਕੀਸ਼ਿਆ ਸ਼ਾਮਿਲ ਸਨ। ਟਰਾਨਸ ਕਾਕੀਸ਼ਿਆ ਰਿਆਸਤ ਚ ਆਜ਼ਰਬਾਈਜਾਨ, ਆਰਮੀਨੀਆ ਤੇ ਜਾਰਜੀਆ (ਗਰਜਸਤਾਨ) ਸ਼ਾਮਿਲ ਸਨ। ਤੇ ਇਨ੍ਹਾਂ ਤੇ ਬਾਲਸ਼ਵੀਕ ਪਾਰਟੀ ਦੀ ਹਕੂਮਤ ਸੀ। ਰੂਸੀ ਸਾਮਰਾਜ ਦੇ ਅੰਦਰ ਜਦੀਦ ਇਨਕਲਾਬੀ ਤਹਿਰੀਕ 1825 ਦੀ ਦਸੰਬਰ ਬਗਾਵਤ ਤੋਂ ਸ਼ੁਰੂ ਹੋਈ, 1905 ਦੇ ਅਨਲਾਬ ਦੇ ਬਾਦ 1906 'ਚ ਰੂਸੀ ਪਾਰਲੀਮੈਂਟ "ਦੋਮਾ" ਕਾਇਮ ਹੋਈ ਪਰ ਮੁਲਕ ਦੇ ਅੰਦਰ ਸਮਾਜੀ ਤੇ ਸਿਆਸੀ ਅਦਮ ਇਸਤਿਹਕਾਮ ਮੌਜੂਦ ਰਿਹਾ ਤੇ ਪਹਿਲੀ ਜੰਗ-ਏ-ਅਜ਼ੀਮ ਚ ਫ਼ੌਜੀ ਸ਼ਿਕਸਤ ਤੇ ਖ਼ੁਰਾਕ ਦੇ ਕਿੱਲਤ ਦੀ ਵਜ੍ਹਾ ਤੋਂ ਵਧਦਾ ਗਈਆ।

ਭੂਗੋਲ

ਸੋਧੋ

ਸੋਵਿਅਤ ਸੰਘ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਸੀ ਤੇ ਧਰਤੀ ਦੇ ਕੁੱਲ੍ਹ ਖ਼ੁਸ਼ਕੀ ਦੇ ੧੬ ਫ਼ੀਸਦੀ ਹਿੱਸੇ ਤੇ ਫੈਲਿਆ ਹੋਇਆ ਸੀ। ੧੯੯੧ ਚ ਸੋਵਿਅਤ ਸੰਘ ਦੇ ੧੫ ਦੇਸ਼ਾਂ ਵਿੱਚ ਵੰਡੇ ਜਾਣ ਦੇ ਬਾਵਜੂਦ ਅੱਜ ਵੀ ਰੂਸ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ, ਕਿਉਂਕਿ ਸੋਵਿਅਤ ਸੰਘ ਦੇ ਕੁੱਲ੍ਹ ਰਕਬੇ ਦੇ ੩ ਚੌਥਾਈ ਤੋਂ ਵੀ ਵੱਧ ਰਕਬਾ ਸਿਰਫ਼ ਰੂਸ ਦਾ ਸੀ। ਰੂਸੀ ਸਲਤਨਤ ਨੇ ਬਰ-ਏ-ਆਜ਼ਮ ਯੂਰਪ ਦੇ ਮਸ਼ਰਕੀ ਤੇ ਬੱਰ-ਏ-ਆਜ਼ਮ ਏਸ਼ੀਆ ਦੇ ਸ਼ੁਮਾਲੀ ਹਿੱਸਿਆਂ ਤੇ ਕਬਜ਼ਾ ਕੀਤਾ ਸੀ ਤੇ ਸੋਵਿਅਟ ਸੰਘ ਵੀ ਜ਼ਿਆਦਾ ਤਰ ਰੂਸੀ ਸਲਤਨਤ ਵਾਲੇ ਇਲਾਕਿਆਂ ਤੇ ਮੁਸ਼ਤਮਿਲ ਸੀ। ਅੱਜ ਵਫ਼ਾਕ ਰੂਸ ਕੋਲ਼ ਕੁੱਝ ਜਨੂਬੀ ਇਲਾਕੇ ਕਢ ਕੇ ਰੂਸੀ ਸਲਤਨਤ ਵਾਲੇ ਤਮਾਮ ਇਲਾਕੇ ਨੇਂ। ਮੁਲਕ ਦਾ ਜ਼ਿਆਦਾ ਤਰ ਹਿੱਸਾ ੫੦ ਡਿਗਰੀ ਸ਼ੁਮਾਲੀ ਅਰਜ਼ ਬਲ਼ਦ ਤੋਂ ਉਪਰ ਏ ਤੇ ਉਸਦਾ ਕੱਲ੍ਹ ਰਕਬਾ ਸੋਵਿਅਟ ਸੰਘ ਦੇ ਵੇਲੇ ੨ ਕਰੋੜ ੭੦ ਲੱਖ ਮੁਰੱਬਾ ਕਿਲੋਮੀਟਰ ਤੇ ਹੁਣ ਵਫ਼ਾਕ ਰੋਸ ਦਾ ਰਕਬਾ ਤਕਰੀਬਾ ੨ ਕਰੋੜ ਮੁਰੱਬਾ ਕਿਲੋਮੀਟਰ ਏ।

