1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਨੇ ਪਬਲਿਕ ਟ੍ਰਾਂਜ਼ਿਟ ਲਈ $30 ਬਿਲੀਅਨ ਦੇ 10-ਸਾਲਾ ਫ਼ੰਡ ਦੀ ਰੂਪ ਰੇਖਾ ਉਲੀਕੀ

ਅਗਲੇ ਹੋਰ ਦੋ ਸਾਲ ਉਪਲਬਧ ਨਹੀਂ ਹੋਵੇਗਾ ਇਹ ਫ਼ੰਡ

5 ਜੁਲਾਈ 2024 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇਰਿਚਮੰਡ ਹਿੱਲ ਵਿੱਖੇ ਸਥਿਤ ਯੌਰਕ ਰੀਜਨ ਟ੍ਰਾਂਜ਼ਿਟ ਦੀ ਇੱਕ ਫ਼ੈਸਿਲਟੀ ਵਿੱਚ ਇਲੈਕਟ੍ਰਿਕ ਬੱਸ ਦਾ ਦੌਰਾ ਕੀਤਾ।

5 ਜੁਲਾਈ 2024 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇਰਿਚਮੰਡ ਹਿੱਲ ਵਿੱਖੇ ਸਥਿਤ ਯੌਰਕ ਰੀਜਨ ਟ੍ਰਾਂਜ਼ਿਟ ਦੀ ਇੱਕ ਫ਼ੈਸਿਲਟੀ ਵਿੱਚ ਇਲੈਕਟ੍ਰਿਕ ਬੱਸ ਦਾ ਦੌਰਾ ਕੀਤਾ।

ਤਸਵੀਰ: (Christopher Katsarov/The Canadian Press)

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਹੁਣ ਨੈਸ਼ਨਲ ਟ੍ਰਾਂਜ਼ਿਟ ਫੰਡ ਲਈ ਅਰਜ਼ੀਆਂ ਖੁੱਲ੍ਹੀਆਂ ਹਨ ਜਿਸ ਵਿੱਚ ਮੌਜੂਦਾ ਟ੍ਰਾਂਜ਼ਿਟ ਪ੍ਰਣਾਲੀਆਂ ਲਈ ਪੈਸਾ ਉਪਲਬਧ ਹੋਵੇਗਾ ਤਾਂ ਜੋ ਉਹ ਆਪਣਾ ਵਿਸਥਾਰ, ਸੁਧਾਰ ਅਤੇ ਆਧੁਨਿਕੀਕਰਨ ਕਰ ਸਕਣ।

$30-ਬਿਲੀਅਨ ਦੇ 10-ਸਾਲ ਦੇ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ‘ਤੇ ਕਈ ਮਹੀਨਿਆਂ ਤੋਂ ਕੰਮ ਚਲ ਰਿਹਾ ਹੈ ਅਤੇ ਹਾਲ ਹੀ ਦੇ ਫੈਡਰਲ ਬਜਟ ਵਿੱਚ ਵੀ ਇਹ ਸ਼ਾਮਲ ਸੀ।

ਇਸ ਪੈਸੇ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ: ਮੌਜੂਦਾ ਪ੍ਰਣਾਲੀਆਂ ਲਈ ਬੇਸਲਾਈਨ ਫੰਡਿੰਗ, ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਲਈ ਮੈਟਰੋ ਰੀਜਨ ਸਮਝੌਤਿਆਂ, ਅਤੇ ਪੇਂਡੂ ਭਾਈਚਾਰਿਆਂ, ਮੂਲਨਿਵਾਸੀ ਭਾਈਚਾਰਿਆਂ ਅਤੇ ਸਰਗਰਮ ਆਵਾਜਾਈ ਵਰਗੀਆਂ ਖਾਸ ਚੀਜ਼ਾਂ ਲਈ ਫੰਡਿੰਗ।

ਲਿਬਰਲਾਂ ਦਾ ਕਹਿਣਾ ਹੈ ਕਿ ਇਹ ਫੰਡ ਹਾਊਸਿੰਗ ਐਕਸੀਲੇਟਰ ਫੰਡ ਨੂੰ ਵੀ ਕਾਂਪਲੀਮੈਂਟ ਕਰੇਗਾ ਜੋ ਕਿ ਪਬਲਿਕ ਟ੍ਰਾਂਜ਼ਿਟ ਦੇ ਨੇੜੇ ਘਰਾਂ ਦੀ ਉਸਾਰੀ ਨੂੰ ਹੁਲਾਰਾ ਦਿੰਦਾ ਹੈ।

ਯੋਜਨਾ ਵਿੱਚ ਨਵੀਂ ਉਸਾਰੀ ਲਈ ਲਾਜ਼ਮੀ ਘੱਟੋ-ਘੱਟ ਪਾਰਕਿੰਗ ਲੋੜਾਂ ਨੂੰ ਖ਼ਤਮ ਕਰਨਾ ਅਤੇ ਆਵਾਜਾਈ ਦੇ ਨੇੜੇ ਉੱਚ-ਘਣਤਾ ਵਾਲੇ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਾ ਸ਼ਾਮਲ ਹੈ।

ਇਸ ਫ਼ੰਡ ਲਈ ਪੈਸਾ ਹੋਰ ਦੋ ਸਾਲਾਂ ਤੱਕ ਪ੍ਰਵਾਹ ਨਹੀਂ ਕਰੇਗਾ ਪਰ ਬੇਸਲਾਈਨ ਫੰਡਿੰਗ ਅਤੇ ਮੈਟਰੋ ਸਮਝੌਤਿਆਂ ਲਈ ਅੱਜ ਅਰਜ਼ੀਆਂ ਖੋਲ੍ਹੀਆਂ ਗਈਆਂ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