ਏਨੇ ਵੱਡੇ ਰਕਬੇ ਦੀ ਵਜ੍ਹਾ ਤੋਂ ਉਸਦਾ ਮੌਸਮ ਨਿਯਮ ਅਸਤਵਾਈ ਤੋਂ ਲੈ ਕੇ ਸਰਦ ਤੇ ਨਿਯਮ ਬਰਫ਼ਾਨੀ ਤੋਂ ਲੈ ਕੇ ਸ਼ਦੀਦ ਬਰਫ਼ਾਨੀ ਤੱਕ ਏ। ਸੋਵਿਅਟ ਯੂਨੀਅਨ ਦੇ ਕੱਲ੍ਹ ਰਕਬੇ ਦਾ ੧੧ ਫ਼ੀਸਦ ਕਾਬਲ ਕਾਸ਼ਤ ਜ਼ਮੀਨ ਸੀ। ੧੬ ਫ਼ੈਸਨ ਘਾਹ ਤੇ ਮੈਦਾਨ ਤੇ ਚਰਾਗਾਹਾਂ ਸਨ, ੪੧ ਫ਼ੀਸਦ ਜੰਗਲ਼ਾਤ ਤੇ ੩੨ ਫ਼ੀਸਦ ਦੂਜੇ ਇਲਾਕੇ ਸਨ ਜਿਸ ਚ ਟੈਂਡਰਾ ਦਾ ਇਲਾਕਾ ਵੀ ਸ਼ਾਮਿਲ ਏ। ਮੌਜੂਦਾ ਵਫ਼ਾਕ ਰੂਸ ਦੇ ਆਦਾਦ ਵ ਸ਼ੁਮਾਰ ਵੀ ਕੰਮ ਵ ਬੀਸ਼ ਇਹੋ ਈ ਨੀਂ।

ਸੋਵਿਅਟ ਸੰਘ ਯਾ ਹਨ ਦੇ ਵਫ਼ਾਕ ਰੂਸ ਦੀ ਚੌੜਾਈ ਮਗ਼ਰਿਬ ਤੋਂ ਮਸ਼ਰਿਕ ਵੱਲ ੧੦ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਏ, ਜਿਹੜੀ ਕਿ ਸੇਂਟ ਪੀਟਰਜ਼ਬਰਗ ਤੋਂ ਲੈ ਕੇ ਰਾਤਮਾਨਵਾ ਤੱਕ ਫੈਲੀ ਹੋਈ ਏ। ਉਸਦੀ ਉਂਚਾਈ ਯਾਨੀ ਜਨੂਬ ਤੋਂ ਸ਼ਮਾਲ ਵੱਲ ਸੋਵਿਅਟ ਯੂਨੀਅਨ ਦੀ ੫ ਹਜ਼ਾਰ ਕਿਲੋਮੀਟਰ ਤੇ ਹੁਣ ਵਾਲੇ ਵਫ਼ਾਕ ਰੂਸ ਦੀ ਤਕਰੀਬਾ ਸਾਢੇ ੪ ਹਜ਼ਾਰ ਕਿਲੋਮੀਟਰ ਏ। ਉਸ ਦਾ ਜ਼ਿਆਦਾ ਤਰ ਹਿੱਸਾ ਨਾਹਮਵਾਰ ਤੇ ਮੁਸ਼ਕਿਲ ਗੁਜ਼ਾਰ ਏ। ਪੂਰਾ ਅਮਰੀਕਾ ਉਸ ਦੇ ਇੱਕ ਹਿੱਸੇ ਚ ਸਮਾ ਸਕਦਾ ਹੈ।

ਹਵਾਲੇ

ਸੋਧੋ
  1. Declaration № 142-Н of the Soviet of the Republics of the Supreme Soviet of the Soviet Union, formally establishing the dissolution of the Soviet Union as a state and subject of international law. (ਰੂਸੀ)
  2. "73 Years of State Atheism in the Soviet Union, ended amid collapse in 1990". Articles.baltimoresun.com. 2 October 1990. Archived from the original on 14 ਅਕਤੂਬਰ 2013. Retrieved 13 October 2013. {{cite web}}: Unknown parameter |dead-url= ignored (|url-status= suggested) (help)
  3. Historical Dictionary of Socialism. James C. Docherty, Peter Lamb. Page 85. "The Soviet Union was a one-party Marxist-Leninist state.".
  4. Ideology, Interests, and Identity Archived 2013-07-21 at the Wayback Machine.. Stephen H. Hanson. Page 14. "the USSR was officially a Marxist-Leninist state"
  5. The Fine Line between the Enforcement of Human Rights Agreements and the Violation of National Sovereignity: The Case of Soviet Dissidents. Jennifer Noe Pahre. Page 336. "[...]the Soviet Union, as a Marxist-Leninist state[...]". Page 348. "The Soviet Union is a Marxist-Leninist state."
  6. Leninist National Policy: Solution to the "National Question"?. Walker Connor. Page 31. "[...]four Marxist-Leninist states (the Soviet Union, China, Czechoslovakia and Yugoslavia)[...]"